Air India 300 employees on Sick Leave(ਪੰਜਾਬੀ ਖ਼ਬਰਨਾਮਾ): ਏਅਰ ਇੰਡੀਆ ਦੇ ਯਾਤਰੀਆਂ ਲਈ ਬੁੱਧਵਾਰ ਦੀ ਸਵੇਰ ਬਹੁਤ ਹੀ ਮੁਸ਼ਕਲ ਭਰੀ ਰਹੀ। ਏਅਰ ਇੰਡੀਆ ਦੇ 300 ਕਰਮਚਾਰੀਆਂ ਦੇ ਸਮੂਹਿਕ ਛੁੱਟੀ ‘ਤੇ ਜਾਣ ਕਾਰਨ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ 70 ਤੋਂ ਵੱਧ ਉਡਾਣਾਂ ਰੱਦ ਹੋ ਗਈਆਂ। ਕੰਪਨੀ ਨੇ ਉਡਾਣਾਂ ਰੱਦ ਕਰਨ ਪਿੱਛੇ ਕਈ ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸਮੂਹਿਕ ਬਿਮਾਰੀ ਛੁੱਟੀ ਲੈਣ ਦਾ ਕਾਰਨ ਦੱਸਿਆ ਹੈ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਏਅਰਲਾਈਨਜ਼ ਦੇ ਇੰਨੇ ਕਰਮਚਾਰੀਆਂ ਨੇ ਅਚਾਨਕ ਛੁੱਟੀ ਕਿਉਂ ਲੈ ਲਈ?

ਜਾਣਕਾਰੀ ਅਨੁਸਾਰ ਏਅਰਲਾਈਨਜ਼ ਦੇ ਕਈ ਸੀਨੀਅਰ ਅਧਿਕਾਰੀ ਵੀ ਬਿਮਾਰ ਦੀ ਛੁੱਟੀ ਲੈ ਗਏ ਹਨ, ਜਿਨ੍ਹਾਂ ਦੀ ਗਿਣਤੀ 300 ਦੇ ਕਰੀਬ ਦੱਸੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਨਿਯੁਕਤੀ ਨਿਯਮਾਂ ਤੋਂ ਬਾਅਦ ਮੁਲਾਜ਼ਮਾਂ ‘ਚ ਰੋਸ ਵਿਖਾਈ ਦੇ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਕੱਲ੍ਹ ਕਰੀਬ 300 ਮੈਂਬਰਾਂ ਨੇ ਬਿਮਾਰੀ ਦੀ ਛੁੱਟੀ ਲੈ ਲਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।