29 ਮਈ 2024 (ਪੰਜਾਬੀ ਖਬਰਨਾਮਾ) : ਉੱਤਰੀ ਭਾਰਤ ਵੀ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਕੜਕਦੀ ਤੇਜ਼ ਧੁੱਪ ਨੇ ਲੋਕਾਂ ਦਾ ਬਾਹਰ ਨਿੱਕਲਣਾ ਮੁਸ਼ਕਿਲ ਕਰ ਦਿੱਤਾ ਹੈ। ਦੁਪਿਹਰ ਸਮੇਂ ਦਾ ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ ਹੈ। ਅਜਿਹੇ ਵਿਚ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਿਹਤ ਵੱਲ ਧਿਆਨ ਨਾ ਦੇਣ ਕਰਕੇ ਤੁਸੀਂ ਬਿਮਾਰ ਪੈ ਸਕਦੇ ਹਨ। ਸਾਡੀ ਸਿਹਤ ਦਾ ਸਿੱਧਾ ਸੰਬੰਧ ਸਾਡੇ ਖਾਣ ਪੀਣ ਨਾਲ ਹੈ। ਭੋਜਨ ਸਾਡੀ ਸਿਹਤ ਨੂੰ ਊਰਜਾ ਦਿੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਆਓ ਜਾਣਦੇ ਹਾਂ ਕਿ ਇਸ ਤਰ੍ਹਾਂ ਦੀ ਕਹਿਰ ਦੀ ਗਰਮੀ ਵਿਚ ਕਿਸ ਤਰ੍ਹਾਂ ਦੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ।

ਸਿਹਤ ਦੇ ਨਾਲ ਨਾਲ ਭੋਜਨ ਦਾ ਸੰਬੰਧ ਮੌਸਮ ਨਾਲ ਵੀ ਹੈ। ਹਰ ਇਕ ਮੌਸਮ ਦਾ ਵੱਖਰਾ ਭੋਜਨ ਹੁੰਦਾ ਹੈ। ਮੌਸਮ ਬਦਲਣ ਉਪਰੰਤ ਤੁਹਾਨੂੰ ਆਪਣੀ ਡਾਇਟ ਵਿਚ ਵੀ ਬਦਲਾਅ ਲਿਆਉਣੇ ਚਾਹੀਦੇ ਹਨ। ਹੁਣ ਤੇਜ਼ ਗਰਮੀ ਪੈ ਰਹੀ ਹੈ। ਅਜਿਹੇ ਵਿਚ ਤੁਹਾਨੂੰ ਕੁਝ ਭੋਜਨ ਪਦਾਰਥਾਂ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਤੇਜ਼ ਗਰਮੀ ਦੇ ਮੌਸਮ ਵਿਚ ਕੀਤਾ ਗਿਆ ਗ਼ਲਤ ਭੋਜਨ ਦਾ ਸੇਵਨ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਗਰਮੀ ਵਿਚ ਨਾ ਕਰੋ ਇਸ ਭੋਜਨ ਦਾ ਸੇਵਨ

ਵਾਰਾਣਸੀ ਦੇ ਸੰਤੁਸ਼ਟੀ ਹਸਪਤਾਲ ਦੀ ਡਾਇਰੈਕਟਰ ਡਾ. ਰਿਤੂ ਗਰਗ ਦੇ ਅਨੁਸਾਰ ਗਰਮੀ ਦੇ ਮੌਸਮ ਵਿਚ ਤਲਿਆ ਭੋਜਨ ਨਹੀਂ ਖਾਣਾ ਚਾਹੀਦਾ। ਅਜਿਹੇ ਮੌਸਮ ਵਿਚ ਤਲੀਆਂ ਚੀਜ਼ਾਂ ਦਾ ਸੇਵਨ ਕਰਨਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਗਰਮੀਆਂ ਵਿਚ ਤਲਿਆ ਭੋਜਨ ਖਾਣ ਨਾਲ ਤੁਹਾਨੂੰ ਪਾਚਨ ਕਿਰਿਆ ਸੰਬੰਧੀ ਸਮੱਸਿਆ ਆ ਸਕਦੀ ਹੈ। ਇਸਦੇ ਨਾਲ ਪੇਟ ਵਿਚ ਜਲਨ, ਗੈਸ ਅਤੇ ਐਸੀਡਿਟੀ ਦੀ ਸਮੱਸਿਆ ਵੀ ਹੋ ਸਕਦੀ ਹੈ।

ਗਰਮੀਆਂ ਦੇ ਖਾਓ ਇਹ ਭੋਜਨ

ਗਰਮੀਆਂ ਵਿਚ ਸਭ ਤੋਂ ਵੱਧ ਸਮੱਸਆ ਡੀਹਾਈਡ੍ਰੇਸ਼ਨ ਦੀ ਆਉਂਦੀ ਹੈ। ਆਪਣੇ ਆਪ ਨੂੰ ਹਾਈਡ੍ਰੇਟ ਰੱਖਣ ਲਈ ਵੱਧ ਤੋਂ ਵੱਧ ਪਾਣੀ, ਨਿੰਬੂ ਪਾਣੀ, ਠੰਡੀਆਂ ਡਰਿੰਕਸ ਆਦਿ ਦੇ ਸੇਵਨ ਕਰਨਾ ਚਾਹੀਦਾ ਹੈ। ਇਸ ਮੌਸਮ ਵਿਚ ਤਰਬੂਜ਼,ਖਰਬੂਜੇ, ਅੰਬ, ਲੀਚੀ ਆਦਿ ਦਾ ਸੇਵਨ ਕਰਨਾ ਚੰਗਾ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਤੁਹਾਨੂੰ ਆਪਣੀ ਡਾਇਟ ਵਿਚ ਹਰੀਆਂ ਸਬਜ਼ੀਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।