(ਪੰਜਾਬੀ ਖ਼ਬਰਨਾਮਾ):ਕੀ ਤੁਸੀਂ ਬੈਂਕ ਜਾ ਕੇ ਇੱਕ ਜ਼ਰੂਰੀ ਫਾਰਮ ਭਰਿਆ ਹੈ? ਜੇਕਰ ਨਹੀਂ, ਤਾਂ ਤੁਰੰਤ ਬੈਂਕ ਜਾ ਕੇ ਫਾਰਮ ਭਰੋ। ਨਹੀਂ ਤਾਂ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟ ਲਏ ਜਾਣਗੇ। ਜੇਕਰ ਤੁਸੀਂ ਵੀ ਕਿਸੇ ਬੈਂਕ ‘ਚ ਫਿਕਸਡ ਡਿਪਾਜ਼ਿਟ ਕੀਤੀ ਹੈ, ਤਾਂ ਇਸ ਫਾਰਮ ਨੂੰ ਜਲਦੀ ਹੀ ਆਪਣੀ ਬੈਂਕ ਬ੍ਰਾਂਚ ‘ਚ ਜਮ੍ਹਾ ਕਰੋ।
ਅਜਿਹਾ ਕਰਨ ਨਾਲ, ਤੁਹਾਡੀ FD ਵਿਆਜ ‘ਤੇ ਟੈਕਸ ਨਹੀਂ ਕੱਟਿਆ ਜਾਵੇਗਾ। ਜੇਕਰ ਤੁਹਾਡੇ ਕੋਲ FD ਹੈ ਤਾਂ ਫਾਰਮ 15G ਅਤੇ ਫਾਰਮ 15H ਜਮ੍ਹਾ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਇਹ ਫਾਰਮ ਨਹੀਂ ਭਰਦੇ ਅਤੇ ਜਮ੍ਹਾ ਨਹੀਂ ਕਰਦੇ, ਤਾਂ ਤੁਹਾਡਾ TDS ਕੱਟਿਆ ਜਾ ਸਕਦਾ ਹੈ।