ਸ਼੍ਰੀ ਚਮਕੌਰ ਸਾਹਿਬ, 9 ਮਈ (ਪੰਜਾਬੀ ਖ਼ਬਰਨਾਮਾ): ਲੋਕ ਸਭਾ ਚੋਣਾਂ-2024 ਸਬੰਧੀ ਸਮੂਹ ਵੋਟਰਾਂ ਨੂੰ ਸਵੀਪ ਟੀਮਾਂ ਵਲੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਤਰ੍ਹਾਂ ਸ਼੍ਰੀ ਚਮਕੌਰ ਸਾਹਿਬ ਵਿਚ ਲੋਕ ਸਭਾ ਚੋਣਾਂ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਦੇ ਮਕਸਦ ਤਹਿਤ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਅਤੇ ਉੱਪ ਮੰਡਲ ਮੈਜਿਸਟਰੇਟ ਸ. ਅਮਰੀਕ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਕੂਲਾਂ, ਕਾਲਜਾਂ ਵਿੱਚ ਕੁਇਜ਼ ਮੁਕਾਬਲੇ, ਭਾਸ਼ਣ ਮੁਕਾਬਲੇ, ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ ਅਤੇ ਸੈਮੀਨਾਰ ਆਯੋਜਿਤ ਕੀਤੇ ਗਏ ਜਿਨ੍ਹਾਂ ਵਿੱਚ ਸੀ.ਡੀ.ਪੀ.ਓ ਦਫ਼ਤਰ ਢੰਗਰਾਲੀ, ਸਿੰਘ, ਤਾਜਪੁਰ, ਸ੍ਰੀ ਚਮਕੌਰ ਸਾਹਿਬ, ਰੁੜਕੀ, ਬਰਸਾਲਪੁਰ, ਕਿਸ਼ਨਪੁਰਾ, ਝੱਲੀਆਂ ਖੁਰਦ, ਬਸੀ ਗੁੱਜਰਾਂ, ਘੜੂੰਆਂ ਮੁੰਡੇ, ਮਕੜੌਨਾ ਕਲਾਂ, ਚਤਾਮਲੀ, ਬੱਤਾ, ਬੇਲਾ, ਕਲਾਰਾਂ, ਡੱਲਾ, ਮਜਾਤੜੀ, ਭਲਿਆਣ, ਬੂਰਮਾਜਰਾ, ਸਲਾਬਤਪੁਰ, ਦੁੱਮਣਾ, ਬਹਿਰਾਮਪੁਰ ਜਿਮੀਂਦਾਰਾ, ਕੋਟਲਾ ਸੁਰਮੁਖ ਸਿੰਘ ਅਤੇ ਕਈ ਹੋਰ ਸੰਸਥਾਂਵਾਂ ਸ਼ਾਮਿਲ ਸਨ।
ਇਨ੍ਹਾਂ ਸੈਮੀਨਾਰਾਂ ਵਿਚ ਲੋਕਾਂ ਅਤੇ ਵਿਦਿਆਰਥੀਆਂ ਨੂੰ ਲੋਕ ਸਭਾ ਚੋਣਾਂ ਪ੍ਰਤੀ ਜਾਗਰੂਕ ਕੀਤਾ। ਸਵੀਪ ਟੀਮਾਂ ਵਲੋਂ ਸ਼ਾਮਿਲ ਵੋਟਰਾਂ ਨੂੰ ਇੱਕ ਜੂਨ ਨੂੰ ਪਰਿਵਾਰ ਸਮੇਤ ਮਤਦਾਨ ਕਰਨ ਦੀ ਅਪੀਲ ਕੀਤੀ ਅਤੇ ਪ੍ਰਣ ਵੀ ਦਵਾਇਆ ਗਿਆ ਕਿ ਉਹ ਬਿਨਾ ਕਿਸੇ ਲਾਲਚ, ਦਬਾਅ ਧਰਮ ਤੋਂ ਉਪਰ ਉੱਠ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਆਪਣੇ ਦੋਸਤ ਮਿਤਰਾਂ ਤੇ ਪਰਵਾਰਿਕ ਮੈਬਰਾਂ ਨੂੰ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨਗੇ।