28 ਅਗਸਤ 2024 : ਭਾਰਤੀ ਗਰੈਂਡਮਾਸਟਰ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਡੀ ਗੁਕੇਸ਼ ਨੇ ਇਕ ਵਾਰ ਫਿਰ ਸਿੰਕਫੀਲਡ ਸ਼ਤਰੰਜ ਕੱਪ ’ਚ ਡਰਾਅ ਖੇਡਿਆ ਅਤੇ ਅਮਰੀਕਾ ਦੇ ਸਿਖਰਲਾ ਦਰਜਾ ਪ੍ਰਾਪਤ ਫੈਬੀਆਨੋ ਕਾਰੂਆਨਾ ਨਾਲ ਅੰਕ ਸਾਂਝੇ ਕੀਤੇ। ਉਧਰ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਨੇ ਸੱਤਵੇਂ ਗੇੜ ’ਚ ਪੂਰੇ ਅੰਕ ਲੈ ਕੇ ਆਪਣੀ ਲੀਡ ਮਜ਼ਬੂਤ ਕਰ ਲਈ ਹੈ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਇੱਕ ਹੋਰ ਭਾਰਤੀ ਖਿਡਾਰੀ ਆਰ ਪ੍ਰਗਨਾਨੰਦਾ ਨੇ ਲਗਾਤਾਰ ਸੱਤਵਾਂ ਡਰਾਅ ਖੇਡਿਆ। ਉਸ ਨੇ ਰੂਸ ਦੇ ਇਆਨ ਨੈਪੋਮਨੀਆਚੀ ਨਾਲ ਅੰਕ ਸਾਂਝੇ ਕੀਤੇ। ਹੁਣ ਖੇਡ ਦੇ ਦੋ ਗੇੜ ਬਾਕੀ ਹਨ। ਫਿਰੋਜ਼ਾ ਪੰਜ ਅੰਕਾਂ ਨਾਲ ਸਿਖਰ ’ਤੇ ਕਾਇਮ ਹੈ।