ਚੰਡੀਗੜ 14 ਮਈ (ਪੰਜਾਬੀ ਖਬਰਨਾਮਾ) : ਸੋਨਮ ਕਪੂਰ (Sonam Kapoor) ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਹੈ। ਉਸਦੀ ਫੈਸ਼ਨ ਸੇਂਨਸ ਬਹੁਤ ਵੱਖਰੀ ਹੈ। ਉਸਨੂੰ ਫੈਸ਼ਨ ਆਈਕਨ ਵਜੋਂ ਵੀ ਜਾਣਿਆ ਜਾਂਦਾ ਹੈ। ਸੋਨਮ ਨੂੰ ਅਕਸਰ ਹੀ ਫੈਸ਼ਨ ਸ਼ੋਅਜ਼ ਵਿਚ ਦੇਖਿਆ ਜਾਂਦਾ ਹੈ। ਉਹ ਅੰਤਰ-ਰਾਸ਼ਟਰੀ ਪੱਧਰ ‘ਤੇ ਕਈ ਫੈਸ਼ਨ ਸ਼ੋਅਜ਼ ਦਾ ਹਿੱਸਾ ਬਣੀ ਹੈ। ਅੰਤਰ-ਰਾਸ਼ਟਰੀ ਪਲੇਟਫਾਰਮਜ਼ ‘ਤੇ ਸੋਨਮ ਕਪੂਰ ਨੇ ਭਾਰਤੀ ਦੀ ਵਿਭਿੰਨਤਾ ਦੀ ਨੁਮਾਇੰਦਗੀ ਕਰਕੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।
ਇਕ ਫੈਸ਼ਨ ਸ਼ੋਅ ਵਿਚ ਪਹੁੰਚੀ ਸੋਨਮ ਕਪੂਰ (Sonam Kapoor) ਨੇ ਦੱਸਿਆ ਕਿ ਉਸਨੂੰ ਭਾਰਤ ਦੀ ਅਮੀਰ ਵਿਰਾਸਤ, ਇਤਿਹਾਸ ਅਤੇ ਵਿਭਿੰਨਤਾ ਦੀ ਨੁਮਾਇੰਦਗੀ ਕਰਨ ‘ਤੇ ਬਹੁਤ ਮਾਨ ਹੈ। ਉਸਨੂੰ ਭਾਰਤ ਦੀ ਵਿਭਿੰਨਤ ਉੱਤ ਬਹੁਤ ਗਰਵ ਹੈ। ਸੋਨਮ ਨੇ ਕਿਹਾ ਕਿ ਜੇਕਰ ਉਸਨੂੰ ਕਿਸੇ ਵੀ ਪਲੇਟਫਾਰਮ ਉੱਤੇ ਭਾਰਤ ਦੀ ਨੁਮਾਇਦਗੀ ਕਰਨ ਦਾ ਮੌਕਾ ਮਿਲਦਾ ਹੈ, ਤਾਂ ਮੈਂ ਦੇਸ਼ ਦੀ ਵਿਭਿੰਨਤਾ ਦਾ ਪ੍ਰਗਟਾਵਾ ਕਰਦੀ ਹਾਂ।
ਇਸਦੇ ਨਾਲ ਹੀ ਉਸਨੇ ਕਿਹਾ ਕਿ ਆਪਣੀ ਵਿਭਿੰਨਤਾ ਕਾਰਨ ਭਾਰਤ ਬਹੁਤ ਹੀ ਅਮੀਰ ਦੇਸ਼ ਹੈ। ਸਾਡੇ ਕੋਲ ਇਕ ਮਜ਼ਬੂਤ ਸੱਭਿਆਚਾਰਕ ਵਿਰਾਸਤ ਅਤੇ ਪੁਰਤਨ ਸਭਿਅਤਾ ਹੈ। ਭਾਰਤ ਇਕ ਬਹੁ ਸੱਭਿਆਚਾਰਕ ਸਥਾਨ ਹੈ। ਇੱਕ ਵੱਖੋ ਵੱਖਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਹਨ। ਯੋਗ ਤੇ ਅਧਿਆਤਮਿਕਤਾ ਕਰਕੇ ਵੀ ਭਾਰਤ ਦੀ ਦੁਨੀਆਂ ਵਿਚ ਵੱਖਰੀ ਪਛਾਣ ਹੈ। ਇਸਦੇ ਇਲਾਵਾ ਭਾਰਤ ਆਪਣੇ ਸੰਗੀਤ, ਵਿਭਿੰਨ ਨਾਚਾਂ, ਕਾਰੀਗਿਰੀ, ਵਿਭਿੰਨ ਤਰ੍ਹਾਂ ਦੀ ਕਢਾਈ, ਪਹਿਰਾਵੇ ਅਤੇ ਗਹਿਣਿਆਂ ਦੇ ਲਈ ਪੂਰੀ ਦੁਨੀਆਂ ਵਿਚ ਮਸ਼ਹੂਰ ਹੈ।
ਸੋਨਮ ਕਪੂਰ ਨੇ ਦੱਸਿਆ ਕਿ ਉਸਨੂੰ ਭਾਰਤ ਦੀ ਵਿਭਿੰਨਤਾ ਅਤੇ ਇਸਦੀ ਅਮੀਰ ਵਿਰਾਸਤ ਦਾ ਪ੍ਰਗਟਾਵਾ ਕਰਨ ਵਿਚ ਖੁਸ਼ੀ ਹੁੰਦੀ ਹੈ। ਭਾਰਤੀ ਪਹਿਰਾਵੇ ਤੇ ਸ਼ਿਲਪਕਾਰੀ ਦਾ ਪ੍ਰਗਟਾਵਾ ਕਰਨ ਲਈ ਉਹ ਅੰਤਰ-ਰਾਸ਼ਟਰੀ ਪਲੇਟ ਫਾਰਮਾਂ ਦੇ ਇਲਾਵਾ ਸੋਸ਼ਲ ਮੀਡੀਆ ਪਲੇਟ ਫਾਰਮਾਂ ਦੀ ਵਰਤੋਂ ਵੀ ਕਰਦੀ ਹੈ। ਸੋਨਮ ਨੂੰ ਆਪਣੇ ਦੇਸ਼ ਦੀ ਅਮੀਰ ਵਿਰਾਸਤ ਉੱਤ ਬਹੁਤ ਮਾਨ ਹੈ।
ਇਸਦੇ ਨਾਲ ਹੀ ਅਭਿਨੇਤਰੀ ਤੇ ਫੈਸ਼ਨ ਆਈਕਨ ਸੋਨਮ ਕਪੂਰ (Sonam Kapoor) ਨੇ ਕਿਹਾ ਕਿ ਜਦੋਂ ਤੁਹਾਡੇ ਕੋਲ ਕੋਈ ਪਲੇਟਫਾਰਮ ਹੁੰਦਾ ਹੈ, ਤਾਂ ਤੁਹਾਡੇ ਕੋਲ ਵੱਡੀ ਜ਼ਿੰਮੇਵਾਰੀ ਵੀ ਹੁੰਦੀ ਹੈ। ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਤੁਹਾਡਾ ਫਰਜ਼ ਹੈ। ਮੈਂ ਵੱਖ ਵੱਖ ਪਲੇਟ ਫਾਰਮਾਂ ਜ਼ਰੀਏ ਭਾਰਤ ਦੀ ਗੌਰਵਮਈ ਵਿਰਾਸਤ ਅਤੇ ਵਿਭਿੰਨ ਸਭਿਆਚਾਰ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕਰਦੀ ਹਾਂ।