Tag: ਪੰਜਾਬ

ਪੰਜਾਬ ਪੁਲਿਸ ਵੱਲੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼; 19 ਕਿਲੋ ਹੈਰੋਇਨ, 7 ਪਿਸਤੌਲ ਅਤੇ 23 ਲੱਖ ਰੁਪਏ ਡਰੱਗ ਮਨੀ ਸਮੇਤ ਦੋ ਕਾਬੂ

ਚੰਡੀਗੜ੍ਹ/ਅੰਮ੍ਰਿਤਸਰ, 31 ਦਸੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਅੱਜ ਅਮਰੀਕਾ ਅਧਾਰਤ ਤਸਕਰ ਮਨਪ੍ਰੀਤ ਉਰਫ਼…

ਯੁਵਕ ਸੇਵਾਵਾਂ ਵਿਭਾਗ ਵੱਲੋਂ ਕਲੱਬਾਂ ਨੂੰ ਸਹਾਇਤਾ ਰਾਸ਼ੀ ਜਾਰੀ

ਪਟਿਆਲਾ, 29 ਦਸੰਬਰ:ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਯੁਵਕ ਸੇਵਾਵਾਂ ਕਲੱਬਾਂ ਨੂੰ ਸਰਗਰਮ ਕਰਨ ਵਾਸਤੇ ਵਿੱਤੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ…

ਸਕੂਲ ਆਫ ਐਮੀਂਨੈਂਸ ਦੇ ਬੱਚਿਆਂ ਨੇ ਲਗਾਈ ਜ਼ਿਲ੍ਹਾ ਪ੍ਰਬੰਧਕੀ  ਕੰਪਲੈਕਸ ਦੀ ਫੇਰੀ

ਨਵਾਂਸ਼ਹਿਰ, 29  ਦਸੰਬਰ :          ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੋ ਕਿ ਸਕੂਲ ਆਫ ਐਮੀਂਨੈਂਸ ਦੇ ਅਧੀਨ ਚੱਲ ਰਿਹਾ ਹੈ ਦੇ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਬੱਚਿਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ  ਦੀ ਫੇਰੀ ਦੌਰਾਨ ਭਰਪੂਰ ਜਾਣਕਾਰੀ ਹਾਸਲ ਕੀਤੀ। ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਬੱਚਿਆਂ ਨੂੰ ਦਫ਼ਤਰ ਦੀਆਂ ਸਾਰੀਆਂ ਬ੍ਰਾਂਚਾਂ ਦਿਖਾਉਂਦਿਆਂ ਵਿਸਥਾਰ ਵਿਚ ਦੱਸਿਆ ਕਿ ਇਥੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ  ਜਿਵੇਂ ਬੁਢਾਪਾ ਪੈਨਸ਼ਨ, ਰੋਜ਼ਗਾਰ ਸਬੰਧੀ,ਐਮ ਏ ਬਰਾਂਚ, ਸ਼ਿਕਾਇਤ ਪੜਤਾਲ ਵਿਭਾਗ (ਪੀ ਜੀ ਏ ਬ੍ਰਾਂਚ) ਅਤੇ ਹਰ ਤਰ੍ਹਾਂ ਦੀ ਕਾਰਜ ਪ੍ਰਣਾਲੀ ਤੇ ਚੱਲ ਰਹੇ ਡਿਜੀਟਲ ਕੰਮਾਂ ਬਾਰੇ ਬੱਚਿਆਂ ਜਾਣਕਾਰੀ ਸਾਂਝੀ ਕੀਤੀ। ਇਸ ਫੇਰੀ ਦੌਰਾਨ ਬੱਚਿਆਂ ਨੇ ਉਤਸ਼ਾਹ ਤੇ ਉਤਸੁਕਤਾ ਨਾਲ ਜਾਣਕਾਰੀ ਪ੍ਰਾਪਤ ਕੀਤੀ ਤੇ ਵਧੀਕ ਡਿਪਟੀ ਕਮਿਸ਼ਨਰ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਸਵਾਲ ਜਵਾਬ ਕੀਤੇ। ਜਿਸ ਤੋਂ ਅਧਿਕਾਰੀ ਕਾਫੀ ਪ੍ਰਭਾਵਿਤ ਹੋਏ ਤੇ ਉਨ੍ਹਾਂ ਬੱਚਿਆਂ ਨੂੰ ਐਸ ਐਸ ਪੀ ਦਫਤਰ ਵੀ ਦਿਖਾਇਆ ਗਿਆ। ਸਕੂਤ ਤੋ ਬੱਚਿਆਂ ਨਾਲ ਮੈਡਮ ਮਮਤਾ, ਬਲਵੀਰ ਕੌਰ ਤੇ ਸੁਰੱਖਿਆ ਗਾਰਡ  ਸਨ।

ਮੁਹੰਮਦ ਰਫ਼ੀ ਕਲਚਰਲ ਐਂਡ ਚੈਰੀਟੇਬਲ ਸੋਸਾਇਟੀ ਨੇ ਮਹਾਨ ਫ਼ਨਕਾਰ ਦਾ ਮਨਾਇਆ 99ਵਾਂ ਜਨਮ ਦਿਵਸ

ਹੁਸ਼ਿਆਰਪੁਰ, 27 ਦਸੰਬਰ:ਮੁਹੰਮਦ ਰਫ਼ੀ ਕਲਚਰਲ ਐਂਡ ਚੈਰੀਟੇਬਲ ਸੋਸਾਇਟੀ ਹੁਸ਼ਿਆਰਪੁਰ ਵੱਲੋਂ ਸਰਕਾਰੀ ਕਾਲਜ ਦੇ ਸੰਗੀਤ ਵਿਭਾਗ ਦੇ ਸਹਿਯੋਗ ਨਾਲ ਮਹਾਨ ਫ਼ਨਕਾਰ ਮੁਹੰਮਦ ਰਫ਼ੀ ਦਾ 99ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ…

ਆਪਦਾ ਮਿੱਤਰ ਯੋਜਨਾ ਦਾ 12 ਰੋਜ਼ਾ ਕੈਂਪ ਸਮਾਪਤ

ਬਲਾਚੌਰ, 27 ਦਸੰਬਰ: ਦੇਸ਼ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਈ ਗਈ ਆਫ਼ਤ ਦੀ ਸਥਿਤੀ ਵਿੱਚ ਰਾਹਤ ਪ੍ਰਦਾਨ ਕਰਨ ਲਈ ਭਾਰਤ ਸਰਕਾਰ, ਐਨ.ਡੀ.ਐਮ.ਏ., ਐਸ.ਡੀ.ਐਮ.ਏ. ਪੰਜਾਬ, ਡੀ.ਡੀ.ਐਮ.ਏ ਐਸ.ਬੀ.ਐਸ.ਨਗਰ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ ਚੰਡੀਗੜ ਵਲੋਂ ਆਪਦਾ ਮਿੱਤਰ ਯੋਜਨਾ  ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦੀ ਸ਼ੁਰੂਆਤ ਬੀਤੇ ਦਿਨ  ਸ਼ਹੀਦ ਭਗਤ ਸਿੰਘ ਨਗਰ ਵਿਖੇ ਕੋਰਸ ਡਾਇਰੈਕਟਰ ਪ੍ਰੋ. ਜੋਗ ਸਿੰਘ ਭਾਟੀਆ ਜੀ (ਸੀਨੀਅਰ ਕੰਸਲਟੈਂਟ ਮਗਸੀਪਾ) ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋ: ਭਾਟੀਆ ਨੇ ਦੱਸਿਆ ਕਿ ਇਸ ਸਕੀਮ ਤਹਿਤ ਭਾਰਤ ਦੇ ਕਈ ਜ਼ਿਲ੍ਹਿਆਂ ਵਿੱਚ ਆਪਦਾ ਮਿੱਤਰ ਵਲੰਟੀਅਰਾਂ ਨੂੰ ਆਫ਼ਤਾਂ ਨਾਲ ਨਜਿੱਠਣ ਅਤੇ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਹਰੇਕ ਸਿੱਖਿਅਤ ਕਮਿਊਨਿਟੀ ਵਲੰਟੀਅਰ ਨੂੰ ਇੱਕ ਨਿੱਜੀ ਸੁਰੱਖਿਆ ਉਪਕਰਨ/ਐਮਰਜੈਂਸੀ ਐਕਸ਼ਨ ਕਿੱਟ ਦੇ ਨਾਲ ਨਾਲ ਜੀਵਨ ਅਤੇ ਡਾਕਟਰੀ ਸਹੂਲਤਾਂ ਨੂੰ ਕਵਰ ਕਰਨ ਵਾਲਾ ਸਮੂਹ ਬੀਮਾ ਪ੍ਰਦਾਨ ਕੀਤਾ ਜਾਵੇਗਾ। ਜ਼ਰੂਰੀ ਰੋਸ਼ਨੀ ਖੋਜ ਅਤੇ ਬਚਾਅ ਉਪਕਰਨ, ਫਸਟ ਏਡ ਕਿੱਟਾਂ ਆਦਿ ਦਾ ਇੱਕ ‘ਕਮਿਊਨਿਟੀ ਐਮਰਜੈਂਸੀ ਜ਼ਰੂਰੀ ਸਰੋਤ ਰਿਜ਼ਰਵ’ ਜ਼ਿਲ੍ਹਾ/ਬਲਾਕ ਪੱਧਰ ‘ਤੇ ਬਣਾਇਆ ਜਾਵੇਗਾ। ਯੋਜਨਾ ਦੇ ਤਹਿਤ, ਹੜ੍ਹ, ਚੱਕਰਵਾਤ, ਜ਼ਮੀਨ ਖਿਸਕਣ, ਸੋਕਾ, ਭੂਚਾਲ ਆਦਿ ਵਰਗੀਆਂ ਹੋਰ ਆਫ਼ਤਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਲਈ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰੋ. ਜੋਗ ਸਿੰਘ ਭਾਟੀਆ (ਕੋਰਸ ਡਾਇਰੈਕਟਰ ਅਤੇ ਸੀਨੀਅਰ ਕੰਸਲਟੈਂਟ, ਮਗਸੀਪਾ) ਦੀ ਦੇਖ-ਰੇਖ ਹੇਠ ਸਿਖਲਾਈ ਦਿੱਤੀ ਗਈ। ਉਪਰੋਕਤ ਕੈਂਪ ਵਿੱਚ ਸ਼ਰੂਤੀ ਅਗਰਵਾਲ (ਸਲਾਹਕਾਰ), ਯੋਗੇਸ਼ ਉਨਿਆਲ (ਸਿਖਲਾਈ ਕੋਆਰਡੀਨੇਟਰ), ਅਮਨਪ੍ਰੀਤ ਕੌਰ, ਗੁਲਸ਼ਨ ਹੀਰਾ, ਹਰਕੀਰਤ ਸਿੰਘ, ਯੋਗੇਸ਼ ਭਾਰਦਵਾਜ, ਸ਼ੁਭਮ ਵਰਮਾ, ਸਟੈਨਜਿਨ ਸੇਲਾ, ਕੁਮਾਰੀ ਨੂਰਨਿਸ਼ਾ, ਸਚਿਨ ਸ਼ਰਮਾ ਅਤੇ ਅੰਸ਼ੂਮਨ ਸ਼ਾਰਦਾ ਆਪਦਾ ਮਿੱਤਰ ਯੋਜਨਾ ਦੇ ਟ੍ਰੇਨਰ ਨੇ ਭਾਗ ਲਿਆ ਅਤੇ ਕੈਂਪ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਦੌਰਾਨ ਪ੍ਰੋ. ਭਾਟੀਆ ਜੀ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਆਪਦਾ ਮਿੱਤਰ ਸਕੀਮ ਤਹਿਤ 12 ਰੋਜ਼ਾ ਸਿਖਲਾਈ ਕੈਂਪ ਦੇ ਆਖਰੀ ਦਿਨ ਵਲੰਟੀਅਰਾਂ ਨੂੰ ਪਹਿਚਾਣ ਪੱਤਰ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |        ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਬਲਾਚੌਰ ਰਵਿੰਦਰ ਬਾਂਸਲ , ਤਹਿਸੀਲਦਾਰ ਨਵਾਸ਼ਹਿਰ ਪਰਵੀਨ ਛਿੱਬਰ, ਵਾਈਸ ਚਾਂਸਲਰ ਲੈਮਰੀਨ ਟੈਕ ਸਕਿੱਲ ਯੂਨੀਵਰਸਿਟੀ ਡਾ.ਏ.ਐਸ.ਚਾਵਲਾ  ਵੀ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਨਾਲ ਸਨ।           ਇਸ ਦੌਰਾਨ ਟ੍ਰੇਨਿੰਗ ਲੈਣ ਵਾਲੇ ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ ਅਤੇ ਆਈ ਕਾਰਡ ਵੰਡੇ ਗਏ।ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਸਾਰੇ ਵਲੰਟੀਅਰਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਮਹਿਮਾਨਾਂ, ਟ੍ਰੇਨਿੰਗ ਟੀਮ ਦੇ ਮੈਂਬਰਾਂ ਅਤੇ ਆਮ ਲੋਕਾਂ ਨੂੰ ਡਰਿੱਲ ਰਿਹਰਸਲ ਦਿੱਤੀ ਅਤੇ ਉਨ੍ਹਾਂ ਦੇ 12 ਦਿਨ ਵਿੱਚ ਜੌ ਸਿੱਖਿਆ ਉਸ ਤਰ੍ਹਾਂ ਹੀ ਪ੍ਰਦਰਸ਼ਨ ਕੀਤਾ।

ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਨੇ  ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 27 ਦਸੰਬਰ  ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ, ਨਵੀਂ ਦਿੱਲੀ ਦੇ ਚੇਅਰਮੈਨ, ਸ੍ਰੀ ਪ੍ਰਿਯੰਕ ਕੰਨਗੂ ਨੇ ਪੰਜਾਬ ਦੇ ਵੱਖ ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਬੱਚਿਆਂ ਦੇ ਅਧਿਕਾਰਾਂ ਨਾਲ ਸਬੰਧਤ ਕਾਨੂੰਨਾਂ…

ਪੰਜਾਬ ਪੁਲਿਸ ਵੱਲੋਂ 2023 ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 1161 ਕਿਲੋ ਹੈਰੋਇਨ ਬਰਾਮਦ; 127 ਕਰੋੜ ਰੁਪਏ ਦੀਆਂ 294 ਜਾਇਦਾਦਾਂ ਵੀ ਕੀਤੀਆਂ ਜ਼ਬਤ 

ਚੰਡੀਗੜ੍ਹ, 27 ਦਸੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਰਹੱਦੀ ਸੂਬੇ ‘ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ  ਨਸ਼ਿਆਂ ਵਿਰੁੱਧ ਛੇੜੀ ਜੰਗ ਨੂੰ ਹੋਰ ਤੇਜ਼ ਕਰਦਿਆਂ ਡਾਇਰੈਕਟਰ…

 ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਪਿੰਡ ਫਤਿਹਗੜ੍ਹ ਵਿਖੇ ਪਲੇਸਮੈਂਟ ਕੈਂਪ ਦਾ ਕੀਤਾ ਆਯੋਜਨ

ਨਵਾਂਸ਼ਹਿਰ, 26 ਦਸੰਬਰ:           ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਹੈਲਥਕੈਪਸ ਪ੍ਰਾਈਵੇਟ ਲਿਮਟਿਡ ਪਿੰਡ ਫਤਿਹਗੜ੍ਹ ਬਲਾਚੌਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਦੌਰਾਨ 46 ਉਮੀਦਵਾਰਾਂ ਨੇ ਭਾਗ ਲਿਆ ਗਿਆ। ਪਲੇਸਮੈਂਟ ਕੈਂਪ ਦੌਰਾਨ ਨਿਯੋਜਕ ਵੱਲੋਂ 23 ਉਮੀਦਵਾਰਾਂ ਨੂੰ ਹੈਲਪਰਜ਼ ਦੀਆਂ ਅਸਾਮੀਆਂ ਲਈ ਸ਼ਾਰਟਲਿਸਟ ਕੀਤਾ ਗਿਆ। ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਜਲਦ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਜ਼ਿਲ੍ਹੇ ਦੇ ਵੱਖ-ਵੱਖ ਉਦਯੋਗਿਕ ਯੂਨਿਟਾਂ ਨਾਲ ਤਾਲਮੇਲ ਕਰਕੇ ਪਲੇਸਮੈਂਟ ਕੈਂਪਾਂ ਦੇ ਆਯੋਜਨ ਕੀਤੇ ਜਾਣਗੇ।ਇਸ ਮੌਕੇ ਪਲੇਸਮੈਂਟ ਅਫ਼ਸਰ ਅਮਿਤ ਕੁਮਾਰ, ਹੈਲਥ ਕੈਪਸ ਦੇ ਮੈਨੇਜਰ ਐਚ.ਆਰ ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

ਐਸਬੀਐਸ ਸਟੇਟ ਯੂਨੀਵਰਸਿਟੀ ਵਿੱਚ ਮਹਾਨ ਗਣਿਤ ਵਿਗਿਆਨੀ ਸ਼੍ਰੀ ਨਿਵਾਸ ਰਾਮਾਨੁਜਨ ਦਾ ਜਨਮ ਦਿਨ ਮਨਾਇਆ ਗਿਆ

ਫਿਰੋਜ਼ਪੁਰ, 26 ਦਸੰਬਰ 2023.           ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਅਪਲਾਈਡ ਸਾਇੰਸ ਤੇ ਹਿਓਮੈਂਨਿਟੀਜ਼ ਵਿਭਾਗ ਵਲੋਂ ਏ.ਆਈ.ਸੀ.ਟੀ.ਈ ਦੇ ਦਿਸ਼ਾ-ਨਿਰਦੇਸ਼ਾਂ ‘ਤੇ, ਮਹਾਨ ਭਾਰਤੀ ਗਣਿਤ ਸਾਸ਼ਤਰੀ ਸ਼੍ਰੀ ਨਿਵਾਸ ਰਾਮਾਨੁਜਨ  ਦੇ ਜਨਮ ਦਿਵਸ ਤੇ ਰਾਸ਼ਟਰੀ ਗਣਿਤ ਦਿਵਸ  ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ…

ਐਕਸੀਅਨ ਪੁੱਡਾ ਦੁੱਧ ਦਾ ਬੂਥ ਚਲਾਉਣ ਬਦਲੇ 20,000 ਰੁਪਏ ਦੀ ਮਾਸਿਕ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ, 26 ਦਸੰਬਰ, 2023 – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਮੰਗਲਵਾਰ ਨੂੰ ਗੁਰਪ੍ਰੀਤ ਸਿੰਘ, ਕਾਰਜਕਾਰੀ ਇੰਜਨੀਅਰ, ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ), ਅੰਮ੍ਰਿਤਸਰ ਨੂੰ 20,000…