Lottery Win

29 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਹੁਸਿ਼ਆਰਪੁਰ ਦੇ ਪਿੰਡ ਕੱਕੋਂ ਅਧੀਨ ਆਉਂਦੀ ਅਰੋੜਾ ਕਲੋਨੀ ਦੇ ਰਹਿਣ ਵਾਲੇ ਇਕ 68 ਸਾਲਾ ਬਜ਼ੁਰਗ ਤਰਸੇਮ ਲਾਲ ਦੀ ਉਸ ਵਕਤ ਜਿੰਦਗੀ ਚਮਕ ਉਠੀ ਜਦੋਂ ਤਰਸੇਮ ਲਾਲ ਵਲੋਂ ਵਿਸਾਖੀ ਬੰਪਰ ਮੌਕੇ ਤੇ ਪਾਈ 6 ਕਰੋੜ ਦੀ ਲਾਟਰੀ ਨਿਕਲ ਆਈ। ਜਿਵੇਂ ਹੀ ਤਰਸੇਮ ਸਿੰਘ ਨੂੰ ਇਸ ਬਾਬਤ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਯਕੀਨ ਨਾ ਹੋਇਆ। ਪਰਿਵਾਰ ਨੂੰ ਜਿਵੇਂ ਹੀ ਇਸ ਗੱਲ ਦੀ ਭਿਣਕ ਪਈ ਤਾਂ ਪਰਿਵਾਰ ਵੀ ਖੁਸ਼ੀ ‘ਚ ਝੂਮ ਉਠਿਆ ਤੇ ਘਰ ‘ਚ ਵਿਆਹ ਵਰਗਾ ਮਾਹੌਲ ਬਣ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਨੇ ਦੱਸਿਆ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਲਾਟਰੀ ਪਾ ਰਹੇ ਨੇ ਤੇ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਇਕ ਦਿਨ ਉਨ੍ਹਾਂ ਦੀ ਲਾਟਰੀ ਜ਼ਰੂਰ ਨਿਕਲੇਗੀ। ਉਨ੍ਹਾਂ ਕਿਹਾ ਕਿ ਉਹ ਕਿਰਾਏ ਦੇ ਮਕਾਨ ਤੇ ਰਹਿੰਦੇ ਹਨ ਤੇ ਸਭ ਤੋਂ ਪਹਿਲਾਂ ਉਹ ਆਪਣਾ ਘਰ ਬਣਾਉਣਗੇ ਤੇ ਫਿਰ ਉਨ੍ਹਾਂ ਦੇ ਬੱਚਿਆਂ ਵਲੋਂ ਬੈਂਕ ਪਾਸੋਂ ਜੋ ਲੋਨ ਲਏ ਹੋਏ ਨੇ ਉਨ੍ਹਾਂ ਨੂੰ ਖਤਮ ਕਰਵਾਉਣਗੇ।

ਤਰਸੇਮ ਸਿੰਘ ਨੇ ਦੱਸਿਆ ਕਿ 19 ਅਪ੍ਰੈਲ ਨੂੰ ਹੀ ਇਸ ਲਾਟਰੀ ਦਾ ਰਿਜ਼ਲਟ ਆਇਆ ਅਤੇ 19 ਅਪ੍ਰੈਲ ਦੀ ਸ਼ਾਮ ਨੂੰ ਹੀ ਉਨ੍ਹਾਂ ਨੇ ਟਿਕਟ ਖਰੀਦੀ ਸੀ। ਕਿਸੇ ਕੰਮ ਤੋਂ ਉਹ ਬਾਜ਼ਾਰ ਗਏ ਸਨ ਅਤੇ 500 ਰੁਪਏ ਦੀ ਲਾਟਰੀ ਦੀ ਟਿਕਟ ਖਰੀਦ ਲਈ। ਕਿਸਮਤ ਪਲਟ ਗਏ ਲਾਟਰੀ ਖਰੀਦਣ ਦੇ 2 ਘੰਟਿਆਂ ਬਾਅਦ ਹੀ ਇਨਾਮਾਂ ਦਾ ਐਲਾਨ ਹੋ ਗਿਆ ਅਤੇ ਤਰਸੇਮ ਲਾਲ ਦੀ 6 ਕਰੋੜ ਦੀ ਲਾਟਰੀ ਨਿਕਲ ਆਈ।

ਸੰਖੇਪ: ਪੰਜਾਬ ਦੇ ਇੱਕ 68 ਸਾਲਾ ਬਜ਼ੁਰਗ ਨੇ ਸ਼ਾਮ ਨੂੰ ਆਮ ਤਰ੍ਹਾਂ ਲਾਟਰੀ ਟਿਕਟ ਖਰੀਦੀ, ਪਰ ਕਿਸਮਤ ਨੇ ਅਜਿਹਾ ਪਲਟਾ ਮਾਰਿਆ ਕਿ ਸਿਰਫ ਦੋ ਘੰਟਿਆਂ ਵਿੱਚ ਹੀ ਉਹ 6 ਕਰੋੜ ਰੁਪਏ ਦੇ ਮਾਲਕ ਬਣ ਗਏ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।