(ਪੰਜਾਬੀ ਖਬਰਨਾਮਾ) 24 ਮਈ : ਭਾਰਤ ਦੁਨੀਆ ਦਾ ਅਜਿਹਾ ਦੇਸ਼ ਹੈ ਜਿਸ ਦਾ ਕੋਈ ਐਲਾਨਿਆ ਹੋਇਆ ਕੌਮੀ ਧਰਮ ਨਹੀਂ ਹੈ। ਇੱਥੇ ਹਿੰਦੂ, ਸਿੱਖ, ਮੁਸਲਿਮ, ਇਸਾਈ, ਪਾਰਸੀ, ਬੋਧੀ, ਜੈਨੀ ਅਤੇ ਕਈ ਹੋਰ ਧਰਮਾਂ ਤੇ ਫਿਰਕਿਆਂ ਦੇ ਲੋਕ ਆਪਸ ਵਿਚ ਪ੍ਰੇਮ-ਪਿਆਰ ਨਾਲ ਵਸਦੇ ਹਨ ਤੇ ਇਕ ਦੂਜੇ ਦੇ ਦਿਨ-ਤਿਉਹਾਰ ਮਿਲਜੁਲ ਕੇ ਮਨਾਉਂਦੇ ਹਨ। ਇੱਥੇ ਸਿਆਸਤਦਾਨ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਧਰਮ ਦੇ ਨਾਂ ’ਤੇ ਨਫ਼ਰਤ ਦਾ ਜ਼ਹਿਰ ਫੈਲਾਉਣ ਦਾ ਯਤਨ ਕਰਦੇ ਹਨ ਪਰ ਸਿਆਣੇ ਲੋਕ ਉਸ ਜ਼ਹਿਰ ਨੂੰ ਆਪਣੇ ਤਨ ਤੇ ਮਨ ਦੇ ਅੰਦਰ ਵੜ੍ਹਨ ਨਹੀਂ ਦਿੰਦੇ ਹਨ ਤੇ ਦੂਜੇ ਧਰਮਾਂ ਜਾਂ ਫਿਰਕਿਆਂ ਦੇ ਲੋਕਾਂ ਨਾਲ ਨਫ਼ਰਤ ਜਾਂ ਈਰਖਾ ਕਰਨ ਦੀ ਥਾਂ ਮੁਹੱਬਤਾਂ ਭਰਿਆ ਰਿਸ਼ਤਾ ਰੱਖਦੇ ਹਨ। ਇਸ ਸਬੰਧ ਵਿਚ ਜੇਕਰ ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਬਾਲੀਵੁੱਡ ਉਹ ਕਰਮ ਖੇਤਰ ਹੈ, ਜਿੱਥੇ ਧਰਮਾਂ ਜਾਂ ਜ਼ਾਤਾਂ ਦੀਆਂ ਵਲਗਣਾਂ ਨਹੀਂ ਵੇਖੀਆਂ ਜਾਂਦੀਆਂ ਹਨ ਤੇ ਸਭ ਫ਼ਨਕਾਰ ਇਕ ਮਨ-ਇਕ ਚਿੱਤ ਹੋ ਕੇ ਆਪਣੇ ਕਿਰਦਾਰ ਅਦਾ ਕਰਦੇ ਹਨ। ਕਈ ਵਾਰ ਤਾਂ ਧਰਮਾਂ-ਮਜ਼ਹਬਾਂ ਤੋਂ ਉੱਪਰ ਉੱਠ ਕੇ ਜੀਵਨ ਭਰ ਸਾਥ ਨਿਭਾਉਣ ਵਾਲੇ ਰਿਸ਼ਤੇ ਵੀ ਕਾਇਮ ਕਰ ਲੈਂਦੇ ਹਨ।
ਮੁਸਲਿਮ ਐਕਟਰਾਂ ਨੇ ਬਾਖ਼ੂਬੀ ਨਿਭਾਏ ਹਿੰਦੂ ਕਿਰਦਾਰ
ਇਹ ਸੱਚ ਹੈ ਕਿ ਕਿਸੇ ਵੀ ਕਲਾ ਨਾਲ ਜੁੜੇ ਕਿਸੇ ਕਲਾਕਾਰ ਦਾ ਕੋਈ ਧਰਮ ਨਹੀਂ ਹੰੁਦਾ ਹੈ ਤੇ ਉਸ ਦੀ ਕਲਾ ਹੀ ਉਸਦਾ ‘ਅਸਲੀ ਧਰਮ’ ਹੰੁਦੀ ਹੈ, ਜੋ ਉਸਨੂੰ ਦੁਨੀਆ ਵਿਚ ਪ੍ਰਸਿੱਧੀ ਤੇ ਪ੍ਰੇਮ ਦਿਵਾਉਂਦੀ ਹੈ। ਧਰਮ ਦੇ ਨਾਂ ’ਤੇ ਦੁਕਾਨਦਾਰੀ ਤੇ ਠੇਕੇਦਾਰੀ ਕਰਨ ਵਾਲੇ ਲੋਕਾਂ ਦੇ ਮੂੰਹ ਬੰਦ ਕਰਨ ਲਈ ਧਰਮ ਨਿਰਪੱਖਤਾ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ ਕਿ ਭਾਰਤ ਦੇ ਟੀਵੀ ਜਗਤ ਦੇ 1988 ਵਿਚ ਪ੍ਰਸਾਰਿਤ ਹੋਏ ਸਭ ਤੋਂ ਪ੍ਰਸਿੱਧ ਟੀਵੀ ਲੜੀਵਾਰ ‘ਮਹਾਂਭਾਰਤ’ ਦੀ ਪਟਕਥਾ ਤੇ ਸੰਵਾਦ ਇਕ ਮੁਸਲਿਮ ਵਿਦਵਾਨ ਡਾ.ਰਾਹੀ ਮਾਸੂਮ ਰਜ਼ਾ ਨੇ ਰਚੇ ਸਨ ਕੀਤਾ
ਖਲਨਾਇਕ ਦੀ ਭੂਮਿਕਾ ਲਈ ਪਾਤਰ ਚਿਤਰਣ ਕਰਨ ਵਾਲੇ ਲੇਖਕਾਂ ਨੇ ਵੀ ਸਦਾ ਧਰਮ ਨਿਰਪੱਖਤਾ ਹੀ ਵਿਖਾਈ ਹੈ। ਹਰੇਕ ਫਿਲਮ ਲੇਖਕ ਨੇ ਕੇਵਲ ਕਿਸੇ ਇਕ ਧਰਮ ਨੂੰ ਨਿਸ਼ਾਨਾ ਬਣਾਏ ਬਿਨਾਂ ਹਰੇਕ ਧਰਮ ਨਾਲ ਜੁੜੇ ਚੰਗੇ ਤੇ ਮਾੜੇ ਕਿਰਦਾਰਾਂ ਨੂੰ ਆਪਣੀਆਂ ਫਿਲਮਾਂ ਵਿਚ ਪੇਸ਼ ਕੀਤਾ ਹੈ। ਬਾਲੀਵੁੱਡ ਵਿਚ 1950 ਤੋਂ 1970 ਦੇ ਦਹਾਕਿਆਂ ਵਿਚ ਖਲਨਾਇਕ ਦੇ ਕਿਰਦਾਰ ਜ਼ਿਆਦਾਤਰ ਹਿੰਦੂ ਹੀ ਰੱਖੇ ਗਏ ਸਨ ਤੇ ਇਹ ਕਿਰਦਾਰ ਕੇਐੱਨ ਸਿੰਘ, ਮਦਨ ਪੁਰੀ, ਪ੍ਰੇਮ ਚੋਪੜਾ, ਜੀਵਨ, ਕਨ੍ਹਈਆ ਲਾਲ, ਸੱਜਣ, ਕਮਲ ਕਪੂਰ, ਪ੍ਰਾਣ, ਸ਼ੈੱਟੀ, ਸੀਐੱਸ ਦੂਬੇ, ਪ੍ਰੇਮ ਨਾਥ ਅਤੇ ਡੀਕੇ ਸਪਰੂ ਆਦਿ ਫ਼ਨਕਾਰਾਂ ਵਲੋਂ ਨਿਭਾਏ ਗਏ ਸਨ। ਫਿਰ 1970 ਤੋਂ 1990 ਤੱਕ ਜ਼ਿਆਦਾਤਰ ਖਲਨਾਇਕ ਇਸਾਈ ਬਣਾ ਕੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਗਏ ਤੇ ਇਹ ‘ਰਾਬਰਟ, ਮਾਈਕਲ, ਡਾ. ਡੈਂਗ ਤੇ ਚਾਰਲੀ’ ਜਿਹੇ ਕਿਰਦਾਰ ਅਦਾਕਾਰ ਅਜੀਤ, ਪ੍ਰਾਣ, ਡੈਨੀ, ਸੁਜੀਤ ਕੁਮਾਰ, ਬੌਬ �ਿਸਟੋ, ਟਾਮ ਅਲਟਰ, ਰਣਜੀਤ, ਅਨਵਰ ਹੁਸੈਨ, ਰਹਿਮਾਨ, ਉਤਪਲ ਦੱਤ, ਅਸਿਤ ਸੇਨ, ਕੁਲਭੂਸ਼ਨ ਖਰਬੰਦਾ ਅਤੇ ਸਦਾਸ਼ਿਵ ਰਾਓ ਅਮਰਾਪੁਰਕਰ ਆਦਿ
ਮੁਸਲਿਮ ਸੰਗੀਤਕਾਰਾਂ ਨੇ ਸੰਗੀਤਬੱਧ ਕੀਤੇ ਮਨਮੋਹਕ ਭਜਨ
ਬਾਲੀਵੁੱਡ ਵਿਚ ਨੌਸ਼ਾਦ ਸਾਹਿਬ ਤੇ ਗ਼ੁਲਾਮ ਮੁਹੰਮਦ ਜਿਹੇ ਬੇਹੱਦ ਕਾਬਿਲ ਤੇ ਸੂਝਵਾਨ ਸੰਗੀਤ ਨਿਰਦੇਸ਼ਕ ਹੋਏ ਹਨ, ਜੋ ਬੇਸ਼ੱਕ ਮੁਸਲਮਾਨ ਸਨ ਪਰ ਉਨ੍ਹਾਂ ਫਿਲਮਾਂ ਵਿਚ ਆਪਣੇ ਮਨਮੋਹਕ ਸੁਰਾਂ ਨਾਲ ਅਜਿਹੇ ‘ਭਜਨ’ ਸੰਗੀਤਬੱਧ ਕੀਤੇ ਸਨ ਕਿ ਸੁਣਨ ਵਾਲਾ ਭਾਵਨਾ ਵਿਚ ਵਹਿ ਤੁਰਦਾ ਹੈ। ਨੌਸ਼ਾਦ ਦੇ ਸੰਗੀਤਬੱਧ ਕੀਤੇ ਭਜਨਾਂ ਵਿਚ ‘ਭਗਤ ਕੇ ਬਸ ਮੇਂ ਹੈਂ ਭਗਵਾਨ’, ‘ਮੋਹੇ ਪਨਘਟ ਪੇ ਨੰਦ ਲਾਲ ਛੇੜ ਗਇਉ ਰੇ’, ‘ਓ ਦੁਨੀਆ ਕੇ ਰਖਵਾਲੇ’, ‘ਰਾਧਾ ਕੇ ਪਿਆਰੇ ਕਿਸ਼ਨ ਕਾਨ੍ਹਾਈ’, ‘ਮੋਹਨ ਕੀ ਮੁਰਲੀਆ ਬਾਜੇ’ ਆਦਿ ਜਿਹੇ ਮਸ਼ਹੂਰ ਭਜਨ ਸ਼ਾਮਲ ਹਨ।
ਧਰਮਾਂ ਤੇ ਮਜ਼ਹਬਾਂ ਨੂੰ ਦਰਕਿਨਾਰ ਕਰ ਕੇ ਰਿਸ਼ਤੇ ਜੋੜੇ
ਆਮ ਹਿੰਦੁਸਤਾਨੀ ਪਰਿਵਾਰਾਂ ਵਿਚ ਵਿਆਹ-ਸ਼ਾਦੀ ਲਈ ਰਿਸ਼ਤੇ ਜੋੜਦੇ ਸਮੇਂ ਧਰਮਾਂ ਦੇ ਨਾਲ-ਨਾਲ ਜ਼ਾਤਾਂ ਤੇ ਗੋਤਾਂ ਤੱਕ ਦਾ ਵੀ ਖ਼ਿਆਲ ਰੱਖਿਆ ਜਾਂਦਾ ਹੈ ਪਰ ਬਾਲੀਵੁੱਡ ਵਿਚ ਰਿਸ਼ਤਿਆਂ ਦੇ ਮਹਿਲ, ਦਿਲਾਂ ਤੇ ਜਜ਼ਬਾਤਾਂ ਦੀਆਂ ਨੀਹਾਂ ’ਤੇ ਉਸਾਰੇ ਜਾਂਦੇ ਹਨ ਤੇ ਇਨ੍ਹਾਂ ਮੁਹੱਬਤੀ ਰਿਸ਼ਤਿਆਂ ਵਿਚ ਧਰਮਾਂ ਤੇ ਮਜ਼ਹਬਾਂ ਦੀਆਂ ਦੀਵਾਰਾਂ ਕਦੇ ਰੁਕਾਵਟ ਨਹੀਂ ਬਣਦੀਆਂ ਹਨ। ਸਭ ਜਾਣਦੇ ਹਨ ਕਿ ਸੁਨੀਲ ਦੱਤ ਤੇ ਨਰਗਿਸ ਦਾ ਵਿਆਹੁਤਾ ਰਿਸ਼ਤਾ ਨਿਰੋਲ ਮੁਹੱਬਤ ’ਤੇ ਆਧਾਰਿਤ ਸੀ।