104 Indians deported

ਅਮਰੀਕਾ, 05 ਫਰਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):-ਸੱਤਾ ਵਿੱਚ ਆਉਣ ਤੋਂ ਬਾਅਦ, ਡੋਨਾਲਡ ਟਰੰਪ ਉਨ੍ਹਾਂ ਲੋਕਾਂ ਪ੍ਰਤੀ ਬਹੁਤ ਹਮਲਾਵਰ ਰਹੇ ਹਨ ਜੋ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਏ ਹਨ। ਪ੍ਰਵਾਸੀਆਂ ਨੂੰ ਆਮ ਨਾਗਰਿਕ ਜਹਾਜ਼ਾਂ ਵਿੱਚ ਨਹੀਂ ਸਗੋਂ ਫੌਜੀ ਜਹਾਜ਼ਾਂ ਵਿੱਚ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ। ਅਮਰੀਕਾ ਨੇ ਆਪਣੇ ਫੌਜੀ ਜਹਾਜ਼ ਸੀ-17 ਰਾਹੀਂ 205 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜ ਦਿੱਤਾ ਹੈ। ਇਹ ਲੋਕ ਟੈਕਸਾਸ, ਸੈਨ ਫਰਾਂਸਿਸਕੋ ਅਤੇ ਹੋਰ ਸ਼ਹਿਰਾਂ ਵਿੱਚ ਰਹਿ ਰਹੇ ਸਨ। ਵੱਡਾ ਸਵਾਲ ਇਹ ਹੈ ਕਿ ਜੇਕਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਹੀ ਹੈ, ਤਾਂ ਟਰੰਪ ਸਿਵਲ ਜਹਾਜ਼ਾਂ ਦੀ ਬਜਾਏ ਫੌਜੀ ਜਹਾਜ਼ਾਂ ਦੀ ਵਰਤੋਂ ਕਿਉਂ ਕਰ ਰਹੇ ਹਨ? ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਲੋਕਾਂ ਨੂੰ ਫੌਜੀ ਜਹਾਜ਼ ਰਾਹੀਂ ਵਾਪਸ ਭੇਜਣਾ ਸਿਵਲ ਜਹਾਜ਼ ਨਾਲੋਂ ਪੰਜ ਗੁਣਾ ਮਹਿੰਗਾ ਹੈ।

ਵਾਪਸ ਭੇਜੇ ਜਾ ਰਹੇ 205 ਭਾਰਤੀਆਂ ਵਿਚੋਂ 104 ਦੀ ਲਿਸਟ ਸਾਹਮਣੇ ਆਈ ਹੈ। 104 ਵਿਚੋਂ 30 ਪੰਜਾਬ ਦੇ, 2 ਚੰਡੀਗੜ੍ਹ ਦੇ, 33 ਹਰਿਆਣਾ ਦੇ, 33 ਗੁਜਰਾਤ ਦੇ, 3 ਮਹਾਰਾਸ਼ਟਰ ਦੇ, 3 ਉੱਤਰਪ੍ਰਦੇਸ਼ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ 13 ਨਾਬਾਲਗ ਵੀ ਸ਼ਾਮਲ ਹਨ। ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭਜਾਉਣ ਦੇ ਮੁੱਦੇ ‘ਤੇ ਰਾਸ਼ਟਰਪਤੀ ਚੋਣ ਲੜੀ ਸੀ।

ਸੰਖੇਪ:- ਅਮਰੀਕਾ ਨੇ ਫੌਜੀ ਜਹਾਜ਼ ਸੀ-17 ਰਾਹੀਂ 205 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ, ਜਿਨ੍ਹਾਂ ਵਿੱਚ 104 ਦੀ ਲਿਸਟ ਸਾਹਮਣੇ ਆਈ। ਇਸ ਵਿਚ 30 ਪੰਜਾਬ, 2 ਚੰਡੀਗੜ੍ਹ ਅਤੇ ਹੋਰ ਰਾਜਾਂ ਦੇ ਨਾਗਰਿਕ ਹਨ। ਟਰੰਪ ਨੇ ਸਿਵਲ ਜਹਾਜ਼ਾਂ ਦੀ ਬਜਾਏ ਫੌਜੀ ਜਹਾਜ਼ ਵਰਤ ਕੇ ਇਹ ਮੁਹਿੰਮ ਤੇਜ਼ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।