(ਪੰਜਾਬੀ ਖਬਰਨਾਮਾ) 21 ਮਈ : ਹਰ ਇਕ ਮੌਸਮ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ। ਜਿਵੇਂ ਸਰਦੀ ਵਿਚ ਬੁਖਾਰ, ਜ਼ੁਕਾਮ, ਖੰਘ ਦਾ ਹੋਣਾ ਆਮ ਗੱਲ ਹੈ ਉਸੇ ਤਰ੍ਹਾਂ ਹੀ ਗਰਮੀ ਦੇ ਮੌਸਮ ਵਿਚ ਸਰੀਰ ਛੇਤੀ ਡੀਹਾਈਡ੍ਰੇਟ ਹੋ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਾਓ ਕਰਨ ਲਈ ਕੁਦਰਤੀ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵਨ ਤੁਲਸੀ ਨੂੰ ਬੁਖਾਰ, ਸਰਦੀ ਜ਼ੁਕਾਮ ਤੇ ਖੰਘ ਆਦਿ ਸਮੱਸਿਆਵਾਂ ਲਈ ਚੰਗਾ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮੀਆਂ ਵਿਚ ਵੀ ਵਨ ਤੁਲਸੀ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੁੰਦਾ ਹੈ।(ਪੰਜਾਬੀ ਖਬਰਨਾਮਾ) 21 ਮਈਹਰ ਇਕ ਮੌਸਮ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ। ਜਿਵੇਂ ਸਰਦੀ ਵਿਚ ਬੁਖਾਰ, ਜ਼ੁਕਾਮ, ਖੰਘ ਦਾ ਹੋਣਾ ਆਮ ਗੱਲ ਹੈ ਉਸੇ ਤਰ੍ਹਾਂ ਹੀ ਗਰਮੀ ਦੇ ਮੌਸਮ ਵਿਚ ਸਰੀਰ ਛੇਤੀ ਡੀਹਾਈਡ੍ਰੇਟ ਹੋ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਾਓ ਕਰਨ ਲਈ ਕੁਦਰਤੀ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵਨ ਤੁਲਸੀ ਨੂੰ ਬੁਖਾਰ, ਸਰਦੀ ਜ਼ੁਕਾਮ ਤੇ ਖੰਘ ਆਦਿ ਸਮੱਸਿਆਵਾਂ ਲਈ ਚੰਗਾ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮੀਆਂ ਵਿਚ ਵੀ ਵਨ ਤੁਲਸੀ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੁੰਦਾ ਹੈ।

ਸੀਨੀਅਰ ਆਯੁਰਵੈਦਿਕ ਡਾਕਟਰ ਰਾਜੇਸ਼ ਪਾਠਕ ਨੇ ਦੱਸਿਆ ਹੈ ਕਿ ਆਯੁਰਵੇਦ ਵਿਚ ਵਨ ਤੁਲਸੀ ਨੂੰ ਔਸ਼ਧੀ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਨ ਤੁਲਸੀ ਦੇ ਬੀਜਾਂ ਵਿਚ ਚਮਤਕਾਰੀ ਔਸ਼ਧੀ ਗੁਣ ਪਾਏ ਜਾਂਦੇ ਹਨ। ਇਨ੍ਹਾਂ ਬੀਜ਼ਾਂ ਨੂੰ ਸਬਜਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਤੁਲਸੀ ਦੇ ਬੀਜ਼ਾਂ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

ਡਾਕਟਰ ਰਾਜੇਸ਼ ਪਾਠਕ ਦੇ ਅਨੁਸਾਰ ਤੁਲਸੀ ਦੇ ਬੀਜ਼ਾਂ ਵਿਚ ਮੈਗਨੀਸ਼ੀਅਮ, ਕੈਲਸ਼ੀਅਮ,ਮਲਟੀਵਿਟਾਮਿਨ ਅਤੇ ਐਂਟੀਆਕਸੀਡੈਂਟ ਤੱਤ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਸਰਦੀਆਂ ਤੋਂ ਇਲਾਵਾ ਗਰਮੀਆਂ ਵਿਚ ਇਨ੍ਹਾਂ ਦਾ ਸੇਵਨ ਕਰਨਾ ਵੀ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਗਰਮੀਆਂ ਵਿਚ ਇਹ ਸਾਡੇ ਸਰੀਰ ਲਈ ਐਨਰਜੀ ਡਰਿੰਕ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਲੋੜੀਂਦੀ ਮਾਤਰਾ ਵਿਚ ਊਰਜਾ ਮਿਲਦੀ ਹੈ ਅਤੇ ਸਾਡਾ ਸਰੀਰ ਡੀਹਾਈਡ੍ਰੇਟ ਨਹੀਂ ਹੁੰਦਾ।

ਡਾਕਟਰ ਪਾਠਕ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੀ ਤੁਲਸੀ ਦੇ ਬੀਜ਼ਾਂ ਦੇ ਕਈ ਫ਼ਾਇਦੇ ਹਨ। ਇਨ੍ਹਾਂ ਵਿਚ ਡੀਟੌਕਸੀਫਿਕੇਸ਼ਨ ਦੇ ਕੁਦਰਤੀ ਗੁਣ ਮੌਜੂਦ ਹੁੰਦੇ ਹਨ। ਇਸ ਕਰਕੇ ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਵਿਚੋਂ ਗੰਦਗੀ ਬਾਹਰ ਨਿੱਕਲਦੀ ਹੈ ਅਤੇ ਸਾਡਾ ਸਰੀਰ ਸਾਫ਼ ਰਹਿੰਦਾ ਹੈ। ਇਨ੍ਹਾਂ ਨੂੰ ਪੇਟ ਦੇ ਲਈ ਵੀ ਚੰਗਾ ਮੰਨਿਆ ਜਾਂਦਾ ਹੈ।

ਤੁਲਸੀ ਦੇ ਬੀਜ਼ ਸਾਡੇ ਪੇਟ ਨੂੰ ਕੁਦਰਤੀ ਤਰੀਕੇ ਨਾਲ ਠੰਡਕ ਪ੍ਰਦਾਨ ਕਰਦੇ ਹਨ। ਇਨ੍ਹਾਂ ਨੂੰ ਪੇਟ ਲਈ ਬਹੁਤ ਫ਼ਇਦੇਮੰਦ ਮੰਨਿਆ ਜਾਂਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਗੈਸ ਐਸੀਡਿਟੀ ਅਤੇ ਪੇਟ ਵਿਚ ਜਲਣ ਦੀ ਸਮੱਸਿਆ ਨਹੀਂ ਆਵੇਗੀ। ਇਸਦੇ ਨਾਲ ਹੀ ਸਕਿਨ ਲਈ ਵੀ ਇਨ੍ਹਾਂ ਦਾ ਸੇਵਨ ਗੁਣਕਾਰੀ ਹੁੰਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਤਹਾਡੀ ਸਕਿਨ ਖ਼ੁਸ਼ਕ ਨਹੀਂ ਹੋਵੇਗੀ ਅਤੇ ਚਿਹਰੇ ਉੱਤੇ ਗਲੋਅ ਆਵੇਗਾ।

ਅੱਜ ਦੇ ਸਮੇਂ ਵਿਚ ਮੋਟਾਪਾ ਬਹੁਤ ਸਾਰੇ ਲੋਕਾਂ ਲਈ ਸਮੱਸਿਆ ਬਣਿਆ ਹੋਇਆ ਹੈ। ਮੋਪਾਟਾ ਅੱਗੋਂ ਕਈ ਸਿਹਤ ਸਮੱਸਿਆਵਾਂ ਪੈਦਾ ਕਰਦਾ ਹੈ। ਇਸ ਲਈ ਇਸਨੂੰ ਸਮੇਂ ਸਿਰ ਕੰਟਰੌਲ ਕਰਨਾ ਜ਼ਰੂਰੀ ਹੈ। ਤੁਲਸੀ ਦੇ ਬੀਜ਼ ਭਾਰ ਘੱਟ ਕਰਨ ਵਿਚ ਵੀ ਮਦਦਗਾਰ ਹੁੰਦੇ ਹਨ। ਇਨ੍ਹਾਂ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਸਰੀਰ ਨੂੰ ਦਿਨ ਭਰ ਊਰਜਾਵਾਨ ਰੱਖਦੇ ਹਨ ਅਤੇ ਭੁੱਖ ਨੂੰ ਘਟਾਉਂਦੇ ਹਨ।

ਤੁਲਸੀ ਦੇ ਬੀਜ਼ ਕਈ ਸਰੀਰਕ ਸਮੱਸਿਆਵਾਂ ਦੇ ਨਾਲ ਨਾਲ ਮਾਨਸਿਕ ਸਿਹਤ ਲਈ ਵੀ ਲਾਭਦਾਇਕ ਹੁੰਦੇ ਹਨ। ਇਨ੍ਹਾਂ ਦਾ ਸੇਵਨ ਕਰਨ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਕਈ ਮਾਨਸਿਕ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਪਰ ਠੰਡ ਦੇ ਮੌਸਮ ਵਿਚ ਅਤੇ ਗਰਭਵਤੀ ਔਰਤਾਂ ਨੂੰ ਤੁਲਸੀ ਦੇ ਬੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹਨਾਂ ਦੋਵਾਂ ਸਥਿਤੀਆਂ ਵਿਚ ਇਨ੍ਹਾਂ ਦਾ ਸੇਵਨ ਕਰਨਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।