ਸੰਗਰੂਰ 03 ਮਈ 2024 (ਪੰਜਾਬੀ ਖਬਰਨਾਮਾ) : ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਜੂਨ ਨੂੰ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਹੋਣ ਜਾ ਰਹੀ ਹੈ ਅਤੇ ਇਸ ਸਬੰਧੀ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੀ ਸੁਵਿਧਾ ਲਈ ਜ਼ਿਲਾ ਟਰੈਫਿਕ ਪੁਲਿਸ ਵੱਲੋਂ ਬਦਲਵਾਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਵਾਲੇ ਪਾਸਿਓ ਧੂਰੀ ਅਤੇ ਸੰਗਰੂਰ ਵਿਖੇ ਆਉਣ ਵਾਲੇ ਭਾਰੀ ਵਾਹਨਾਂ ਲਈ ਬਦਲਵੇਂ ਰੂਟ ਵਜੋਂ ਗਰੇਵਾਲ ਚੌਂਕ ਤੋਂ ਵਾਇਆ ਅਮਰਗੜ੍ਹ ਤੋਂ ਬਾਗੜੀਆਂ ਤੋਂ ਛੀਂਟਾਵਾਲਾ ਵਾਇਆ ਭਲਵਾਨ ਹੁੰਦੇ ਹੋਏ ਸੰਗਰੂਰ ਵਿਖੇ ਪਹੁੰਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੰਗਰੂਰ ਵਾਲੇ ਪਾਸਿਓ ਮਾਲੇਰਕੋਟਲਾ ਵਿਖੇ ਜਾਣ ਵਾਲੇ ਵਾਹਨ ਚਾਲਕ ਮੈਕਸ ਆਟੋ ਤੋਂ ਨਾਨਕਿਆਨਾ ਸਾਹਿਬ ਚੌਂਕ ਤੋਂ ਭਲਵਾਨ, ਬਾਗੜੀਆਂ ਰਾਹੀਂ ਜਾਣਗੇ।
ਉਨ੍ਹਾਂ ਇਹ ਵੀ ਦਸਿਆ ਕਿ ਧੂਰੀ ਤੋਂ ਮਲੇਰਕੋਟਲਾ ਜਾਣ ਵਾਲੇ ਵਾਹਨ, ਧੂਰੀ ਮਲੇਰਕੋਟਲਾ ਬਾਈਪਾਸ ਤੋਂ ਮੀਮਸਾਂ, ਬਾਗੜੀਆਂ ਤੋਂ ਹੁੰਦੇ ਹੋਏ ਮਲੇਰਕੋਟਲਾ ਵਿਖੇ ਪੁੱਜਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।