ਬਠਿੰਡਾ 29 ਮਈ 2024 (ਪੰਜਾਬੀ ਖਬਰਨਾਮਾ) ਮੰਗਲਵਾਰ ਨੂੰ ਦੁਪਹਿਰ ਦੇ ਸਮੇਂ ਇਕ 12 ਸਾਲਾ ਬੱਚਾ ਸਰਹਿੰਦ ਨਹਿਰ ’ਚ ਨਹਾਉਣ ਲਈ ਗਿਆ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬੱਚਾ ਪਾਣੀ ’ਚ ਡੁੱਬ ਗਿਆ। ਕਈ ਘੰਟੇ ਤਕ ਲੱਭਣ ’ਤੇ ਵੀ ਬੱਚੇ ਦਾ ਕੋਈ ਸੁਰਾਗ ਨਹੀ ਮਿਲ ਸਕਿਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਤੈਰਨਾ ਨਹੀ ਆਉਂਦਾ ਸੀ, ਜਿਸ ਦੇ ਚਲਦੇ ਉਹ ਨਹਿਰ ਦੇ ਕੰਢੇ ਲੱਗੇ ਖੰਬੇ ’ਤੇ ਰੱਸੀ ਬੰਨ ਕੇ ਨਹਿਰ ’ਚ ਨਹਾ ਰਿਹਾ ਸੀ। ਇਸ ਦੌਰਾਨ ਰੱਸੀ ਟੁੱਟ ਗਈ ਤੇ ਬੱਚਾ ਪਾਣੀ ’ਚ ਡੁੱਬ ਗਿਆ। ਇਸ ਸਬੰਧ ’ਚ ਆਲੇ ਦੁਆਲੇ ਦੇ ਲੋਕਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਜਦੋਂ ਸਫਲਤਾ ਨਹੀਂ ਮਿਲੀ ਤਾਂ ਮਾਮਲੇ ਦੀ ਜਾਣਕਾਰੀ ਨੌਜਵਾਨ ਵੈਲਫੇਅਰ ਸੁਸਾਇਟੀ ਤੇ ਪੁਲਿਸ ਨੂੰ ਦੇ ਦਿੱਤੀ ਗਈ। ਕਾਫੀ ਸਮੇਂ ਤਕ ਭਾਲ ਕਰਨ ਦੇ ਬਾਵਜੂਦ ਵੀ ਬੱਚੇ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।