(ਪੰਜਾਬੀ ਖ਼ਬਰਨਾਮਾ):ਟੀਵੀ ‘ਤੇ ਇੱਕ ਆਦਰਸ਼ ਨੂੰਹ ਦਾ ਕਿਰਦਾਰ ਨਿਭਾ ਕੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਹਿਨਾ ਖਾਨ ਜਿੱਥੇ ਅਦਾਕਾਰੀ ਦੀ ਦੁਨੀਆ ‘ਚ ਕਾਫੀ ਨਾਮ ਕਮਾ ਚੁੱਕੀ ਹੈ, ਉੱਥੇ ਹੀ ਹੁਣ ਉਹ ਪੋਲੀਵੁੱਡ ‘ਚ ਆਪਣੀ ਐਕਟਿੰਗ ਦੇ ਜੌਹਰ ਦਿਖਾਉਂਦੀ ਹੋਈ ਨਜ਼ਰ ਆਉਣਗੀ। ਹਿਨਾ ਖਾਨ ਸੁਪਰਸਟਾਰ ਪੰਜਾਬੀ ਅਭਿਨੇਤਾ ਗਿੱਪੀ ਗਰੇਵਾਲ ਦੇ ਨਾਲ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਵਿੱਚ ਆਪਣਾ ਪੰਜਾਬੀ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਫਿਲਮ 10 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਤੋਂ ਪਹਿਲਾਂ ਦੋਵੇਂ ਕਲਾਕਾਰ ਪ੍ਰੋਮੋਸ਼ਨ ‘ਚ ਰੁਝੇ ਹੋਏ ਹਨ।

ਇਸੀ ਵਿਚਾਲੇ ਹੀਨਾ ਖਾਨ ਨੇ ਨਿਊਜ਼ 18 ਪੰਜਾਬ ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੀ ਕਾਫੀ ਤਾਰੀਫ ਕੀਤੀ। ਹੀਨਾ ਨੇ ਕਿਹਾ ਕਿ ਉਹ ਦਿਲਜੀਤ ਦੋਸਾਂਝ ਦੀ ਫੈਨ ਹਨ। ਉਨ੍ਹਾਂ ਨੇ ਦੱਸਿਆ ਕਿ ਦਿਲਜੀਤ ਇਕ ਗਲੋਬਲ ਆਰਟਿਸਟ ਬਣ ਚੁੱਕੇ ਹਨ। ਇਸਦੇ ਨਾਲ ਹੀ ਅਦਕਾਰਾ ਨੇ ਆਪਣੀ ਬਿਗ ਬੋਸ ਦੀ ਜਰਨੀ ਅਤੇ ਆਮ ਜ਼ਿੰਦਗੀ ਦੇ ਵਿਚ ਹਿੰਮਤ ਅਤੇ ਦਲੇਰੀ ਨਾਲ ਕਿਵੇਂ ਜੀਵਨ ਬਤੀਤ ਕਰਨਾ ਹੈ ਇਸ ਵਾਰੇ ਵੀ ਦੱਸਿਆ ਹੈ।

ਹੀਨਾ ਖਾਨ ਨੇ ਆਪਣੇ ਬੁਆਏਫ੍ਰੈਂਡ ਰਾਕੀ ਦੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੈਂ ਬਹੁਤ ਕਿਸਮਤ ਵਾਲੀ ਹਾਂ ਮੇਰੇ ਕੋਲ ਅਜਿਹਾ ਪਾਰਟਨਰ ਹੈ ਜਿਸਦਾ ਮੇਰੀ ਜ਼ਿੰਦਗੀ ਦੇ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਲੀਵੁੱਡ ਤੇ ਪੰਜਾਬ ਦੇ ਸਿਨੇਮਾ ਦੇ ਨਾਲ- ਨਾਲ ਹਰ ਸਿਨੇਮਾ ਦੇ ਵਿਚ ਕੰਮ ਕਰਨਾ ਚਾਵਾਂਗੀ।

ਦੱਸ ਦੇਈਏ ਕਿ ਹਿਨਾ ਨੇ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਨਾਲ ਭਾਰਤੀ ਟੀਵੀ ਇੰਡਸਟਰੀ ‘ਚ ਕਾਫੀ ਪ੍ਰਸਿੱਧੀ ਹਾਸਲ ਕੀਤੀ। ਹਿਨਾ ਨੇ ਆਪਣੀ ਐਕਟਿੰਗ ਦੇ ਨਾਲ-ਨਾਲ ਸਟਾਈਲ ਦੇ ਨਾਲ ਵੀ ਫੈਨਜ਼ ਦਾ ਦਿਲ ਜਿੱਤਿਆ ਹੈ। ਹਿਨਾ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਿਨਾ ਖਾਨ ਨੂੰ ਆਖਰੀ ਵਾਰ ਸ਼ਾਇਰ ਸ਼ੇਖ ਨਾਲ ਮਿਊਜ਼ਿਕ ਵੀਡੀਓ ‘ਬਰਸਾਤ ਆ ਗਈ’ ‘ਚ ਦੇਖਿਆ ਗਿਆ ਸੀ। ਹੁਣ ਜਲਦ ਹੀ ਅਦਾਕਾਰਾ ਗਿੱਪੀ ਗਰੇਵਾਲ ਤੇ ਸ਼ਿੰਦਾ ਗਰੇਵਾਲ ਨਾਲ ਪੰਜਾਬੀ ਫਿਲਮ ‘ਸ਼ਿੰਦਾ ਨੋ ਪਾਪਾ’ ‘ਚ ਨਜ਼ਰ ਆਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।