(ਪੰਜਾਬੀ ਖ਼ਬਰਨਾਮਾ):ਗੋਲਬਰ ਸਟਾਰ ਦਿਲਜੀਤ ਦੋਸਾਂਝ ਇਸ ਸਮੇਂ ਗੀਤਾਂ ਜਾਂ ਫ਼ਿਲਮਾਂ ਰਾਹੀਂ ਨਹੀਂ ਸਗੋਂ ਵਿਵਾਦਾਂ ਕਾਰਨ ਸੁਰਖੀਆਂ ‘ਚ ਬਣੇ ਹੋਏ ਹਨ। ਹਾਲ ਹੀ ‘ਚ ਨਸੀਬ ਨੇ ਦਿਲਜੀਤ ‘ਤੇ ਇਲੂਮਿਨਾਟੀ ਹੋਣ ਦੇ ਦੋਸ਼ ਲਾਏ ਸਨ। ਇਸੀ ਵਿਚਾਲੇ ਦਿਲਜੀਤ ਦੀ ਇਕ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਉਨ੍ਹਾਂ ਦੇ ਇਲੂਮਿਨਾਟੀ ਹੋਣ ਦੇ ਕੁਝ ਸਬੂਤ ਪੇਸ਼ ਕੀਤੇ ਗਏ ਹਨ।
ਦਰਅਸਲ ਇੰਸਟਾਗ੍ਰਾਮ ਇਨਫਲੁਏਂਸਰ ‘indi_jaswal_official’ ਨੇ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਇਨਫਲੁਏਂਸਰ ਦਾਅਵਾ ਕਰਦਾ ਨਜ਼ਰ ਆ ਰਿਹਾ ਹੈ ਕਿ ਦਿਲਜੀਤ 100% ਇਲੂਮਿਨਾਟੀ ਹਨ। ਇਸਦੇ ਨਾਲ ਹੀ ਗਾਇਕ ਦੀ ਕੁਝ ਤਸਵੀਰਾਂ ਵੀ ਨਜ਼ਰ ਆਈਆਂ ਹਨ ਜਿਸ ‘ਚ ਉਹ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਇਨਫਲੁਏਂਸਰ ਨੇ ਅੱਗੇ ਕਿਹਾ ਕਿ ਅਸੀਂ ਲੋਕਾਂ ਨੂੰ ਸੱਚ ਦਿਖਾ ਰਹੇ ਹਨ। ਹਾਲਾਂਕਿ ਦੋਸਾਝਾਂਵਾਲਾ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਆਏ ਹਨ।