ਲੁਧਿਆਣਾ (ਪੰਜਾਬੀ ਖਬਰਨਾਮਾ) 21 ਮਈ : ਲੁਧਿਆਣਾ ਚੁੰਗੀ ਦੇ ਕੋਲ ਪੈਂਦੇ ਪੀਸੀਟੀਈ ਕਾਲਜ ‘ਚ ਪੜ੍ਹ ਰਹੇ ਬੀਕਾਮ ਦੇ ਇਕ ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ l ਸੂਤਰਾਂ ਦਾ ਕਹਿਣਾ ਹੈ ਕਿ ਸਾਇੰਸ ਦਾ ਪੇਪਰ ਚਲਦੇ ਸਮੇਂ ਅਧਿਆਪਕ ਨੇ ਵਿਦਿਆਰਥੀ ਕੋਲੋਂ ਜਮੈਟਰੀ ਬਾਕਸ ਵਿੱਚੋਂ ਇੱਕ ਪਰਚੀ ਬਰਾਮਦ ਕੀਤੀ ਸੀ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀl ਮ੍ਰਿਤਕ ਦੀ ਪਛਾਣ ਨੌਜਵਾਨ ਸ਼ਮਸ਼ੇਰ ਸਿੰਘ ਵੱਜੋਂ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਲੜਕੇ ਕੋਲੋਂ ਪਰਚੀ ਬਰਾਮਦ ਕੀਤੀ ਗਈ ਤਾਂ ਉਸ ਨੂੰ ਐਗਜ਼ਾਮੀਨਰ ਸੁਪਰੀਡੈਂਟ ਕੋਲ ਲਿਜਾਂਦਾ ਗਿਆ l ਕੁਝ ਸਮੇਂ ਬਾਅਦ ਹੀ ਸ਼ਮਸ਼ੇਰ ਨੇ ਸੱਤਵੀਂ ਮੰਜ਼ਿਲ ਤੋਂ ਛਲਾਂਗ ਮਾਰ ਦਿੱਤੀ l ਗੰਭੀਰ ਰੂਪ ‘ਚ ਫੱਟੜ ਹੋਏ ਨੌਜਵਾਨ ਨੂੰ ਲੁਧਿਆਣਾ ਦੇ ਦਇਨੰਦ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ l ਮੌਕੇ ਤੇ ਪਹੁੰਚੀ ਪੁਲਿਸ ਇਸ ਸਾਰੇ ਮਾਮਲੇ ਦੀ ਪੜਤਾਲ ਕਰਨ ਵਿੱਚ ਜੁੱਟ ਗਈ ਹੈ

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।