ਨਵੀਂ ਦਿੱਲੀ, 27 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤ ਅਤੇ ਯੂਰਪੀ ਸੰਘ (EU) ਦੇ ਸਦੀਆਂ ਪੁਰਾਣੇ ਸੱਭਿਆਚਾਰਕ, ਵਪਾਰਕ ਅਤੇ ਸਿਆਸੀ ਸਬੰਧਾਂ ਵਿੱਚ 27 ਜਨਵਰੀ 2026 ਨੂੰ ਹੋਣ ਵਾਲਾ ਭਾਰਤ-ਈਯੂ ਸਿਖਰ ਸੰਮੇਲਨ ਇੱਕ ਨਵਾਂ ਮੋੜ ਸਾਬਤ ਹੋ ਸਕਦਾ ਹੈ।
ਇਸ ਸੰਮੇਲਨ ਵਿੱਚ ਅਹਿਮ ਮੁਕਤ ਵਪਾਰ ਸਮਝੌਤੇ (FTA) ਦੀਆਂ ਗੱਲਬਾਤਾਂ ਦੇ ਮੁਕੰਮਲ ਹੋਣ ਦਾ ਐਲਾਨ ਇੱਕ ਰਣਨੀਤਕ ਰੱਖਿਆ ਸਮਝੌਤੇ (ਸੁਰੱਖਿਆ ਅਤੇ ਰੱਖਿਆ ਭਾਈਵਾਲੀ) ਨੂੰ ਅੰਤਿਮ ਰੂਪ ਦੇਣ ਅਤੇ ਭਾਰਤੀ ਕਾਮਿਆਂ ਨੂੰ ਯੂਰਪ ਵਿੱਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਸਬੰਧੀ ਇੱਕ ‘ਫਰੇਮਵਰਕ ਸਮਝੌਤੇ’ ‘ਤੇ ਮੋਹਰ ਲੱਗਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ।
ਗਣਤੰਤਰ ਦਿਵਸ ਸਮਾਰੋਹ ਵਿੱਚ ਲਿਆ ਹਿੱਸਾ
ਵਿਸ਼ਵ ਪੱਧਰੀ ਭੂ-ਸਿਆਸੀ ਉਥਲ-ਪੁਥਲ, ਖਾਸ ਕਰਕੇ ਅਮਰੀਕੀ ਵਪਾਰ ਅਤੇ ਸੁਰੱਖਿਆ ਨੀਤੀਆਂ ਦੇ ਪ੍ਰਭਾਵ ਨੂੰ ਦੇਖਦੇ ਹੋਏ, ਭਾਰਤ ਅਤੇ ਯੂਰਪੀ ਸੰਘ ਵੱਲੋਂ ਇੱਕ ਵਿਆਪਕ ਦ੍ਰਿਸ਼ਟੀਕੋਣ ਅਪਣਾਉਣ ਦੀ ਉਮੀਦ ਹੈ। ਇਸ ਗੱਲ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਕਾਫ਼ੀ ਉਤਸੁਕਤਾ ਪਾਈ ਜਾ ਰਹੀ ਹੈ।
ਭਾਰਤ ਅਤੇ ਈਯੂ ਵਿਚਕਾਰ ਹੋਣ ਵਾਲੇ ਰੱਖਿਆ ਸਮਝੌਤੇ ਦਾ ਐਲਾਨ ਖ਼ੁਦ ਈਯੂ ਪ੍ਰੈਜ਼ੀਡੈਂਟ ਉਰਸੁਲਾ ਨੇ ਸੋਮਵਾਰ ਨੂੰ ਗਣਤੰਤਰ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਤੋਂ ਬਾਅਦ ਕੀਤਾ।
