ਸ੍ਰੀ ਅਨੰਦਪੁਰ ਸਾਹਿਬ 16 ਮਈ (ਪੰਜਾਬੀ ਖਬਰਨਾਮਾ) : ਡਾ.ਮਨੂੰ ਵਿਜ਼ ਸਿਵਲ ਸਰਜਨ ਰੂਪਨਗਰ ਅਤੇ ਡਾ.ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਚੰਡੇਸਰ ਵਿਖੇ ਸਰਕਾਰੀ ਮਿਡਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਕੁ-ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇੱਕ ਵਾਰ ਨਸ਼ੇ ਦੀ ਲੱਤ ਲੱਗ ਜਾਵੇ ਤਾਂ ਉਸ ਨੂੰ ਵਾਪਸ ਸਹੀ ਰਸਤੇ ‘ਤੇ ਲਿਆਉਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਇਸ ਲਈ ਹਮੇਸ਼ਾ ਹੀ ਅਜਿਹੇ ਵਿਅਕਤੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਕਿਸੀ ਵੀ ਪ੍ਰਕਾਰ ਦੇ ਨਸ਼ੇ ਲਈ ਉਕਸਾਉਂਦੇ ਹਨ।

    ਉਹਨਾਂ ਬੱਚਿਆਂ ਨੂੰ ਦੱਸਿਆ ਕਿ ਨਸ਼ੇ ਨਾ ਕੇਵਲ ਇਨਸਾਨ ਦੀ ਸਿਹਤ ਨੂੰ ਵਿਗਾੜਦੇ ਹਨ ਬਲਕਿ ਵਿੱਤੀ ਨੁਕਸਾਨ ਵੀ ਕਰਦੇ ਹਨ। ਫਿਰ ਨਸ਼ੇ ਕਰਨ ਵਾਲਾ ਵਿਅਕਤੀ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਘਰ ਜਾਂ ਬਾਹਰ ਚੋਰੀ ਵੀ ਕਰਦਾ ਹੈ ਅਤੇ ਇਹ ਸਥਿਤੀ ਕਈ ਵਾਰ ਹਿੰਸਾਤਮਕ ਘਟਨਾਵਾਂ ਨੂੰ ਵੀ ਜਨਮ ਦਿੰਦੀ ਹੈ। ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਗਿਆ ਕਿ ਉਹ ਆਪਣੇ ਮਾਂ-ਬਾਪ ਅਤੇ ਗੁਰੂ ਰੂਪ ਅਧਿਆਪਕਾਂ ਦਾ ਪੂਰਾ ਸਨਮਾਨ ਕਰਨ ਅਤੇ ਪੜ੍ਹਾਈ ਵਿੱਚ ਆਪਣਾ ਮਨ ਲਗਾਉਣ ਅਤੇ ਵੱਡੇ ਅਫਸਰ ਬਣ ਕੇ ਆਪਣੇ ਮਾਂ-ਬਾਪ, ਅਧਿਆਪਕ ਅਤੇ ਸਮਾਜ ਦਾ ਸਿਰ ਮਾਣ ਨਾਲ਼ ਉੱਚਾ ਕਰਨ।

     ਇਸ ਮੌਕੇ ਬਲਵੰਤ ਰਾਏ ਨੇ ਨਸ਼ਿਆਂ ਸਬੰਧੀ ਆਪਣਾ ਲਿਖਿਆ ਇੱਕ ਗਾਣਾ, ‘ ਨਸ਼ਿਆਂ ਨੂੰ ਹੱਥ ਨਾ ਲਾਵੀਂ‘ ਗਾ ਕੇ ਵੀ ਜਾਗਰੂਕਤਾ ਕੀਤੀ। ਸਕੂਲ ਦੀ ਮੁੱਖ ਅਧਿਆਪਕਾ ਗਗਨਦੀਪ ਕੌਰ ਨੇ ਵੀ ਇਸ ਮੌਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ।

    ਇਸ ਮੌਕੇ ਬਲਜੀਤ ਸਿੰਘ, ਅਸ਼ੋਕ ਕੁਮਾਰ, ਨਰੇਸ਼ ਕੁਮਾਰ, ਭੁਪਿੰਦਰ ਸਿੰਘ, ਅਮਿਤ ਸ਼ਰਮਾ, ਸੁੱਚਾ ਸਿੰਘ, ਪ੍ਰਿੰ.ਮੋਹਨ ਲਾਲ, ਸੁਰਜੀਤ ਸਿੰਘ, ਅਮਰੀਕ ਸਿੰਘ, ਨੀਲਮ ਰਾਣੀ, ਵੰਦਨਾ ਮੈਨੀ, ਗੁਰਪ੍ਰੀਤ ਕੌਰ, ਪ੍ਰਦੀਪ ਕੁਮਾਰ, ਪੂਜਾ ਕੌਸ਼ਲ, ਜੌਤੀ, ਮੋਹਿੰਦਰ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ।। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।