03 ਮਈ 2024 (ਪੰਜਾਬੀ ਖਬਰਨਾਮਾ) : ਵੈਸਟ ਇੰਡੀਜ਼ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ਦੇ ਇੱਕ ਮੈਚ ’ਚ ਪਾਪੂਆ ਨਿਊ ਗਿੰਨੀ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਪਾਪੂਆ ਨਿਊ ਗਿੰਨੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੈਸੇ ਬਊ ਦੀਆਂ 50 ਦੌੜਾਂ ਸਦਕਾ 8 ਵਿਕਟਾਂ ’ਤੇ 136 ਦੌੜਾਂ ਬਣਾਈਆਂ ਜਦਕਿ ਵੈਸਟ ਇੰਡੀਜ਼ ਨੇ ਰੋਸਟਨ ਚੇਜ਼ ਦੀ 42 ਦੌੜਾਂ ਦੀ ਪਾਰੀ ਸਦਕਾ ਜਿੱਤ ਲਈ 137 ਦੌੜਾਂ ਦਾ ਟੀਚਾ 5 ਵਿਕਟਾਂ ਗੁਆ ਕੇ 19 ਓਵਰਾਂ ’ਚ ਹਾਸਲ ਕਰ ਲਿਆ। ਟੀਮ ਦੀ ਜਿੱਤ ’ਚ ਬਰੈਂਡਨ ਕਿੰਗ ਨੇ 34 ਦੌੜਾਂ ਅਤੇ ਨਿਕੋਲਸ ਪੂਰਨ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਪਾਪੂਆ ਨਿਊ ਗਿੰਨੀ  ਵੱਲੋਂ ਕਪਤਾਨ ਅਸਦ ਵੀ. ਨੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਵੱਲੋਂ ਆਂਦਰੇ ਰਸਲ ਤੇ ਅਲਜ਼ਾਰੀ ਜੋਸੇਫ਼ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।