ਸ੍ਰੀ ਅਨੰਦਪੁਰ ਸਾਹਿਬ , 06 ਅਪ੍ਰੈਲ (ਪੰਜਾਬੀ ਖਬਰਨਾਮਾ) : ਡਾ.ਮਨੂੰ ਵਿਜ਼ ਸਿਵਲ ਸਰਜਨ ਰੂਪਨਗਰ ਅਤੇ ਡਾ. ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਕੀਰਤਪੁਰ ਸਾਹਿਬ ਦੇ ਸੈਕਟਰ-2 ਵਲੋਂ ਪਿੰਡ ਗੰਗੂਵਾਲ਼ ਦੇ ਸਰਕਾਰੀ ਮਿਡਲ ਸਕੂਲ ਵਿੱਚ ਹੈਲਥ ਇੰਸਪੈਕਟਰ ਬਲਵੰਤ ਰਾਏ ਅਤੇ ਉਹਨਾਂ ਦੀ ਟੀਮ ਵਲੋਂ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।

ਬਲਵੰਤ ਰਾਏ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇੱਕ ਚੰਗਾ ਦਿਮਾਗ ਇੱਕ ਸਿਹਤਮੰਦ ਸਰੀਰ ਵਿੱਚ ਹੀ ਹੋ ਸਕਦਾ ਹੈ। ਇਸ ਲਈ ਸਾਨੂੰ ਘਰ ਵਿੱਚ ਬਣਿਆ ਹੋਇਆ ਸਾਦਾ ਖਾਣਾ ਹੀ ਖਾਣਾ ਚਾਹੀਦਾ ਹੈ ਅਤੇ ਬਾਹਰ ਬਣੀਆਂ ਖਾਣ-ਪੀਣ ਵਾਲ਼ੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਘਰ ਵਿੱਚ ਬਣਾਈ ਚੀਜ਼ ਤਾਜ਼ੀ ਹੁੰਦੀ ਹੈ, ਜਿਸ ਵਿੱਚੋਂ ਕਿ ਸਾਨੂੰ ਪੂਰੇ ਖੁਰਾਕੀ ਤੱਤ ਮਿਲਦੇ ਹਨ, ਪਰ ਬਾਹਰ ਬਣੀਆਂ ਚੀਜ਼ਾਂ ਨੂੰ ਦੇਰ ਤੱਕ ਬਚਾ ਕੇ ਰੱਖਣ ਲਈ ਇਹਨਾਂ ਵਿੱਚ ਪ੍ਰੀਜ਼ਰਵੇਟਿਵਜ਼ ਮਿਲਾਏ ਜਾਂਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹੁੰਦੇ ਹਨ। ਉਹਨਾਂ ਕਿਹਾ ਕਿ ਮੈਦੇ ਤੋਂ ਬਣੀਆਂ ਖਾਣ-ਪੀਣ ਵਾਲ਼ੀਆਂ ਵਸਤਾਂ ਜਿਵੇਂ ਪੀਜ਼ਾ, ਬਰਗਰ, ਨੂਡਲਜ਼ ਮੋਮੋਜ਼ ਆਦਿ ਨੂੰ ਹਜ਼ਮ ਕਰਨ ਲਈ ਸਾਡੇ ਸਰੀਰਕ ਸਿਸਟਮ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਜਿਸ ਨਾਲ਼ ਸਾਡੇ ਲਿਵਰ ਵਿੱਚ ਸਮੱਸਿਆ ਆ ਜਾਂਦੀ ਹੈ।

ਇਸ ਮੌਕੇ ਭੁਪਿੰਦਰ ਸਿੰਘ ਸਿਹਤ ਕਰਮਚਾਰੀ ਵਲੋਂ ਬੱਚਿਆਂ ਨੂੰ ਹੱਥ ਧੋਣ ਬਾਰੇ ਵੀ ਦੱਸਿਆ ਗਿਆ। ਰਵਨੀਤ ਕੌਰ ਕਮਿਊਨਿਟੀ ਹੈਲਥ ਅਫਸਰ, ਮਨਿੰਦਰ ਕੌਰ ਅਤੇ ਮਹਿੰਦਰ ਕੌਰ ਏ. ਐਨ. ਐਂਮਜ਼ ਵਲੋਂ ਕਿਸ਼ੋਰ ਅਵਸਥਾ ਵਾਰੇ ਵੀ ਬੱਚਿਆਂ ਨਾਲ਼ ਗੱਲਬਾਤ ਕੀਤੀ ਗਈ ਅਤੇ ਇਸ ਅਵਸਥਾ ਵਿੱਚ ਆਉਣ ਵਾਲ਼ੇ ਹਾਰਮੋਨਲ ਬਦਲਾਵ ਵਾਰੇ ਵੀ ਦੱਸਿਆ ਅਤੇ ਬੱਚਿਆਂ ਨੂੰ ਪਰਸਨਲ ਹਾਈਜੀਨ ਵਾਰੇ ਜਾਗਰੂਕ ਕੀਤਾ ਗਿਆ।

ਇਸ ਮੌਕੇ ਨਰੇਸ਼ ਕੁਮਾਰ, ਬਲਜੀਤ ਸਿੰਘ, ਸੁੱਚਾ ਸਿੰਘ ਅਤੇ ਮੁੱਖ ਅਧਿਆਪਕਾ ਗੁਰਪ੍ਰੀਤ ਕੌਰ ਮੋਂਗਾ ਅਤੇ ਸਾਇੰਸ ਅਧਿਆਪਕ ਬਾਲਕਿਸ਼ਨ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।