3 ਸਤੰਬਰ 2024 : ਭਾਰਤ ਦੇ ਯੋਗੇਸ਼ ਕਥੂਨੀਆ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਐੱਫ56 ਡਿਸਕਸ ਥ੍ਰੋਅ ਮੁਕਾਬਲੇ ਵਿੱਚ 42.22 ਮੀਟਰ ਦੀ ਸੀਜ਼ਨ ਦੀ ਸਰਬੋਤਮ ਕੋਸ਼ਿਸ਼ ਨਾਲ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਉਸ ਨੇ ਇਸ ਤੋਂ ਪਹਿਲਾਂ ਟੋਕੀਓ ਪੈਰਾਲੰਪਿਕ ’ਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ। 27 ਸਾਲਾ ਖਿਡਾਰੀ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ 42.22 ਮੀਟਰ ਦੀ ਦੂਰੀ ਤੈਅ ਕੀਤੀ। ਬ੍ਰਾਜ਼ੀਲ ਦੇ ਕਲਾਊਡਿਨੀ ਬਤਿਸਤਾ ਡੋਸ ਸੈਂਤੋਂਸ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 46.86 ਮੀਟਰ ਦੀ ਦੂਰੀ ਨਾਲ ਨਵਾਂ ਰਿਕਾਰਡ ਕਾਇਮ ਕਰਕੇ ਪੈਰਾਲੰਪਿਕ ਵਿੱਚ ਸੋਨ ਤਗਮਿਆਂ ਦੀ ਹੈਟ੍ਰਿਕ ਕੀਤੀ। ਗ੍ਰੀਸ ਦੇ ਕੋਨਸਟੈਂਟਿਨੋਸ ਜ਼ੌਨਿਸ ਨੇ 41.32 ਮੀਟਰ ਦੀ ਕੋਸ਼ਿਸ਼ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਚਾਰ ਖਿਡਾਰੀਆਂ ਦੇ ਇਸ ਮੁਕਾਬਲੇ ’ਚ ਸਲੋਵਾਕੀਆ ਦਾ ਡੁਸਾਨ ਲੈਕਜ਼ਕੋ 41.20 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਆਖਰੀ ਸਥਾਨ ’ਤੇ ਰਿਹਾ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।