23 ਮਈ (ਪੰਜਾਬੀ ਖਬਰਨਾਮਾ):ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੰਡੀ ਚੰਨਣਵਾਲਾ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਅਚਾਰ ਦੇ ਡੱਬੇ ਵਿੱਚ ਇੱਕ ਮਰਿਆ ਹੋਇਆ ਸੱਪ ਮਿਲਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਿੱਚ ਹੀ ਅਚਾਰ ਵੇਚਣ ਵਾਲੇ ਵਿਕਰੇਤਾ ਤੋਂ ਅਚਾਰ ਦਾ ਡੱਬਾ ਖਰੀਦਿਆ ਸੀ।
ਜਾਣਕਾਰੀ ਦਿੰਦਿਆਂ ਪਿੰਡ ਚੰਨਣਵਾਲਾ ਦੀ ਵਸਨੀਕ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੇ ਪਿੰਡ ਵਿੱਚ ਆਏ ਇੱਕ ਆਚਾਰ ਵਿਕਰੇਤਾ ਤੋਂ ਡੱਬਾ ਬੰਦ ਅਚਾਰ ਲਿਆ ਸੀ। ਉਸ ਨੇ ਇਸ ਡੱਬੇ ਵਿੱਚੋਂ ਬਹੁਤ ਸਾਰਾ ਅਚਾਰ ਖਾ ਲਿਆ ਹੈ। ਜਦੋਂ ਡੱਬੇ ਵਿੱਚ ਕਰੀਬ 200 ਗ੍ਰਾਮ ਅਚਾਰ ਬਚਿਆ ਤਾਂ ਪਰਿਵਾਰ ਦੇ ਇੱਕ ਮੈਂਬਰ ਨੇ ਅਚਾਰ ਕੱਢਣ ਲਈ ਉਸ ਵਿੱਚ ਜਦ ਚਮਚਾ ਪਾਇਆ ਤਾਂ ਉਸ ਵਿੱਚ ਸੱਪ ਨਜ਼ਰ ਆਇਆ।
ਇਹ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ। ਇਸ ਮਾਮਲੇ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨੇ ਅਚਾਰ ਵਿਕਰੇਤਾ ਨੂੰ ਸੂਚਿਤ ਕੀਤਾ ਤਾਂ ਅਚਾਰ ਵਿਕਰੇਤਾ ਮੌਕੇ ’ਤੇ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉਸ ਨੇ ਡੱਬਾਬੰਦ ਅਚਾਰ ਦਿੱਤਾ ਸੀ। ਉਸਨੇ ਦੱਸਿਆ ਕਿ ਉਹ ਇਹ ਅਚਾਰ ਮੋਗਾ ਦੀ ਇੱਕ ਬਜਾਜ ਕੰਪਨੀ ਤੋਂ ਖਰੀਦ ਕੇ ਵੇਚਦਾ ਹੈ। ਓਧਰ, ਕੰਪਨੀ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸਾਫ-ਸਫਾਈ ਰੱਖਦੇ ਹਨ।ਉਨ੍ਹਾਂ ਤੋਂ ਕੋਈ ਗਲਤੀ ਨਹੀਂ ਹੋਈ ਹੈ।
![](https://punjabikhabarnama.com/wp-content/uploads/2024/05/acF-696x398-1.jpg)