ਜੰਮੂ, 18 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ): ਜੰਮੂ ਤੋਂ ਤੜਕਸਾਰ ਇੱਕ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ। ਬੁੱਧਵਾਰ ਸਵੇਰੇ ਇਕ ਘਰ ‘ਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਘਰ ‘ਚ 9 ਲੋਕ ਸੁੱਤੇ ਹੋਏ ਸਨ, ਜਿਨ੍ਹਾਂ ‘ਚੋਂ 6 ਦੀ ਦਮ ਘੁਟਣ ਕਾਰਨ ਮੌਤ ਹੋ ਗਈ, ਜਦਕਿ 3 ਲੋਕ ਬੇਹੋਸ਼ ਹੋ ਗਏ। ਇਹ ਹੈਰਾਨ ਕਰਨ ਵਾਲੀ ਘਟਨਾ ਕਠੂਆ ਡਿਵੀਜ਼ਨ ਦੇ ਸ਼ਿਵਾਨਗਰ ਵਿੱਚ ਵਾਪਰੀ। ਘਰ ਇੱਕ ਸੇਵਾਮੁਕਤ ਡੀਐਸਪੀ ਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਦਦ ਲਈ ਅੱਗੇ ਆਇਆ ਇੱਕ ਗੁਆਂਢੀ ਵੀ ਬੇਹੋਸ਼ ਹੋ ਗਿਆ ਹੈ। ਬੇਹੋਸ਼ ਲੋਕਾਂ ਦਾ ਇਲਾਜ ਕਠੂਆ ਦੇ ਜੀਐਮਸੀ ਵਿੱਚ ਕੀਤਾ ਜਾ ਰਿਹਾ ਹੈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਘਰ ਵਿੱਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।
ਇਹ ਖਬਰ ਹੁਣੇ ਹੁਣੇ ਆਈ ਹੈ ਅਤੇ ਤੁਸੀਂ ਇਸਨੂੰ ਸਭ ਤੋਂ ਪਹਿਲਾਂ News18Punjabi ‘ਤੇ ਪੜ੍ਹ ਰਹੇ ਹੋ। ਜਾਣਕਾਰੀ ਉਪਲਬਧ ਹੋਣ ‘ਤੇ ਅਸੀਂ ਇਸਨੂੰ ਅੱਪਡੇਟ ਕਰ ਰਹੇ ਹਾਂ। ਬਿਹਤਰ ਅਨੁਭਵ ਲਈ, ਇਸ ਖਬਰ ਨੂੰ ਰਿਫਰੈਸ਼ ਕਰਦੇ ਰਹੋ, ਤਾਂ ਜੋ ਤੁਸੀਂ ਤੁਰੰਤ ਸਾਰੇ ਅਪਡੇਟ ਪ੍ਰਾਪਤ ਕਰ ਸਕੋ।