ਹੁਸ਼ਿਆਰਪੁਰ, 18 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਐੱਮਡੀ ਰੇਡੀਓਲੋਜੀ ਵਿਚ ਮੈਨੇਜਮੈਂਟ ਕੋਟੇ ਰਾਹੀਂ ਸੀਟ ਦਿਵਾਉਣ ਦਾ ਝਾਂਸਾ ਦੇ ਕੇ 68.35 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਪੁਲਿਸ ਨੇ ਦਿੱਲੀ ਦੇ ਨਰੇਲਾ ਵਿਚ ਰਹਿੰਦੇ ਡਾ. ਅਨਮੋਲ ਸੇਠੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕੇਸ ਡਾ. ਰਵਿੰਦਰ ਕੁਮਾਰ ਸ਼ਰਮਾ, ਮਾਡਲ ਟਾਊਨ ਦੇ ਬਿਆਨ ਦੇ ਅਧਾਰ ‘ਤੇ ਦਰਜ ਕੀਤਾ ਹੈ।

ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਡਾਕਟਰ ਸੇਠੀ ਨੇ ਉਸ ਦੇ ਪੁੱਤਰ ਨੂੰ ਦਿੱਲੀ ਦੇ ਮੈਡੀਕਲ ਕਾਲਜ ਵਿਚ ਮੈਨੇਜਮੈਂਟ ਕੋਟੇ ਤਹਿਤ ਸੀਟ ਦਿਵਾਉਣ ਦਾ ਝਾਂਸਾ ਦਿੱਤਾ ਸੀ ਤੇ ਇਸ ਦੇ ਬਦਲੇ ਵਿਚ 68.35 ਲੱਖ ਰੁਪਏ ਲਏ ਸਨ। ਬਾਅਦ ਵਿਚ ਪੁੱਤਰ ਨੂੰ ਸੀਟ ਨਹੀਂ ਦਿਵਾ ਸਕਿਆ ਇਸ ਲਈ ਡਾ. ਸੇਠੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਇਸ ਸੰਗੀਨ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।