(ਪੰਜਾਬੀ ਖਬਰਨਾਮਾ) 17 ਮਈ : ਅੱਜ ਕਲ੍ਹ ਹਰ ਪਾਸੇ ਟੀ20 ਕ੍ਰਿਕਟ ਦਾ ਜਲਵਾ ਹੈ। ਇਸ ਕ੍ਰਿਕਟ ਫਾਰਮੈਟ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ। ਇਸ ਨੂੰ ਬੱਲੇਬਾਜ਼ਾਂ ਦੀ ਖੇਡ ਕਿਹਾ ਜਾਂਦਾ ਹੈ ਕਿਉਂਕਿ ਗੇਂਦਬਾਜ਼ਾਂ ਦੀ ਏਸ ਖੇਡ ਵਿਚ ਬਹੁਤ ਧੁਆਈ ਹੁੰਦੀ। ਕੁਝ ਗੇਂਦਬਾਜ਼ ਜੋ ਵਨ ਡੇਅ ਜਾਂ ਟੈਸਟ ਫਾਰਮੈਟ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋਣ T20 ਵਿਚ ਕਈ ਵਾਰ ਉਹ ਵੀ ਬੱਲੇਬਾਜ਼ਾਂ ਦੀ ਹਿਟਲਿਸਟ ਵਿਚ ਆ ਜਾਂਦੇ ਹਨ।
ਅਜਿਹੇ ਵਿਚ ਜੇਕਰ ਕੋਈ ਖਿਡਾਰੀ ਮਿਡੇਨ ਓਵਰ ਪਾ ਦੇਵੇ ਤਾਂ ਇਹ ਕ੍ਰਿਸ਼ਮੇਂ ਤੋਂ ਘੱਟ ਨਹੀਂ ਹੈ। ਪਰ ਟੀ20 ਫਾਰਮੈਟ ਵਿਚ ਏਸ਼ੀਆਈ ਗੇਂਦਬਾਜ਼ਾਂ ਨੇ ਇਹ ਕ੍ਰਿਸ਼ਮਾ ਕੀਤਾ ਹੈ। ਆਓ ਤੁਹਾਨੂੰ ਅਜਿਹੇ ਕ੍ਰਿਸ਼ਮਾਈ ਗੇਂਦਬਾਜ਼ਾਂ ਬਾਰੇ ਦੱਸੀਏ-
ਹਰਭਜਨ ਸਿੰਘ ਨੰਬਰ ਵਨ
ਭਾਰਤੀ ਟੀਮ ਦੇ ਆਫਬ੍ਰੇਕ ਗੇਂਦਬਾਜ਼ ਹਰਭਜਨ ਸਿੰਘ (Harbhajan Singh) ਦਾ ਨਾਮ ਟੀ 20 ਫਾਰਮੈਟ ਵਿਚ ਮਿਡਨ ਓਵਰ ਪਾਉਣ ਦੇ ਮਾਮਲੇ ਵਿਚ ਪਹਿਲੇ ਨੰਬਰ ਉੱਤੇ ਹੈ। ਉਸ ਨੇ ਹੁਣ ਤੱਕ 4 ਓਵਰ ਮਿਡਨ ਸਿੱਟੇ ਹਨ। ਉਹ 2007 ਤੋਂ 2012 ਤੱਕ ਟੀ20 ਕ੍ਰਿਕਟ ਖੇਡੇ। ਇਸ ਦੌਰਾਨ ਉਸ ਨੇ ਕੁੱਲ 69 ਓਵਰ ਸਿੱਟੇ ਅਤੇ 6.78 ਦੀ ਇਕਾਨਮੀ ਤੇ 25.87 ਦੇ ਸਟ੍ਰਾਇਕਰੇਟ ਨਾਲ 16 ਵਿਕੇਟ ਲਏ। ਉਸ ਦਾ ਰਿਕਾਰਡ 12 ਰਨ ਦੇ ਕੇ 4 ਵਿਕਟਾਂ ਦਾ ਹੈ।