ਅੰਮ੍ਰਿਤਸਰ (ਪੰਜਾਬੀ ਖ਼ਬਰਨਾਮਾ): ਲੋਕ ਸਭਾ ਚੋਣਾਂ ਲਈ ਜਿੱਥੇ ਸਾਰਿਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸਿਖਰਾਂ ਉੱਤੇ ਹੈ ਓਥੇ ਹੀ ਵੱਖ – ਵੱਖ ਸਿਆਸੀ ਪਾਰਟੀਆਂ ਵਿੱਚ ਸਿਆਸੀ ਆਗੂਆਂ ਦੇ ਦਲ ਬਦਲਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਕਿ ਕਿਸੇ ਪਾਰਟੀ ਵਿੱਚ ਕਿਸੇ ਵੀ ਅਹੁਦੇ ਤੇ ਰਹੇ ਕਿਸੇ ਸਿਆਸੀ ਆਗੂ ਵੱਲੋਂ ਆਪਣੀ ਪਾਰਟੀ ਨੂੰ ਛੱਡ ਕਿਸੇ ਹੋਰ ਪਾਰਟੀ ਦਾ ਪੱਲਾ ਫੜਿਆ ਹੋਵੇ।

ਸੂਬੇ ਵਿੱਚ ਹੋਣ ਵਾਲੀ ਹਰ ਚੋਣ ਵਿੱਚ ਕਿਸੇ ਨੇ ਕਿਸੇ ਧਿਰ ਦੇ ਆਗੂ ਵੱਲੋਂ ਪਾਰਟੀ ਨੂੰ ਛੱਡਣ ਦੀਆਂ ਖਬਰਾਂ ਆਮ ਹਨ, ਪਰ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਜਦੋਂ ਲੰਬਾ ਸਮਾਂ ਇੱਕ ਪਾਰਟੀ ਵਿੱਚ ਰਹਿਣ ਤੋਂ ਬਾਅਦ ਜਦੋਂ ਕੋਈ ਵੀ ਆਗੂ ਪਾਰਟੀ ਛੱਡਦਾ ਹੈ ਤਾਂ ਨਵੀਂ ਪਾਰਟੀ ਦੀਆਂ ਤਾਰੀਫਾਂ ਕਰਨ ਦੇ ਨਾਲ – ਨਾਲ ਪੁਰਾਣੀ ਪਾਰਟੀ ਦੀਆਂ ਬੁਰਾਈਆਂ ਗਿਣਵਾ ਕੇ ਆਪਣੇ ਆਪ ਨੂੰ ਸਹੀ ਅਤੇ ਪਾਰਟੀ ਦੀ ਅਗਵਾਈ ਕਰ ਰਹੇ ਆਗੂਆਂ ਨੂੰ ਗਲਤ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।

ਅਜਿਹੇ ਹੀ ਦਲ ਬਦਲਣ ਵਾਲੇ ਆਗੂਆਂ ਦਾ ਜ਼ਿਕਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਦੇ ਹਾਲ ਤਿਤਲੀਆਂ ਵਰਗੇ ਹਨ। ਕਿਉਂਕਿ ਇਹ ਰਾਤ ਨੂੰ ਕਿਸੇ ਹੋਰ ਪਾਰਟੀ ਵਿੱਚ ਹੁੰਦੇ ਹਨ ਅਤੇ ਦਿਨ ਚੜ੍ਹਦੇ ਨੂੰ ਕਿਸੇ ਹੋਰ ਪਾਰਟੀ ਦਾ ਹਿੱਸਾ ਹੁੰਦੇ ਹਨ। ਬਾਦਲ ਨੇ ਕਿਹਾ ਕਿ ਜਿਸ ਤਰਾਂ ਤਿਤਲੀ ਇੱਕ ਫੁੱਲ ਦਾ ਰਸ ਚੂਸ ਕੇ ਦੂਜੇ ਫੁੱਲ ਤੇ ਜਾ ਬੈਠਦੀ ਹੈ ਠੀਕ ਉਸੇ ਤਰ੍ਹਾਂ ਇਹ ਆਗੂ ਇੱਕ ਪਾਰਟੀ ਵਿੱਚ ਆਪਣੇ ਸਵਾਰਥ ਪੂਰੇ ਕਰਨ ਮਗਰੋਂ ਕਿਸੇ ਹੋਰ ਪਾਰਟੀ ਵਿੱਚ ਚਲੇ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਪਾਰਟੀ ਨੇ ਇਨ੍ਹਾਂ ਨੂੰ ਕਈ ਅਹੁਦੇ ਅਤੇ ਮਾਂ ਸਨਮਾਨ ਦਿੱਤਾ ਹੁੰਦਾ ਹੈ ਓਸੇ ਦੇ ਬਾਰੇ ਹੀ ਬੁਰਾ ਭਲਾ ਬੋਲਣ ਲੱਗ ਜਾਂਦੇ ਹਨ, ਜੋਕਿ ਕਿਸੇ ਵੀ ਕੀਮਤ ਤੇ ਸਹੀ ਨਹੀਂ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।