ਅੰਮ੍ਰਿਤਸਰ 04 ਜੂਨ 2024 (ਪੰਜਾਬੀ ਖਬਰਨਾਮਾ) ਸਭਾ ਚੋਣਾਂ 2024 ਦੀ ਗਿਣਤੀ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਬਣਾਏ ਗਏ ਗਿਣਤੀ ਕੇਂਦਰਾਂ ਉੱਤੇ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਫਿਰ ਮਸ਼ੀਨਾਂ ਖੋਲੀਆਂ ਜਾਣਗੀਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਧਿਕਾਰੀ-ਕਮ- ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਕਰੀਬ 850 ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਗਿਣਤੀ ਕੇਂਦਰ ਤੇ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ, ਜੋ ਆਪਣੀ ਦੇਖ ਰੇਖ ਹੇਠ ਵੋਟਾਂ ਦੀ ਮੁਕੰਮਲ ਗਿਣਤੀ ਕਰਵਾਉਣਗੇ। ਉਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਇਸ ਮੌਕੇ ਸਾਰੇ ਉਮੀਦਵਾਰਾਂ ਦੇ ਪ੍ਰਤੀਨਿਧੀ ਵੀ ਹਾਜ਼ਰ ਰਹਿਣਗੇ ਅਤੇ ਹਰੇਕ ਰਾਊਂਡ ਤੋਂ ਬਾਅਦ ਗਿਣਤੀ ਜਨਤਕ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਪੁਲਿਸ ਦੇ ਨਾਲ –ਨਾਲ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਅਤੇ ਕਿਸੇ ਵੀ ਕਰਮਚਾਰੀ ਜਾਂ ਆਮ ਵਿਅਕਤੀ ਦਾ ਦਾਖਲਾ ਚੋਣ ਕਮੀਸ਼ਨ ਵਲੋਂ ਜਾਰੀ ਕੀਤੇ ਸ਼ਨਾਖਤੀ ਕਾਰਡ ਤੋਂ ਬਿਨਾਂ ਨਹੀਂ ਹੋਵੇਗਾ। ਵੋਟਾਂ ਦੀ ਗਿਣਤੀ 19-ਅੰਮ੍ਰਿਤਸਰ ਦੱਖਣੀ ਹਲਕੇ ਦੀ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ, 20-ਅਟਾਰੀ ਦੀ ਬੀ:ਬੀ:ਕੇ:ਡੀ:ਏ:ਵੀ ਕਾਲਜ ਅੰਮ੍ਰਿਤਸਰ, 012-ਰਾਜਾਸਾਂਸੀ ਹਲਕੇ ਦੀ ਸਰਕਾਰੀ ਨਰਸਿੰਗ ਕਾਲਜ ਫਾਰ ਗਰਲਜ਼ ਮੈਡੀਕਲ ਐਨਕਲੇਵ, 013-ਮਜੀਠਾ ਦੀ ਮਾਈ ਭਾਗੋ ਸਰਕਾਰੀ ਪਾਲੀਟੈਕਨੀਕਲ ਕਾਲਜ ਮਜੀਠਾ ਰੋਡ, 015-ਅੰਮ੍ਰਿਤਸਰ ਉਤਰੀ ਦੀ ਸਰਕਾਰੀ ਇੰਸਟੀਚਿਊਟ ਆਫ ਗੌਰਮਿੰਟ ਟੈਕਨਾਲੋਜੀ ਇਨਸਾਈਡ ਮਾਈ ਭਾਗੋ ਸਰਕਾਰੀ ਪਾਲੀਟੈਕਨੀਕਲ ਕਾਲਜ ਮਜੀਠਾ ਰੋਡ, 017-ਅੰਮ੍ਰਿਤਸਰ ਕੇਂਦਰੀ ਦੀ ਸਰਕਾਰੀ ਆਈ:ਟੀ:ਆਈ ਬੀ ਬਲਾਕ ਰਣਜੀਤ ਐਵੀਨਿਊ, 16-ਅੰਮ੍ਰਿਤਸਰ ਪੱਛਮੀ ਦੀ ਸਰਕਾਰੀ ਪਾਲੀਟੈਕਨੀਕਲ ਕਾਲਜ ਛੇਹਰਟਾ, 18-ਅੰਮ੍ਰਿਤਸਰ ਪੂਰਬੀ ਦੀ ਸਾਰਾਗੜ੍ਹੀ ਮੈਮੋਰੀਅਲ ਸਕੂਲ ਆਫ ਐਮੀਨੈਂਸ ਮਾਲ ਮੰਡੀ, 11-ਅਜਨਾਲਾ ਹਲਕੇ ਦੀ ਗਿਣਤੀ ਸਰਕਾਰੀ ਕਾਲਜ ਅਜਨਾਲਾ ਵਿਖੋ ਹੋਵੇਗੀ, 14-ਜੰਡਿਆਲਾ ਦੀ ਗਿਣਤੀ ਕਾਮਨ ਰੂਮ ਮੈਸ ਸੀਨੀਅਰ ਸੈਕੰਡਰੀ ਰੈਜੀਡੈਸ਼ੀਅਲ ਸਕੂਲ ਫਾਰ ਮੈਟੋਰੀਅਤ ਅੰਮ੍ਰਿਤਸਰ ਅਤੇ 25-ਬਾਬਾ ਬਕਾਲਾ ਸਾਹਿਬ ਦੀ ਗਿਣਤੀ ਬੇਸਮੈਟ ਹਾਲ ਸ਼੍ਰੀ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਹੋ ਰਹੀ ਹੈ।

ਲੋਕ ਸਭਾ ਹਲਕਾ ਅੰਮ੍ਰਿਤਸਰ Lok Sabha Elections 2024 Results :

Congress ਗੁਰਜੀਤ ਸਿੰਘ ਔਜਲਾ = 33873

AAP ਕੁਲਦੀਪ ਧਾਲੀਵਾਲ ਆਪ = 27632

Akali Dal ਅਨਿਲ ਜੋਸ਼ੀ = 19136

BJP ਤਰਨਜੀਤ ਸੰਧੂ ਭਾਜਪਾ = 27056

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।