ਬਰਨਾਲਾ, 16 ਮਈ (ਪੰਜਾਬੀ ਖਬਰਨਾਮਾ) : ਵਾਤਾਵਰਨ ਵਿੱਚ ਪਰਾਲੀ ਦੇ ਧੂੰਏਂ,ਪਾਣੀ ਦੇ ਪ੍ਰਦੂਸ਼ਣ ਤੇ ਹੋਰ ਪ੍ਰਦੂਸ਼ਣ ਦੇ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਸਟੇਟ ਕਾਊਂਸਿਲ ਵੱਲੋਂ ਚਲਾਏ ਜਾ ਰਹੇ ਈ.ਈ.ਪੀ. ਪ੍ਰੋਗਰਾਮ ਤੇ ਸਟੂਡੈਂਟ ਪੁਲਿਸ ਕੈਡਿਟ ਸਕੀਮ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਸਲੋਗਨ ਲਿਖਣ,ਚਿੱਤਰਕਲਾ,ਭਾਸ਼ਣ ਨਾਟਕ,ਪੌਦੇ ਰੋਪਣ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ।ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਸਾਇੰਸ ਅਧਿਆਪਕ ਅਮਰਿੰਦਰ ਕੌਰ,ਗੁਰਮੀਤ ਕੌਰ, ਪੂਨਮ ਸ਼ਰਮਾ, ਪਾਇਲ ਗਰਗ ਤੇ ਜਤਿੰਦਰ ਜੋਸ਼ੀ ਦੀ ਨਿਗਰਾਨੀ ਹੇਠ ਇਹ ਗਤੀਵਿਧੀਆਂ ਵਾਤਾਵਰਨ ਦੀ ਸੰਭਾਲ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਮੁੱਖ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਜੇਕਰ ਹਵਾ ਪਾਣੀ ਹੀ ਪ੍ਰਦੂਸ਼ਿਤ ਹੋਵੇਗਾ ਤਾਂ ਮਨੁੱਖ ਜਿੰਦਾ ਹੀ ਨਹੀਂ ਰਹਿ ਪਾਏਗਾ।
ਇਸ ਲਈ ਮਨੁੱਖਤਾ ਦੀ ਭਲਾਈ ਲਈ ਪ੍ਰਦੂਸ਼ਣ ਤੇ ਰੋਕਥਾਮ ਹੋਣਾ ਬਹੁਤ ਜਰੂਰੀ ਹੈ। ਇਸ ਲਈ ਬੱਚਿਆਂ ਨੂੰ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਅਮਰਿੰਦਰ ਕੌਰ ਤੇ ਜਤਿੰਦਰ ਜੋਸ਼ੀ ਨੇ ਦੱਸਿਆ ਕਿ ਹਫਤਾ ਭਰ ਚਲਣ ਵਾਲੀਆਂ ਇਹਨਾਂ ਗਤੀਵਿਧੀਆਂ ਵਿੱਚ ਬੱਚਿਆਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਬਲਵੀਰ ਸਿੰਘ,ਰਜੇਸ਼ ਕੁਮਾਰ,ਜਸਵੀਰ ਸਿੰਘ,ਰਤਨਦੀਪ ਸਿੰਘ,ਤਿਲਕ ਰਾਮ,ਲਲਿਤਾ,ਸੁਮਨ ਬਾਲਾ,ਰਿਸ਼ੂ, ਮੀਨਾਕਸ਼ੀ ਗਰਗ,ਆਸ਼ਾ ਰਾਣੀ ਉਪਾਸਨਾ ਸ਼ਰਮਾ,ਰੁਪਿੰਦਰ ਕੌਰ,ਜਸਵੀਰ ਕੌਰ,ਕੁਲਦੀਪ ਕੌਰ ,ਸੁਖਦੀਪ ਕੌਰ,ਯੁਵਰਾਜ,ਮਨਜੀਤ ਕੌਰ,ਰਾਸ਼ੀ,ਅਮਨਦੀਪ ਕੌਰ ਵੀਰਪਾਲ ਕੌਰ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
