ਰੂਪਨਗਰ, 21 ਮਈ (ਪੰਜਾਬੀ ਖਬਰਨਾਮਾ) : ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਅੱਜ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ (ਸੁਰੱਖਿਅਤ ਭੋਜਨ ਤੇ ਸਿਹਤਮੰਦ ਭੋਜਨ) ਦੀ ਮੀਟਿੰਗ ਕਰਦਿਆਂ ਅਪ੍ਰੈਲ ਮਹੀਨੇ ‘ਚ ਫੂਡ ਸੇਫਟੀ ਟੀਮ ਵੱਲੋਂ ਕੀਤੇ ਗਏ ਕੰਮਾਂ ਦਾ ਰੀਵਿਊ ਕੀਤਾ ਜਿਸ ਵਿੱਚ ਬੇਕਰੀਆਂ ਦੀ ਚੈਕਿੰਗ, ਮਿਡ ਡੇ ਮੀਲ ਦੀ ਚੈਕਿੰਗ ਤੋਂ ਇਲਾਵਾ ਸ਼ਹਿਰ ਦੇ ਮੁੱਖ ਫੂਡ ਵਿਕਰੇਤਾਵਾਂ ਦੀ ਚੈਕਿੰਗ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਮਿਡ ਡੇ ਮੀਲ ਸਕੀਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਸਾਰਿਆਂ ਮਿਡ ਡੇ ਮੀਲ ਰਸੋਈਆਂ ਦੀ ਐਫ.ਐਸ.ਐਸ.ਏ.ਆਈ. ਅਧੀਨ ਰਜਿਸਟਰੇਸ਼ਨ ਕਰਵਾਈ ਜਾਵੇ। ਇਸ ਤੋਂ ਇਲਾਵਾ ਸਕੂਲਾਂ ਵਿੱਚ ਪਨਸਪ ਵਿਭਾਗ ਵੱਲੋਂ ਸਪਲਾਈ ਕੀਤੇ ਜਾਂਦੇ ਅਨਾਜ (ਕੱਚਾ ਮਾਲ) ਦੀ ਗੁਣਵੱਤਾ ਉੱਪਰ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਬੱਚਿਆਂ ਨੂੰ ਚੰਗਾ ਗੁਣਵੱਤਾ ਵਾਲਾ ਭੋਜਨ ਮੁਹੱਈਆ ਕਰਵਾਇਆ ਜਾ ਸਕੇ।

ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਵੱਲੋਂ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਵਿਖੇ ਸਥਿਤ ਮੰਡੀ ਵਿੱਚ ਤੁਰੰਤ ਸਾਫ਼-ਸਫਾਈ ਕਰਵਾਈ ਜਾਵੇ ਤੇ ਮੰਡੀ ਵਿੱਚ ਆਵਾਰਾ ਜਾਨਵਰਾਂ ਦਾ ਜਾਣਾ ਬੰਦ ਕੀਤਾ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਵੱਲੋਂ ਐਫ.ਐਸ.ਐਸ.ਏ.ਆਈ. ਸਫਾਈ ਰੇਟਿੰਗ ਅਤੇ ਸਾਫ਼ ਸੁਥਰੀ ਰਸੋਈ ਲਈ ਕ੍ਰੀਏਟਿਵ ਫੂਡ ਅਤੇ ਡੋਮਿਨੋਜ਼ ਪੀਜ਼ਾ ਨੂੰ ਸਰਟੀਫਕੇਟ ਵੀ ਵੰਡੇ ਗਏ।

ਇਸ ਮੀਟਿੰਗ ਵਿੱਚ ਫੂਡ ਸੇਫਟੀ ਅਫ਼ਸਰ ਰਾਜਦੀਪ ਕੌਰ, ਫੂਡ ਸੇਫਟੀ ਅਫ਼ਸਰ ਦਿਨੇਸ਼ਜੋਤ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਦਵਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਰੰਜਨਾ ਕਤਿਆਲ, ਡੀ.ਐਸ.ਪੀ. (ਹੈਡਕਵਾਟਰ) ਗੁਰਪ੍ਰੀਤ ਸਿੰਘ, ਜ਼ਿਲ੍ਹਾ ਸਕੂਲ ਹੈਲਥ ਮੈਡੀਕਲ ਅਫ਼ਸਰ ਡਾ. ਜਤਿੰਦਰ ਕੌਰ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।