ਬਟਾਲਾ,16 ਮਈ (ਪੰਜਾਬੀ ਖਬਰਨਾਮਾ) :  ਸਿਵਲ ਸਰਜਨ ਗੁਰਦਾਸਪੁਰ ਡਾ.ਹਰਭਜਨ ਰਾਮ “ਮਾਂਡੀ” ਤੇ ਜਿਲ੍ਹਾ ਐਪੀਡਿਮਾਲੋਜ਼ਿਸਟ ਡਾ. ਪ੍ਰਭਜੋਤ ਕੌਰ ” ਕਲਸੀ ” ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ.ਮੈਡੀਕਲ਼. ਅਫ਼ਸਰ ਪੀ.ਐਚ. ਸੀ. ਧਿਆਨਪੁਰ ਡਾ. ਗੁਰਨੀਤ ਕੌਰ ਦੀ ਰਹਿਨੁਮਾਈ ਹੇਠ ਬੀ. ਐਸ. ਐਫ. ਹੈਡਕੁਆਟਰ ਧਿਆਨਪੁਰ ਵਿਖ਼ੇ  “ਨੈਸ਼ਨਲ ਡੇਂਗੂ – ਡੇ”  ਮਨਾਇਆ ਗਿਆ। ਇਸ ਮੌਕੇ ਕਸ਼ਮੀਰੀ ਲਾਲ ਹੈਲਥ ਇੰਸਪੈਕਟਰ ਨੇ ਡੇਂਗੂ ਬੁਖਾਰ ਦੇ  ਸਬੰਧ ਵਿੱਚ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਗਈ ਕਿ ਡੇਂਗੂ ਬੁਖਾਰ ਇੱਕ ਏਡੀਜ਼- ਅਜੈਪਟੀ ਮੱਛਰ ਵੱਲੋਂ ਮਨੁੱਖ ਸਰੀਰ ਦੇ ਕਿਸੇ ਵੀ ਹਿੱਸੇ ਤੇ ਕੱਟ ਜਾਣ ਨਾਲ ਹੁੰਦਾ ਹੈ। ਇਸ ਦੀ ਪਹਿਚਾਣ ਇਹ ਚਿੱਟੀਆਂ ਧਾਰੀਆਂ ਵਾਲਾ ਹੁੰਦਾ ਹੈl ਇਹ ਮੱਛਰ ਸਵੇਰੇ ਸੂਰਜ ਚੜ੍ਹਨ ਸਮੇਂ ਤੇ ਸੂਰਜ ਛਿੱਪਣ ਸਮੇਂ ਮਨੁੱਖ ਦੇ ਸਰੀਰ ਤੇ ਅਟੈਕ ਕਰਦਾ ਹੈ I

ਇਹ ਮੱਛਰ ਸਾਫ਼ ਪਾਣੀ ਜਿਵੇਂ ਕਿ ਘਰਾਂ ਵਿੱਚ ਪਏ ਕੁਲਰਾਂ, ਫਰਿਜਾਂ, ਪਸ਼ੂ ਪੰਛੀਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਵਿੱਚ, ਫੁੱਲਾਂ ਦੇ ਗਮਲੇ ਦੇ ਪਾਣੀ ਵਿੱਚ, ਟੁੱਟੇ -ਭੱਜੇ ਬਰਤਨਾਂ ਤੇ ਫਟੇ ਪੁਰਾਣੇ ਟਾਇਰਾਂ ਵਿੱਚ ਬਰਸਾਤਾਂ ਦੇ ਪਏ ਪਾਣੀ ਵਿੱਚ ਰਹਿੰਦਾ ਹੈ ਤੇ ਉੱਥੇ ਆਪਣੀ ਪੈਦਾਵਾਰ ਵਧਾਉਦਾ ਹੈ ਇਸ ਲਈ ਸਾਨੂੰ ਹਰ ਹਫ਼ਤੇ ਦੇ ਸ਼ੁੱਕਰਵਾਰ ਡ੍ਰਾਈ – ਡੇ ਦੇ ਤੌਰ ਤੇ ਮਨਾਉਣਾ ਚਾਹੀਦਾ ਹੈ I ਇਹ ਸਾਰੇ ਪਏ ਪਾਣੀ ਨੂੰ ਚੰਗੀ ਤਰਾਂ ਕੱਢ ਦੇਣਾ ਚਾਹੀਦਾ ਹੈ ਤੇ ਰਗੜ੍ਹ ਕੇ ਸਾਫ਼ ਕਰਨਾਂ ਚਾਹੀਦਾ ਹੈ ਜਾਂ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ ਤਾਂ ਕਿ ਇਸ ਦੀ ਪੈਦਾਵਾਰ ਨੂੰ ਰੋਕਿਆ ਜਾਂ ਸਕੇ I ਇਸ ਮੱਛਰ ਦੇ ਕੱਟਣ ਤੋਂ ਬਚਾਓ ਲਈ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ I

ਸਰੀਰ ਨੂੰ ਮੱਛਰ ਭਜਾਉਣ ਵਾਲੀਆਂ ਕਰੀਮਾ ਜਾ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਜਾ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ ਤੇਜ ਬੁਖਾਰ, ਸਿਰ ਦਰਦ, ਸਰੀਰ ਦੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਦਰਦ,ਚਮੜੀ ਤੇ ਦਾਣੇ,  ਜਿਆਦਾ ਹਾਲਤ ਖਰਾਬ ਹੋਣ ਤੇ ਮਰੀਜ਼ ਦੇ ਨੱਕ ਵਿੱਚੋ ਤੇ ਮੂੰਹ ਦੇ ਮਸੂੜਿਆਂ ਵਿੱਚ ਖੂਨ ਨਿਕਲਣ ਆਦਿ ਹੁੰਦੀਆਂ ਹਨ I ਕੋਈ ਵੀ ਬੁਖਾਰ ਹੋਣ ਤੇ ਨਜ਼ਦੀਕੀ ਸਰਕਾਰੀ ਸਿਹਤ ਸੈਂਟਰ ਵਿੱਚ ਜਾ ਕੇ ਦਵਾਈ ਲੈਣੀ ਚਾਹੀਦੀ ਹੈ, ਇਸ ਦੀ ਦਵਾਈ ਮੁਫ਼ਤ ਮਿਲਦੀ ਹੈ l ਡਾਕਟਰ ਦੀ ਸਲਾਹ ਤੋਂ ਬਿਨਾਂ ਹੋਰ ਕੋਈ ਦਵਾਈ ਨਹੀਂ ਲੈਣੀ ਚਾਹੀਦੀ।

   ਇਸ ਮੌਕੇ ਡਾ.ਰਵੀ ਸਦਾਨੀਆਂ ਮੈਡੀਕਲ਼ ਅਫ਼ਸਰ,ਗਗਨ ਸੋਨੀ, ਸ੍ਰੀਮਤੀ ਰਜਿੰਦਰ ਕੌਰ, ਸ੍ਰੀਮਤੀ ਵੀਨਾ ਸੀਮਾ, ਸ੍ਰੀਮਤੀ ਸੀਮਾ ਅਤੇ ਬੀ. ਐਸ. ਐਫ. ਦੇ ਕਰਮਚਾਰੀ ਹਾਜ਼ਰ ਸਨ l

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।