ਨਵੀਂ ਦਿੱਲੀ 03 ਮਈ 2024 (ਪੰਜਾਬੀ ਖਬਰਨਾਮਾ) : ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਮੈਡੀਕਲ (MBBS), ਡੇਟਾ (BDS), ਆਯੁਸ਼ (BAMS, BHMS, BUMS, BSMS) ਕੋਰਸਾਂ ‘ਚ ਦਾਖਲੇ ਲਈ ਕਰਵਾਈ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET UG) 2024 ਦਾ ਪ੍ਰਬੰਧ 24 ਲੱਖ ਤੋਂ ਵੱਧ ਰਜਿਸਟਰਡ ਉਮੀਦਵਾਰਾਂ ਲਈ 5 ਮਈ ਨੂੰ ਕੀਤੇ ਜਾਣ ਤੋਂ ਬਾਅਦ ਗ਼ੈਰ-ਰਸਮੀ ਉੱਤਰ ਕੁੰਜੀਆਂ (Answer Key) 29 ਮਈ ਨੂੰ ਜਾਰੀ ਕੀਤੀ ਗਈ। ਇਨ੍ਹਾਂ ‘ਤੇ ਉਮੀਦਵਾਰਾਂ ਤੋਂ ਉਨ੍ਹਾਂ ਦੇ ਇਤਰਾਜ਼ਾਂ ਨੂੰ NTA ਨੇ 1 ਜੂਨ (ਵਿਸਥਾਰਤ ਤਿਥੀ) ਸਵੀਕਾਰ ਕੀਤਾ। ਸਬੰਧਤ ਵਿਸ਼ਾ ਮਾਹਿਰਾਂ ਵੱਲੋਂ ਇਨ੍ਹਾਂ ਇਤਰਾਜ਼ਾਂ ਦੀ ਸਮੀਖਿਆ ਕਰਨ ਤੋਂ ਬਾਅਦ ਏਜੰਸੀ ਵੱਲੋਂ ਨਤੀਜੇ (NEET UG Result 2024) ਐਲਾਨੇ ਜਾਣੇ ਹਨ।
14 ਜੂਨ ਨੂੰ ਐਲਾਨਿਆ ਜਾਵੇਗਾ NEET UG ਪ੍ਰੀਖਿਆ ਦਾ ਨਤੀਜਾ
NTA ਨੇ ਪਹਿਲਾਂ ਹੀ NEET UG ਰਿਜ਼ਲਟ 2024 ਜਾਰੀ ਕਰਨ ਦੀ ਮਿਤੀ ਦਾ ਐਲਾਨ ਕਰ ਦਿੱਤਾ ਸੀ। ਇਸ ਪ੍ਰੀਖਿਆ ਲਈ ਏਜੰਸੀ ਵੱਲੋਂ ਜਾਰੀ ਸੂਚਨਾ ਬੁਲੇਟਿਨ ‘ਚ ਦਿੱਤੇ ਗਏ ਪ੍ਰੀਖਿਆ ਸ਼ਡਿਊਲ ਅਨੁਸਾਰ ਨਤੀਜੇ (NEET UG Result 2024 Date) 14 ਜੂਨ ਨੂੰ ਐਲਾਨੇ ਜਾਣੇ ਹਨ। ਅਜਿਹੀ ਸਥਿਤੀ ‘ਚ NEET UG 2024 ਦੀ ਪ੍ਰੀਖਿਆ ‘ਚ ਸ਼ਾਮਲ ਹੋਏ 20 ਲੱਖ ਤੋਂ ਵੱਧ ਉਮੀਦਵਾਰਾਂ ਦੇ ਨਤੀਜਿਆਂ ਦੀ ਉਡੀਕ ਜਲਦ ਹੀ ਖਤਮ ਹੋਣ ਜਾ ਰਹੀ ਹੈ।
ਇਸ ਤਰ੍ਹਾਂ ਜਾਣੋ ਨੀਟ ਯੂਜੀ ਰੈਂਕ ਤੇ ਸਕੋਰ ਕਾਰਡ ਨੂੰ
NEET UG 2024 ਪ੍ਰੀਖਿਆ ‘ਚ ਸ਼ਾਮਲ ਹੋਏ ਵਿਦਿਆਰਥੀ ਆਪਣੇ ਨਤੀਜਿਆਂ ਦੀ ਜਾਂਚ ਕਰਨ ਤੇ ਆਲ ਇੰਡੀਆ ਰੈਂਕ (AIR) ਤੇ ਸਕੋਰ ਜਾਣਨ ਲਈ ਇਸ ਪ੍ਰੀਖਿਆ ਦੀ ਅਧਿਕਾਰਤ ਵੈੱਬਸਾਈਟ, exams.nta.ac.in/NEET ‘ਤੇ ਜਾਣ। ਇਸ ਤੋਂ ਬਾਅਦ ਇਸ ਵੈੱਬਸਾਈਟ ਦੇ ਹੋਮ ਪੇਜ ‘ਤੇ ਸਰਗਰਮ ਹੋਣ ਲਈ ਨਤੀਜਾ ਲਿੰਕ ‘ਤੇ ਕਲਿੱਕ ਕਰੋ। ਫਿਰ ਨਵੇਂ ਪੇਜ ‘ਤੇ ਵਿਦਿਆਰਥੀ ਆਪਣਾ ਬਿਨੈ-ਪੱਤਰ ਨੰਬਰ ਤੇ ਜਨਮ ਮਿਤੀ ਦੇ ਵੇਰਵੇ ਭਰ ਕੇ ਤੇ ਸਬਮਿਟ ਕਰ ਕੇ ਆਪਣਾ ਨਤੀਜਾ ਦੇਖ ਸਕਣਗੇ, ਜਿਸ ‘ਤੇ ਉਨ੍ਹਾਂ ਦਾ ਸਕੋਰ ਤੇ ਆਲ ਇੰਡੀਆ ਰੈਂਕ ਵੀ ਪ੍ਰਕਾਸ਼ਿਤ ਹੋਵੇਗਾ। ਇਸ ਦਾ ਪ੍ਰਿੰਟ ਲੈਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਾਫਟ ਕਾਪੀ ਵੀ ਸੇਵ ਕਰ ਲੈਣੀ ਚਾਹੀਦੀ ਹੈ।