accident

ਚੰਡੀਗੜ੍ਹ,19 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ HRTC ਬੱਸ ‘ਤੇ ਖਰੜ ‘ਚ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਨੇ ਬੱਸ ਦੇ ਸਾਰੇ ਸ਼ੀਸ਼ੇ ਤੋੜ ਦਿਤੇ ਹਨ , ਇਸ ਬੱਸ ਵਿੱਚ 24 ਸਵਾਰੀਆਂ ਸਨ। ਡੀਡੀਐਮ ਐਚਆਰਟੀਸੀ ਰਾਜਕੁਮਾਰ ਪਾਠਕ ਨੇ ਦੱਸਿਆ ਕਿ ਐਸਐਸਪੀ ਮੁਹਾਲੀ ਕੋਲ ਐਫਆਈਆਰ ਦਰਜ ਕਰਵਾਈ ਗਈ ਹੈ।

ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ HRTC ਬੱਸ ‘ਤੇ ਖਰੜ ‘ਚ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਨੇ ਬੱਸ ਦੇ ਸਾਰੇ ਸ਼ੀਸ਼ੇ ਤੋੜ ਦਿਤੇ ਹਨ , ਇਸ ਬੱਸ ਵਿੱਚ 24 ਸਵਾਰੀਆਂ ਸਨ। ਡੀਡੀਐਮ ਐਚਆਰਟੀਸੀ ਰਾਜਕੁਮਾਰ ਪਾਠਕ ਨੇ ਦੱਸਿਆ ਕਿ ਐਸਐਸਪੀ ਮੁਹਾਲੀ ਕੋਲ ਐਫਆਈਆਰ ਦਰਜ ਕਰਵਾਈ ਗਈ ਹੈ।

HRTC ਦੀ ਹਮੀਰਪੁਰ ਡਿਪੂ ਦੀ ਬੱਸ 6:15 ‘ਤੇ ਚੰਡੀਗੜ੍ਹ ਤੋਂ ਹਮੀਰਪੁਰ ਲਈ ਰਵਾਨਾ ਹੋਈ ਅਤੇ ਬੱਸ ‘ਤੇ ਖਰੜ ਨੇੜੇ ਹਮਲਾ ਕੀਤਾ ਗਿਆ। ਡੀਡੀਐਮ ਐਚਆਰਟੀਸੀ ਹਮੀਰਪੁਰ ਰਾਜਕੁਮਾਰ ਪਾਠਕ ਨੇ ਦੱਸਿਆ ਕਿ ਕੁਝ ਲੋਕਾਂ ਨੇ ਬੱਸ ’ਤੇ ਹਮਲਾ ਕਰਕੇ ਬੱਸ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਹਨ ਅਤੇ ਬੱਸ ਵਿੱਚ 24 ਦੇ ਕਰੀਬ ਸਵਾਰੀਆਂ ਸਵਾਰ ਸਨ ਅਤੇ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸਐਸਪੀ ਮੁਹਾਲੀ ਕੋਲ ਐਫਆਈਆਰ ਦਰਜ ਕਰਵਾਈ ਗਈ ਹੈ ਅਤੇ ਪੁਲੀਸ ਹੁਣ ਕਾਰਵਾਈ ਕਰ ਰਹੀ ਹੈ।

ਰਾਹਤ ਦੀ ਗੱਲ ਇਹ ਹੈ ਕਿ ਇਸ ਹਮਲੇ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਪੰਜਾਬ ਨੰਬਰ ਇੱਕ ਸਿਲਵਰ ਰੰਗ ਦੀ ਆਲਟੋ ਕਾਰ ਵਿੱਚ ਆਏ ਸਨ। ਆ ਕੇ ਉਨ੍ਹਾਂ ਨੇ ਪਹਿਲਾਂ ਬੱਸ ਰੋਕੀ ਅਤੇ ਬੱਸ ਰੁਕਦਿਆਂ ਹੀ ਡੰਡਿਆਂ ਨਾਲ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ।

ਸੰਖੇਪ : ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ HRTC ਬੱਸ ‘ਤੇ ਖਰੜ ‘ਚ ਸ਼ਰਾਰਤੀ ਤੱਤਾਂ ਨੇ ਹਮਲਾ ਕੀਤਾ। ਹਮਲੇ ਦੌਰਾਨ ਬੱਸ ਦੇ ਸ਼ੀਸ਼ੇ ਤੋੜੇ ਗਏ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।