(ਪੰਜਾਬੀ ਖ਼ਬਰਨਾਮਾ):ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ 10 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਸਮੇਂ ਅਦਾਕਾਰ ਫਿਲਮ ਦੇ ਪ੍ਰੋਮੋਸ਼ਨ ‘ਚ ਕਾਫੀ ਰੁਝੇ ਹੋਏ ਹਨ। ਇਸੀ ਵਿਚਾਲੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਵੀ ਗਿੱਪੀ ਲਈ ਆਪਣਾ ਪਿਆਰ ਦਿਖਾਇਆ ਹੈ ਅਤੇ ਫ਼ਿਲਮ ਲਈ ਉਨ੍ਹਾਂ ਦਾ ਹੌਸਲਾ ਵਧਾਇਆ ਹੈ। ਦਰਅਸਲ ਦੋਸਾਝਾਂਵਾਲੇ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਗਿੱਪੀ ਅਤੇ ਬੱਚੇ ਸ਼ਿੰਦਾ ਗਰੇਵਾਲ ਦੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦਾ ਪੋਸਟਰ ਸਾਂਝਾ ਕੀਤਾ ਸੀ। ਇਸਦੇ ਨਾਲ ਹੀ ਉਨ੍ਹਾਂ ਨੇ “ਸ਼ੁਭਕਾਮਨਾਵਾਂ ਭਰਾ” ਲਿਖਿਆ ਸੀ।