ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 22 ਮਈ : ਦਿੱਲੀ ਪੁਲਿਸ ਮੁੱਖ ਮੰਤਰੀ ਰਿਹਾਇਸ਼ ‘ਤੇ ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਹੋਏ ਦੁਰਵਿਹਾਰ ਦੇ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਇਸ ਦੌਰਾਨ ‘ਆਪ’ ਆਗੂ ਮਾਲੀਵਾਲ ‘ਤੇ ਭਾਜਪਾ ਨਾਲ ਮਿਲ ਕੇ ਸਾਜ਼ਿਸ਼ ਰਚਣ ਦਾ ਦੋਸ਼ ਲਗਾ ਰਹੇ ਹਨ। ਤਾਜ਼ਾ ਮਾਮਲੇ ਵਿਚ ਸਵਾਤੀ ਮਾਲੀਵਾਲ ਨੇ ਕਿਹਾ ਕਿ ਮੁਲਜ਼ਮ ਬਹੁਤ ਤਾਕਤਵਰ ਵਿਅਕਤੀ ਹੈ। ਉਹ ਮੇਰੇ ਖ਼ਿਲਾਫ਼ ਚਾਹੇ ਹਜ਼ਾਰਾਂ ਦੀ ਫੌਜ ਖੜ੍ਹੀ ਕਰ ਦੇਵੇ ਪਰ ਮੈਂ ਇਨਸਾਫ਼ ਮਿਲਣ ਤਕ ਇਕੱਲਿਆਂ ਸਾਹਮਣਾ ਕਰਾਂਗੀ।

ਮਾਲੀਵਾਲ ਨੇ ਕਿਹਾ, ‘ਕੱਲ੍ਹ ਮੈਨੂੰ ਪਾਰਟੀ ਦੇ ਵੱਡੇ ਨੇਤਾ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਹਰ ਕਿਸੇ ‘ਤੇ ਦਬਾਅ ਹੈ, ਸਵਾਤੀ ਖ਼ਿਲਾਫ਼ ਗੰਦੀਆਂ ਗੱਲਾਂ ਕਹਿਣੀਆਂ ਹਨ, ਉਸ ਦੀਆਂ ਨਿੱਜੀ ਫੋਟੋਆਂ ਲੀਕ ਕਰ ਕੇ ਉਸ ਨੂੰ ਤੋੜਨਾ ਹੈ। ਕਿਹਾ ਜਾ ਰਿਹਾ ਹੈ ਕਿ ਜੇ ਕੋਈ ਉਸ ਦਾ ਸਮਰਥਨ ਕਰੇਗਾ, ਉਸ ਨੂੰ ਪਾਰਟੀ ‘ਚੋਂ ਕੱਢ ਦਿੱਤਾ ਜਾਵੇਗਾ।

ਕਿਸੇ ਨੂੰ ਪ੍ਰੈੱਸ ਕਾਨਫਰੰਸ ਕਰਨ ਤੇ ਕਿਸੇ ਨੂੰ ਟਵੀਟ ਕਰਨ ਦੀ ਡਿਊਟੀ ਲੱਗੀ ਹੈ । ਕਿਸੇ ਦੀ ਡਿਊਟੀ ਹੈ ਅਮਰੀਕਾ ਬੈਠੇ ਵਾਲੰਟੀਅਰਾਂ ਨੂੰ ਫੋਨ ਕਰ ਕੇ ਮੇਰੇ ਖਿਲਾਫ ਕੁਝ ਬੁਲਵਾਉਣ ਦੀ।

ਉਸ ਨੇ ਕਿਹਾ, ‘ਤੁਸੀਂ ਹਜ਼ਾਰਾਂ ਦੀ ਫੌਜ ਖੜ੍ਹੀ ਕਰ ਦਿਉ, ਮੈਂ ਇਕੱਲੀ ਇਸ ਦਾ ਸਾਹਮਣਾ ਕਰਾਂਗੀ ਕਿਉਂਕਿ ਸੱਚ ਮੇਰੇ ਨਾਲ ਹੈ। ਮੈਨੂੰ ਉਨ੍ਹਾਂ ਨਾਲ ਕੋਈ ਨਰਾਜ਼ਗੀ ਨਹੀਂ ਹੈ, ਦੋਸ਼ੀ ਬਹੁਤ ਤਾਕਤਵਰ ਆਦਮੀ ਹੈ। ਇੱਥੋਂ ਤੱਕ ਕਿ ਵੱਡੇ ਤੋਂ ਵੱਡੇ ਨੇਤਾ ਵੀ ਉਸ ਤੋਂ ਡਰਦਾ ਹੈ। ਕਿਸੇ ਦੀ ਹਿੰਮਤ ਨਹੀਂ ਕਿ ਕੋਈ ਉਸ ਦੇ ਵਿਰੁੱਧ ਖੜ੍ਹੇ ਹੋਵੇ। ਮੈਂ ਕਿਸੇ ਤੋਂ ਉਮੀਦ ਨਹੀਂ ਰੱਖਦੀ।

ਮਾਲੀਵਾਲ ਨੇ ਅੱਗੇ ਕਿਹਾ ਕਿ ਮੈਨੂੰ ਦੁੱਖ ਇਸ ਗੱਲ ਦਾ ਲੱਗੇਗਾ ਕਿ ਕਿ ਦਿੱਲੀ ਦੀ ਮਹਿਲਾ ਮੰਤਰੀ ਕਿਵੇਂ ਹੱਸਦੀ-ਮੁਸਕਰਾਉਂਦੀ ਪਾਰਟੀ ਦੀ ਪੁਰਾਣੀ ਮਹਿਲਾ ਸਹਿਯੋਗੀ ਨੂੰ ਚਰਿੱਤਰਹੀਣ ਕਰ ਰਹੀ ਹੈ। ਮੈਂ ਆਪਣੇ ਸਵੈ-ਮਾਣ ਦੀ ਲੜਾਈ ਸ਼ੁਰੂ ਕੀਤੀ ਹੈ, ਮੈਂ ਇਨਸਾਫ਼ ਮਿਲਣ ਤੱਕ ਲੜਦੀ ਰਹਾਂਗੀ। ਮੈਂ ਇਸ ਲੜਾਈ ਵਿਚ ਪੂਰੀ ਤਰ੍ਹਾਂ ਇਕੱਲੀ ਹਾਂ ਪਰ ਮੈਂ ਹਾਰ ਨਹੀਂ ਮੰਨਾਂਗੀ। ਉਸ ਨੇ ਐਕਸ (ਪਹਿਲਾਂ ਟਵਿੱਟਰ) ਉੱਤੇ ਇਕ ਪੋਸਟ ਲਿਖੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।