8 ਅਗਸਤ 2024 : Cancer ਇਕ ਜਾਨਲੇਵਾ ਬਿਮਾਰੀ ਹੈ ਜਿਸਦਾ ਸਹੀ ਤੇ ਗਾਰੰਟੀਸ਼ੁਦਾ ਸਫਲ ਇਲਾਜ ਅਜੇ ਵੀ ਖੋਜ ਦਾ ਮੁੱਦਾ ਬਣਿਆ ਹੋਇਆ ਹੈ। ਹਾਲ ਹੀ ‘ਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਇਹ ਸਰੀਰ ਦੇ ਇਕ ਹਿੱਸੇ ਤੋਂ ਸ਼ੁਰੂ ਹੋ ਕੇ ਪੂਰੇ ਸਰੀਰ ‘ਚ ਫੈਲ ਸਕਦਾ ਹੈ, ਜਿਸ ਨਾਲ ਇਸਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਹੈ। ਉਂਝ ਤਾਂ ਕੈਂਸਰ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਗੈਰ-ਸਿਹਤਮੰਦ ਜੀਵਨ ਸ਼ੈਲੀ, ਜੰਕ ਤੇ ਪ੍ਰੋਸੈਸਡ ਖਾਣ-ਪੀਣ, ਪਲਾਸਟਿਕ ਦੀ ਵਰਤੋਂ, ਘੱਟ ਸਰੀਰਕ ਗਤੀਵਿਧੀਆਂ, ਤਣਾਅ, ਕਾਸਮੈਟਿਕ, ਕੀਟਨਾਸ਼ਕ, ਜੈਨੇਟਿਕ, ਹੈਵੀ ਮੈਟਲ, ਸਿਗਰਟਨੋਸ਼ੀ, ਸ਼ਰਾਬ ਆਦਿ ਦੀ ਵਰਤੋਂ ਸ਼ਾਮਲ ਹੈ।
ਹਾਲਾਂਕਿ, ਮੁੱਖ ਤੌਰ ‘ਤੇ ਤਿੰਨ ਮੁੱਖ ਚੀਜ਼ਾਂ ਹਨ, ਜੋ ਕੈਂਸਰ ਦੇ ਜੋਖਮ ਨੂੰ ਦੁੱਗਣਾ ਕਰਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਤਿੰਨ ਚੀਜ਼ਾਂ ਬਾਰੇ-
ਪਲਾਸਟਿਕ
ਪਲਾਸਟਿਕ ‘ਚ ਮੌਜੂਦ ਬੀਪੀਏ, ਮਾਈਕ੍ਰੋਪਲਾਸਟਿਕ, ਬਿਸਫੇਨੋਲ, ਥੈਲੇਟ ਵਰਗੇ ਐਡਿਟਿਵ ਕੈਂਸਰ ਨੂੰ ਦਾਅਵਤ ਦਿੰਦੇ ਹਨ। ਇਹ ਸਾਰੇ ਐਂਡੋਕ੍ਰਾਈਨ ਡਿਸਰਪਟਿੰਗ ਕੈਮੀਕਲ ਮੰਨੇ ਜਾਂਦੇ ਹਨ ਜੋ ਸਰੀਰ ਦੇ ਹਾਰਮੋਨਜ਼ ‘ਚ ਵਿਘਨ ਪਾਉਂਦੇ ਹਨ ਤੇ ਬ੍ਰੈਸਟ ਕੈਂਸਰ ਵਰਗੇ ਕੈਂਸਰ ਦਾ ਖ਼ਤਰਾ ਵਧਾਉਂਦੇ ਹਨ। ਇਸ ਦੀ ਬਜਾਏ ਕੱਚ ਦੀ ਚੋਣ ਕਰੋ ਤੇ ਪਲਾਸਟਿਕ ਦੇ ਬਰਤਨ ਜਾਂ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਾ ਕਰੋ। ਪਲਾਸਟਿਕ ‘ਚ ਭੋਜਨ ਪੈਕ ਨਾ ਕਰੋ ਤੇ ਡਿਸਪੋਜ਼ੇਬਲ ਪਲਾਸਟਿਕ ਦੇ ਭਾਂਡਿਆਂ ਦੀ ਵਰਤੋਂ ਨਾ ਕਰੋ।
ਪੈਸਟੀਸਾਈਡ
ਪੈਸਟੀਸਾਈਡ ‘ਚ ਨਾਲ ਕੰਮ ਕਰ ਰਹੇ ਕਿਸਾਨ ‘ਚ ਪ੍ਰੋਸਟੇਟ ਦਾ ਖ਼ਤਰਾ ਅਤੇ ਨਾਲ ਕੰਮ ਕਰਨ ਵਾਲੀਆਂ ਔਰਤਾਂ ‘ਚ ਓਵੇਰੀਅਨ ਤੇ ਬਲੈਡਰ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਪੈਸਟੀਸਾਈਡ ਨਾਲ ਲੈਸ ਸਬਜ਼ੀ ਤੇ ਫਲ ਵੀ ਕੈਂਸਰ ਲਈ ਜ਼ਿੰਮੇਵਾਰ ਹੋ ਸਕਦੇ ਹਨ, ਇਸ ਲਈ ਹਮੇਸ਼ਾ ਚੰਗੀ ਤਰ੍ਹਾਂ ਧੋ ਕੇ ਹੀ ਸਬਜ਼ੀਆਂ ਜਾਂ ਫਲ ਖਾਓ।
ਹੈਵੀ ਮੈਟਲ
ਆਰਸੈਨਿਕ, ਕੈਡਮੀਅਮ, ਕ੍ਰੋਮੀਅਮ, ਨਿਕਲ ਵਰਗੇ ਹੈਵੀ ਮੈਟਲ ਮੁੱਖ ਕਾਰਸੀਨੋਜਨ ‘ਚੋਂ ਹਨ ਜੋ ਕਿ ਡੀਐਨਏ ਨਾਲ ਛੇੜਛਾੜ ਕਰਦੀਆਂ ਹਨ ਤੇ ਕੈਂਸਰ ਸੈੱਲਜ਼ ਦੇ ਨਾਲ-ਨਾਲ ਉਨ੍ਹਾਂ ਦੇ ਮੈਟਾਸਟੇਸਿਸ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਦੀਆਂ ਹਨ, ਜੋ ਕੈਂਸਰ ਹੋਣ ਦੇ ਨਾਲ-ਨਾਲ ਫੈਲਣ ਦੀ ਸੰਭਾਵਨਾ ਨੂੰ ਵਧਾਉਂਦੀਆਂ ਹਨ। ਇਸ ਨਾਲ ਸਕਿਨ ਕੈਂਸਰ ਤੇ ਪੇਟ ਦੇ ਕੈਂਸਰ ਦੀ ਸੰਭਾਵਨਾ ਵੱਧ ਜਾਂਦੀ ਹੈ। ਪਾਲਕ, ਚੌਲ, ਫਲਾਂ ਦਾ ਜੂਸ, ਮੱਛੀ ਆਦਿ ਵਰਗੇ ਹੈਵੀ ਮੈਟਲ ਨਾਲ ਭਰਪੂਰ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।