19 ਸਤੰਬਰ 2024 : ਪੈਨ ਕਾਰਡ (PAN Card) ਅਤੇ ਆਧਾਰ ਕਾਰਡ (Aadhar Card) ਬਹੁਤ ਹੀ ਜ਼ਰੂਰੀ ਦਸਤਾਵੇਜ਼ ਹਨ। ਸਾਡੀ ਸਰਕਾਰ ਬੀਤੇ ਕਾਫ਼ੀ ਸਮੇਂ ਤੋਂ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨੀ ਲਈ ਕਹਿ ਰਹੀ ਹੈ। ਬਹੁਤ ਸਾਰੇ ਲੋਕਾਂ ਨੇ ਇਸ ਉੱਤੇ ਅਮਲ ਵੀ ਕੀਤਾ ਹੈ ਪਰ ਅਜੇ ਵੀ ਕੁੱਝ ਲੋਕ ਅਜਿਹੇ ਹਨ ਜਿਨ੍ਹਾਂ ਨੇ ਇਨ੍ਹਾਂ ਨੂੰ ਲਿੰਕ ਨਹੀਂ ਕੀਤਾ ਹੈ। ਉਨ੍ਹਾਂ ਲੋਕਾਂ ਲਈ ਹੁਣ ਸਮੱਸਿਆ ਹੋ ਸਕਦੀ ਹੈ।

ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਸਾਰਿਆਂ ਨੂੰ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਨਾ ਚਾਹੀਦਾ ਹੈ। ਪੈਨ ਕਾਰਡ ਇੱਕ ਅਜਿਹਾ ਪਛਾਣ ਦਾ ਸਬੂਤ ਹੈ ਜਿਸ ਦੀ ਮਦਦ ਨਾਲ ਤੁਸੀਂ ਇਹ ਦਸ ਸਕਦੇ ਹੋ ਕਿ ਤੁਸੀਂ ਭਾਰਤ ਦੇ ਨਾਗਰਿਕ ਹੋ।

18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਲਈ ਇੱਕ ਪੈਨ ਕਾਰਡ ਬਣਾਇਆ ਜਾਂਦਾ ਹੈ ਅਤੇ ਹਰ ਕੋਈ ਪੈਨ ਕਾਰਡ ਬਣਾਉਣ ਤੋਂ ਬਾਅਦ ਇਹ ਗ਼ਲਤੀ ਕਰਦਾ ਹੈ। ਉਹ ਗ਼ਲਤੀ ਹੈ ਆਪਣੇ ਪੈਨ (PAN Card) ਨੂੰ ਆਧਾਰ ਕਾਰਡ (Aadhar Card) ਨਾਲ ਲਿੰਕ ਨਾ ਕਰਾਉਣਾ।

ਤੁਹਾਨੂੰ ਆਪਣੇ ਪੈਨ ਨੂੰ ਆਪਣੇ ਆਧਾਰ ਕਾਰਡ ਨਾਲ ਜ਼ਰੂਰ ਲਿੰਕ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਅੱਗੇ ਜਾ ਕੇ ਕਈ ਤਰ੍ਹਾਂ ਦੀ ਸਮੱਸਿਆ ਹੋ ਸਕਦੀ ਹੈ। ਪਹਿਲਾਂ ਕਾਫ਼ੀ ਸਮੇਂ ਲਈ ਇਸ ਲਿੰਕ ਕਰਨ ਦੀ ਪ੍ਰਕਿਰਿਆ ਨੂੰ ਮੁਫ਼ਤ ਰੱਖਿਆ ਗਿਆ ਸੀ ਤੇ ਸਰਕਾਰ ਵੱਲੋਂ ਲੋਕਾਂ ਨੂੰ ਵਾਰ ਵਾਰ ਸੂਚਿਤ ਕੀਤਾ ਗਿਆ ਸੀ ਕਿ ਪੈਨ ਨੂੰ ਆਧਾਰ ਨਾਲ ਲਿੰਕ ਕੀਤਾ ਜਾਵੇ।

ਪਰ ਹੁਣ ਜੇ ਤੁਸੀਂ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਚਾਹੋ ਤਾਂ ਇਸ ਲਈ ਤੁਹਾਨੂੰ ਪੈਸੇ ਦੇਣੇ ਪੈਣਗੇ। ਇਨ੍ਹਾਂ ਦੋ ਦਸਤਾਵੇਜ਼ਾਂ ਦੇ ਆਪਸ ਵਿੱਚ ਲਿੰਕ ਹੋਣ ਨਾਲ ਤੁਹਾਨੂੰ ਬੈਂਕਿੰਗ ਤੋਂ ਲੈ ਕੇ ਆਈਟੀਆਰ ਤੱਕ ਕਈ ਕੰਮ ਬਿਨਾਂ ਰੁਕਾਵਟ ਦੇ ਨਿਪਟਾਏ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਕਈ ਬੈਂਕ ਟ੍ਰਾਂਜ਼ੈਕਸ਼ਨਾਂ ਤੋਂ ਲੈ ਕੇ ਆਈਟੀਆਰ ਭਰਨ ਤੱਕ ਦੀ ਪ੍ਰਕਿਰਿਆ ਲਈ ਪੈਨ ਤੇ ਆਧਾਰ ਦਾ ਲਿੰਕ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡਾ ਕੰਮ ਸਿਰੇ ਨਹੀਂ ਚੜ੍ਹ ਸਕਦਾ ਹੈ।

ਹੁਣ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਜਿਨ੍ਹਾਂ ਲੋਕਾਂ ਨੇ ਨਵਾਂ ਪੈਨ ਬਣਵਾਇਆ ਹੈ ਕੀ ਉਨ੍ਹਾਂ ਨੂੰ ਵੀ ਇਸ ਨੂੰ ਆਧਾਰ ਨਾਲ ਲਿੰਕ ਕਰਨ ਦੀ ਲੋੜ ਹੋਵੇਗੀ। ਇਸ ਦਾ ਜਵਾਬ ਹਾਂ ਵੀ ਹੈ ਤੇ ਨਹੀਂ ਵੀ। ਦਰਅਸਲ ਜੇ ਤੁਸੀਂ ਹਾਲ ਹੀ ਵਿੱਚ ਆਪਣਾ ਪੈਨ ਕਾਰਡ ਬਣਵਾਇਆ ਹੈ ਤੇ ਉਸ ਨੂੰ ਬਣਾਉਣ ਲਈ ਦਸਤਾਵੇਜ਼ ਵਜੋਂ ਜੇ ਤੁਸੀਂ ਆਪਣਾ ਪੈਨ ਕਾਰਡ ਦਿੱਤਾ ਹੈ ਤਾਂ ਤੁਹਾਨੂੰ ਇਸ ਨੂੰ ਲਿੰਕ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਹ ਪਹਿਲਾਂ ਹੀ ਲਿੰਕ ਕੀਤਾ ਜਾ ਚੁੱਕਾ ਹੈ।

ਪਰ ਜੇ ਤੁਸੀਂ ਪੈਨ ਕਾਰਡ ਬਣਾਉਣ ਵੇਲੇ ਆਧਾਰ ਨਹੀਂ ਦਿੱਤਾ ਹੈ ਤਾਂ ਤੁਹਾਨੂੰ ਇਸ ਨੂੰ ਸਮੇਂ ਸਿਰ ਲਿੰਕ ਜ਼ਰੂਰ ਕਰਵਾਉਣਾ ਚਾਹੀਦਾ ਹੈ। ਵੈਸੇ ਤੁਸੀਂ ਨਵਾਂ ਪੈਨ ਕਾਰਡ ਬਣਾਉਣ ਵੇਲੇ ਆਧਾਰ ਕਾਰਡ ਦੇ ਕੇ ਇਸ ਝੰਜਟ ਤੋਂ ਬੱਚ ਸਕਦੇ ਹੋ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।