(ਪੰਜਾਬੀ ਖ਼ਬਰਨਾਮਾ):ਪੰਜਾਬੀ ਸਿਨੇਮਾ ਜਗਤ ਤੋਂ ਵੱਡਾ ਝਟਕਾ ਲਗਇਆ ਹੈ। ਪੰਜਾਬੀ ਕਮੇਡੀਅਨ ਗੁਰਪ੍ਰੀਤ ਦਾ ਦੇਹਾਂਤ ਹੋ ਚੁੱਕਿਆ ਹੈ। ਇਸਦੀ ਜਾਣਕਾਰੀ ਉਨ੍ਹਾਂ ਦੇ ਕਰੀਬੀ ਪ੍ਰੀਤ ਸਿਆਂ ਵੱਲੋਂ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰ ਦਿੱਤੀ ਗਈ। ਦੱਸ ਦੱਸ ਦੇਈਏ ਕਿ ਗੁਰਪ੍ਰੀਤ ਨੇ ਦਿਲਜੀਤ ਦੋਸਾਂਝ ਨਾਲ ਫਿਲਮ ਛੜਾ ਵਿੱਚ ਸਕ੍ਰੀਨ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋਏ ਸਨ।
ਪ੍ਰੀਤ ਸਿਆਏ ਨੇ ਗੁਰਪ੍ਰੀਤ ਦੀ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਕੋਈ ਕਹਿ ਸਕਦਾ ਕੀ ਆਹ ਬੰਦਾ ਦੁਨੀਆਂ ਤੋਂ ਜਾ ਸਕਦਾ ਇਹਨੇ ਤਾਂ ਹਾਲੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜਿਉਂ ਵੀ ਨਹੀਂ ਸੀ। ਦੁਨੀਆਂ ਨੂੰ ਹਸਾਉਂਦਾ ਹਸਾਉਂਦਾ ਸਾਰਿਆਂ ਨੂੰ ਰੁਵਾ ਕੇ ਚਲਿਆ ਗਿਆ, ਆ ਜੋ ਸਾਰੀਆਂ ਫੋਟੋਆਂ ਵਿੱਚ ਐਕਸ਼ਨ ਕਰਦੇ ਸੀ, ਇਹ ਸਾਨੂੰ ਦੱਸਦਾ ਹੁੰਦਾ ਸੀ ਬਈ ਆਹ ਕਰੀਏ ਅਸੀਂ ਹੱਸਣ ਲੱਗ ਜਾਣਾ। ਆਹ ਜਿਹੜੀਆਂ ਫੋਟੋਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਨਾ ਸਾਰੀਆਂ ਇਹਨੇ ਆਪਣੇ ਆਪ ਦੇ ਹਿਸਾਬ ਨਾਲ ਕਰਾਈਆਂ ਹੋਈਆਂ ਨੇ ਸਾਡੀ ਬੇਬੇ ਬਾਪੂ ਦਾ ਕੱਲਾ ਕੱਲਾ ਪੁੱਤ ਦੁਨੀਆਂ ਤੋਂ ਚਲਾ ਗਿਆ। ਯਾਰ ਬਾਪੂ ਨਾਲ ਗੱਲ ਹੋਈ ਬਾਪੂ ਦਾ ਹੌਸਲਾ ਟੁੱਟ ਗਿਆ, ਉਸ ਪਿਓ ਤੇ ਕੀ ਬੀਤਦੀ ਹੋਊ ਜੋ ਕੱਲਾ ਕੱਲਾ ਪੁੱਤ ਛੋਟੀ ਉਮਰ ਚ ਦੁਨੀਆਂ ਤੋਂ ਚਲਿਆ ਜਾਵੇ ਇਸ ਤੋਂ ਚੰਗਾ ਰੱਬਾ ਦਿਆ ਨਾ ਕਰ ਕਿਸੇ ਨੂੰ…
ਜਾਣਕਾਰੀ ਮੁਤਾਬਕ ਕਮੇਡੀਅਨ ਗੁਰਪ੍ਰੀਤ ਦੀ ਸ਼ਨੀਵਾਰ ਅਚਾਨਕ ਸਿਹਤ ਵਿਗੜਨ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਉਨ੍ਹਾਂ ਨੇ ਛੋਟੀ ਜਿਹੀ ਉਮਰ ਵਿੱਚ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਸੀ। ਉਨ੍ਹਾਂ ਦੇ ਇੰਸਟਾਗ੍ਰਾਮ ਤੇ ਚਾਰ ਲੱਖ ਤੋਂ ਵੱਧ ਫਾਲੋਅਰਸ ਸੀ।