4 ਜੂਨ (ਪੰਜਾਬੀ ਖਬਰਨਾਮਾ): ਬਰੇਲੀ ਤੋਂ ਬਾਅਦ ਪੀਲੀਭੀਤ ਦੇ ਪੂਰਨਪੁਰ ਦੇ ਗੁਰਦੁਆਰੇ ’ਚ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਪੋਸਟਰ ਲਗਾ ਦਿੱਤਾ ਗਿਆ। ਕੁਝ ਲੋਕਾਂ ਦੀ ਸੂਚਨਾ ’ਤੇ ਪੁਲਿਸ ਪਹੁੰਚੀ ਤਾਂ ਸਿੱਖ ਸੰਗਤ ਵਿਰੋਧ ’ਚ ਆ ਗਈ। ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸਾਲ 1997 ਤੋਂ ਪੋਸਟਰ ਲੱਗਾ ਹੋਇਆ ਹੈ। ਹੁਣ ਅਚਾਨਕ ਇਸਨੂੰ ਹਟਾਉਣ ਦਾ ਨਿਰਦੇਸ਼ ਤਰਕਸੰਗਤ ਨਹੀਂ ਹੈ। ਇਸ ’ਤੇ ਸੀਓ ਆਲੋਕ ਸਿੰਘ ਨੇ ਕਿਹਾ ਕਿ ਇਸ ਪੋਸਟਰ ਨਾਲ ਸਮਾਜ ਦਾ ਮਾਹੌਲ ਖਰਾਬ ਹੋਵੇਗਾ। ਜੇਕਰ 24 ਘੰਟਿਆਂ ’ਚ ਪੋਸਟਰ ਨਹੀਂ ਹਟਾਇਆ ਗਿਆ ਤਾਂ ਕਾਰਵਾਈ ਕਰਾਂਗੇ। ਸੋਮਵਾਰ ਨੂੰ ਤੈਅ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਪੋਸਟਰ ਨਹੀਂ ਹਟਾਇਆ ਗਿਆ।
ਸੀਓ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਗੁਰਦੁਆਰੇ ’ਚ ਪੋਸਟਰ ਲਗਾਇਆ ਗਿਆ। ਇਸਦੀ ਜਾਣਕਾਰੀ ’ਤੇ ਟੀਮ ਪਹੁੰਚੀ ਤਾਂ ਵੱਡੀ ਗਿਣਤੀ ’ਚ ਸਿੱਖ ਇਕੱਠੇ ਹੋ ਗਏ। ਸੰਗਤ ਨੇ ਦਲੀਲ ਦਿੱਤੀ ਪਰ ਉਨ੍ਹਾਂ ਨੂੰ ਪੋਸਟਰ ਹਟਾਉਣਾ ਪਵੇਗਾ। ਇਸਦੀ ਜਾਣਕਾਰੀ ਦੇ ਕੇ ਟੀਮ ਪਰਤ ਗਈ। ਹੁਣ ਮੰਗਲਵਾਰ ਨੂੰ ਗੁਰਦੁਆਰੇ ਜਾਣਗੇ। ਦੂਜੇ ਪਾਸੇ, ਗੁਰਦੁਆਰੇ ’ਚ ਸਿੱਖ ਸੰਗਤ ਦੀ ਬੈਠਕ ਹੋਈ। ਉਸ ਵਿਚ ਤੈਅ ਹੋਇਆ ਕਿ ਜੇਕਰ ਪੁਲਿਸ ਨੇ ਇੱਥੋਂ ਜਬਰੀ ਪੋਸਟਰ ਹਟਵਾਇਆ ਤਾਂ ਹੋਰ ਸਾਰੇ ਗੁਰਦੁਆਰਿਆਂ ’ਚ ਵੀ ਲਗਾ ਦੇਣਗੇ।