ਰਾਏਕੋਟ (ਪੰਜਾਬੀ ਖਬਰਨਾਮਾ) 21 ਮਈ : ਦੇਰ ਸ਼ਾਮ ਰਾਏਕੋਟ ’ਚ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿਚ ਕੱਢੇ ਰੋਡ ਸ਼ੋਅ ਦੌਰਾਨ ਵਿਰੋਧੀਆਂ ’ਤੇ ਕਿੱਕਲੀ-2 ਲਿਖਣ ਦਾ ਖੁਲਾਸਾ ਕੀਤਾ। ਉਨ੍ਹਾਂ ਇਸ ਦੌਰਾਨ ਇਸ ਦੀਆਂ ਦੋ ਲਾਈਨਾਂ ‘ਕਿੱਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਬੀਰ ਦੀ’ ਰੋਡ ਸ਼ੋਅ ’ਚ ਪੁੱਜੇ ਵੱਡੇ ਇਕੱਠ ਨਾਲ ਸਾਂਝੀਆਂ ਕਰਦਿਆਂ ਕਿਹਾ ਕਿ ਹੁਣ ਬਠਿੰਡਾ ਜਾ ਰਹੇ ਹਾਂ, ਬਾਕੀ ਰਸਤੇ ਵਿਚ ਲਿਖਾਂਗੇ। ਉਨ੍ਹਾਂ ਖਹਿਰਾ, ਬਾਜਵਾ, ਵੜਿੰਗ ਨੂੰ ਤੜਿੰਗ ਦੱਸਦਿਆਂ ਕਿਹਾ ਇਹ ਸਾਰੇ ਪੰਜਾਬ ਦੇ ਵਿਕਾਸ ਵਿਚ ਵੱਡਾ ‘ਰੋੜਾ’ ਹਨ।

4 ਜੂਨ ਨੂੰ ਇਨ੍ਹਾਂ ਸਾਰਿਆਂ ਨੇ ਹਾਰ ਜਾਣਾ। ਇਸ ਤੋਂ ਬਾਅਦ ਇਹ ਸਾਰੇ ਹਾਰ ਦਾ ਮੰਥਨ ਕਰਨ ਦਾ ਬਿਆਨ ਦੇ ਕੇ ਸਾਲ ਕੁ ਲੰਘਾਉਣਗੇ। ਫਿਰ ਦੋ ਸਾਲ ਮੰਥਨ ਨੂੰ ਲੈ ਕੇ ਲੜਾਈ ਕਰਨਗੇ ਤਦ ਤਕ ਮੈਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਾ ਹੈ। ਉਨ੍ਹਾਂ ਆਪਣੇ ਭਾਸ਼ਣ ‘ਚ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਸਿਮਰਜੀਤ ਸਿੰਘ ਬੈਂਸ ਦੀ ਵਾਇਰਲ ਆਡੀਓ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਤਾਂ ਇਕ ਦੂਜੇ ਨਾਲ ਲੜੀ ਜਾਣਾ ਹੈ। ਇਸੇ ਕਰਕੇ 4 ਜੂਨ ਨੂੰ ਪੰਜਾਬ ਵਿਚ 13-0 ਹੋਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦਾ ਸਮਾਂ ਹੈ। ਸਾਰੇ ਇਕ ਵਾਰ ਫਿਰ ਮਿਲਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਨਤੀਜਿਆਂ ਤੋਂ ਬਾਅਦ ਪੰਜਾਬ ਦੀ ਬੇਹਤਰੀ ਲਈ ਬਹੁਤ ਕੰਮ ਕਰਨੇ ਹਨ। ਇਨ੍ਹਾਂ ਨਤੀਜਿਆਂ ਤੋਂ ਬਾਅਦ ਵਿਰੋਧੀਆਂ ਦੇ ਮੂੰਹ ’ਤੇ ਜਿੰਦਰੇ ਲੱਗ ਜਾਣੇ ਹਨ। ਮਾਨ ਨੇ ਰਾਏਕੋਟੀਆਂ ਨੂੰ ਕਿਹਾ ਕਿ ਈਵੀਐਮ ਮਸ਼ੀਨ ’ਤੇ ਉਮੀਦਵਾਰ ਦਾ ਨਾਮ 3 ਨੰਬਰ ’ਤੇ ਹੈ ਪਰ ਆਉਣਾ ਪਹਿਲੇ ਨੰਬਰ ਤੇ ਹੈ।

ਲੁਧਿਆਣਾ ’ਚ ਇਕੱਠ ਅਤੇ ਬਾਘਾਪੁਰਾਣਾ ਦੇ ਨਾਅਰਿਆਂ ਦਾ ਕੀਤਾ ਖਾਸ ਜ਼ਿਕਰ

ਸੀਐਮ ਮਾਨ ਨੇ ਰੋਡ ਸ਼ੋਅ ’ਚ ਭਾਸ਼ਣ ਦੌਰਾਨ ਰਾਏਕੋਟ ਤੋਂ ਪਹਿਲਾਂ ਲੁਧਿਆਣਾ ’ਚ ਰੋਡ ਸ਼ੋਅ ’ਚ ਇਕੱਠ ਦਾ ਖਾਸ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੰਨਾ ਵੱਡਾ ਲੋਕਾਂ ਵਿਚ ਉਤਸ਼ਾਹ ਆਮ ਆਦਮੀ ਪਾਰਟੀ ਪ੍ਰਤੀ ਪਿਆਰ ਹੈ। ਇਸੇ ਤਰ੍ਹਾਂ ਉਨ੍ਹਾਂ ਬਾਘਾਪੁਰਾਣਾ ਵਿਚ ਲੋਕਾਂ ਦੇ ਜ਼ੋਰਦਾਰ ਨਾਅਰਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਘਾਪੁਰਾਣਾ ਵਾਲੇ ਨਾਅਰੇ ਗੁੰਜਾਉਣ ਵਿਚ ਅਜੇ ਤਕ ਨੰਬਰ 1 ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।