ਬੱਲੂਆਣਾ 9 ਮਈ (ਪੰਜਾਬੀ ਖ਼ਬਰਨਾਮਾ): ਜ਼ਿਲ੍ਹਾ ਚੋਣ ਅਧਿਕਾਰੀ ਡਾ ਸੇਨੂ ਦੁੱਗਲ ਵੱਲੋਂ ਹਲਕਾ ਬੱਲੂਆਣਾ ਵਿਖੇ ਲੋਕ ਸਭਾ ਚੋਣਾਂ 2024 ਵਿੱਚ 100 ਫੀਸਦੀ ਵੋਟ ਪ੍ਰਤੀਸ਼ਤਤਾ ਕਰਨ ਦੇ ਮੰਤਵ ਨਾਲ ਸਹਾਇਕ ਰਿਟਰਨਿੰਗ ਅਫ਼ਸਰ ਬੱਲੂਆਣਾ ਸ. ਅਮਰਿੰਦਰ ਸਿੰਘ ਮੱਲੀ ਏ. ਡੀ. ਸੀ. (ਡੀ.), ਤਹਿਸੀਲਦਾਰ ਸ਼੍ਰੀਮਤੀ ਸੁਖਬੀਰ ਕੌਰ ਅਤੇ ਬੀਡੀਪੀਓ ਸ. ਜਸਵਿੰਦਰ ਸਿੰਘ ਦੇ ਦਿਸ਼ਾ–ਨਿਰਦੇਸ਼ਾਂ ਹੇਠ ਸਵੀਪ ਪ੍ਰੋਜੈਕਟ ਟੀਮ ਬੱਲੂਆਣਾ ਵੱਲੋਂ ਟੀਮ ਲੀਡਰ ਬੀਪੀਈਓ ਸ਼੍ਰੀ ਸਤੀਸ਼ ਮਿਗਲਾਨੀ, ਸ਼੍ਰੀ ਅਭੀਜੀਤ ਵਧਵਾ ਸੀਐਚਟੀ, ਸ਼੍ਰੀ ਅਸ਼ਵਨੀ ਮੱਕੜ ਟੀਮ ਮੈਂਬਰ ਅਤੇ ਸ. ਸੁਖਵਿੰਦਰ ਸਿੰਘ ਟੀਮ ਮੈਂਬਰ ਦੇ ਨਾਲ ਨੁੱਕੜ ਨਾਟਕ ਰਾਹੀਂ ਪੇਸ਼ਕਾਰੀਆਂ ਕਰਕੇ ਵੋਟਰਾਂ ਨੂੰ ਵਿਸ਼ੇਸ਼ ਤੌਰ ਤੇ ਜਾਗਰੁਕ ਕੀਤਾ ਗਿਆ।

ਪਿੰਡ ਆਲਮਗੜ੍ਹ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਟੀਮ ਦੁਆਰਾ ਸੀਐਚਟੀ ਸ਼੍ਰੀ ਅਭੀਜੀਤ ਵਧਵਾ ਦੀ ਦੇਖਰੇਖ ਹੇਠ ਪਿੰਡ ਸ਼ੇਰੇਵਾਲਾ ਅਤੇ ਹੋਰਨਾਂ ਪਿੰਡਾਂ ਵਿੱਚ ਵੀ ਆਉਣ ਵਾਲੀਆਂ ਲੋਕਸਭਾ ਚੋਣਾਂ 2024 ਲਈ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਉਹਨਾਂ ਦੇ ਵੋਟ ਦੇ ਅਧਿਕਾਰ ਦੀ ਮਹੱਤਤਾ, ਨੌਜਵਾਨ ਪੀੜ੍ਹੀ ਨੂੰ ਵੋਟਾਂ ਦੇ ਹੱਕ ਪ੍ਰਤੀ, ਔਰਤ ਵੋਟਰਾਂ ਦੀ ਪ੍ਰਤੀਸ਼ਤਤਾ ਅਤੇ ਬਿਨ੍ਹਾਂ ਕਿਸੇ ਲਾਲਚ ਦੇ ਵੋਟ ਪਾਉਣ ਆਦਿ ਮੁੱਦਿਆਂ ਤੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ਕਾਰੀ ਦਿੱਤੀ ਗਈ, ਜਿਸਦੀ ਪਿੰਡਵਾਸੀਆਂ ਅਤੇ ਆਮ ਜਨਤਾ ਨੇ ਖੁੱਲੇ ਦਿਲ ਨਾਲ ਪ੍ਰਸ਼ੰਸਾ ਵੀ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।