Earthquake News (ਪੰਜਾਬੀ ਖਬਰਨਾਮਾ) 20 ਮਈ – ਸੋਮਵਾਰ ਸਵੇਰੇ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੱਦਾਖ ‘ਚ ਅੱਜ ਸਵੇਰੇ 5.49 ਵਜੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ।
ਨੈਸ਼ਨਲ ਸੈਂਟਰ ਆਫ ਸਿਸਮਲੋਜੀ ਮੁਤਾਬਕ ਲੱਦਾਖ ‘ਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.0 ਸੀ। ਫਿਲਹਾਲ ਇਸ ਭੂਚਾਲ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਹਾਲਾਂਕਿ, ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਅਤੇ ਸਵੇਰੇ-ਸਵੇਰੇ ਘਰਾਂ ਤੋਂ ਬਾਹਰ ਨਿਕਲਦੇ ਦੇਖੇ ਗਏ।
ਲੱਦਾਖ ‘ਚ ਅੱਜ ਯਾਨੀ ਸੋਮਵਾਰ ਨੂੰ ਅਜਿਹੇ ਸਮੇਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਦੋਂ ਉੱਥੇ ਵੋਟਿੰਗ ਹੋਣੀ ਹੈ। ਲੱਦਾਖ ‘ਚ ਸਵੇਰੇ 7 ਵਜੇ ਤੋਂ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋਈ।