(ਪੰਜਾਬੀ ਖਬਰਨਾਮਾ) 25 ਮਈ : ਦੀਪਿਕਾ ਪਾਦੁਕੋਣ (Deepika Padukone) ਦਾ ਨਾਂ ਬਾਲੀਵੁਡ ਦੀਆਂ ਪ੍ਰਮੁੱਖ ਅਭਿਨੇਤਰੀਆਂ ਦੀ ਲਿਸਟ ਵਿਚ ਸ਼ੁਮਾਰ ਹੈ। ਦੀਪਿਕਾ ਨੇ ਹਿੰਦੀ ਸਿਨੇਮਾ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਸਨੇ ਹਰ ਇਕ ਫ਼ਿਲਮ ਵਿਚ ਆਪਣੀ ਅਦਾਕਾਰੀ ਦਾ ਵੱਖਰਾ ਜਲਵਾ ਦਿਖਾਇਆ ਹੈ। ਉਹ ਹਰ ਇਕ ਰੋਲ ਨੂੰ ਬਹੁਤ ਤਨਦੇਹੀ ਨਾਲ ਨਿਭਾਉਂਦੀ ਹੈ।
ਦੀਪਿਕਾ ਪਾਦੁਕੋਣ ਫ਼ਿਲਮ ਸ਼ੂਟਿੰਗ ਦੌਰਾਨ ਫ਼ਿਲਮ ਨੂੰ ਸਭ ਤੋੋਂ ਵੱਧ ਅਹਿਮੀਅਤ ਦਿੰਦੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਵਾਰ ਪੈਰ ਦੇ ਜ਼ਖ਼ਮੀ ਹੋਣ ਦੇ ਬਾਵਜੂਦ ਵੀ ਦੀਪਿਕਾ ਨੇ ਫ਼ਿਲਮ ਦੇ ਗੀਤ ਦੀ ਲਗਾਤਾਰ ਸ਼ੂਟਿੰਗ ਕੀਤੀ ਸੀ।
ਇਹ ਫ਼ਿਲਮ ‘ਗੋਲਿਓਂ ਕੀ ਰਾਸਲੀਲਾ: ਰਾਮ-ਲੀਲਾ’ ਹੈ। ਦੀਪਿਕਾ ਪਾਦੁਕੋਣ ਨੇ ਇਸ ਫ਼ਿਲਮ ਦੇ ਗੀਤ’ਲਹੂ ਮੂੰਹ ਲੱਗ ਗਿਆ’ ਦੀ ਸ਼ੂਟਿੰਗ ਜ਼ਖ਼੍ਮੀ ਹਾਲਤ ਵਿਚ ਕੀਤੀ ਸੀ। ਇਹ ਫ਼ਿਲਮ ਸਾਲ 2013 ਵਿਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਪ੍ਰਮੁੱਖ ਭੂਮਿਕਾ ਨਿਭਾਈ ਸੀ। ਫ਼ਿਲਮ ਨੂੰ ਮਸ਼ਹੂਰ ਡਾਇਰੈਕਟਰ ਸੰਜੇ ਲੀਲਾ ਬੰਸਾਲੀ ਦੁਆਰਾ ਡਾਇਰੈਕਟ ਕੀਤਾ ਗਿਆ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਰਦ ਕੇਲਕਰ ਨੇ ਕਿਹਾ ਕਿ ਉਹ ਵੀ ਇਸ ਫ਼ਿਲਮ ਦਾ ਹਿੱਸਾ ਸੀ। ਸ਼ੂਟਿੰਗ ਤੋਂ ਕੁਝ ਸਮਾਂ ਪਹਿਲਾਂ ਦੀ ਉਸਦੇ ਗੋਡੇ ਦੀ ਸਰਜਰੀ ਹੋਈ ਸੀ ਅਤੇ ਡਾਕਟਰ ਨੇ ਉਸਨੂੰ 90 ਡਿਗਰੀ ਤੋਂ ਵੱਧ ਹੇਠਾਂ ਝੁਕਣ ਤੋਂ ਮਨਾਂ ਕੀਤਾ ਸੀ। ਪਰ ਉਨ੍ਹਾਂ ਨੇ ਇਸ ਫ਼ਿਲਮ ਦੇ ਇਕ ਗੀਤ ਲਈ ਗਰਬਾ ਸੀਨ ਸ਼ੂਟ ਕਰਨਾ ਸੀ। ਉਨ੍ਹਾਂ ਦੀਪਿਕਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੈਂ ਦੀਪਿਕਾ ਦੀ ਬਹੁਤ ਇੱਜ਼ਤ ਕਰਦਾ ਹਾਂ। ਇਸ ਸਮੇਂ ਦੀਪਿਕਾ ਨੇ ਮੇਰੀ ਮਦਦ ਕੀਤੀ ਸੀ।
ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਸ਼ੂਟਿੰਗ ਦੇ ਦੌਰਾਨ ਦੀਪਿਕਾ ਪਾਦੁਕੋਣ ਦੇ ਪੈਰ ਉੱਤੇ ਸੱਟ ਲੱਗੀ ਹੋਈ ਸੀ। ਸੱਟ ਲੱਗਣ ਦੇ ਬਾਵਜੂਦ ਉਸਨੇ ਲਗਾਤਾਰਸ਼ੂਟਿੰਗ ਕੀਤੀ। ਪੈਰਾਂ ‘ਤੇ ਸੱਟ ਦੇ ਬਾਅਦ ਵੀ ਉਹ ਨੰਗੇ ਪੈਰੀਂ ਨੱਚ ਰਹੀ ਸੀ। ਉਸਨੇ ਜਖ਼ਮੀ ਹਾਲਤ ਵਿਚ ਲਗਾਤਾਰ 11 ਦਿਨ ਇਹ ਸ਼ੂਟਿੰਗ ਕੀਤੀ।