ਰੂਪਨਗਰ, 16 ਫ਼ਰਵਰੀ (ਪੰਜਾਬੀ ਖ਼ਬਰਨਾਮਾ)
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਲੋਂ ਲਗਾਏ ਗਏ ਪਲੇਸਮੈਂਟ ਕੈਂਪ ਵਿਚ 19 ਉਮੀਦਵਾਰਾਂ ਨੇ ਭਾਗ ਲਿਆ ਜਿਸ ਵਿੱਚੋਂ 5 ਉਮੀਦਵਾਰਾਂ ਦੀ ਚੋਣ ਕੀਤੀ ਗਈ ਅਤੇ 12 ਉਮੀਦਵਾਰਾਂ ਨੂੰ ਸ਼ਾਰਟਲਿਸਟਿਡ ਕੀਤਾ ਗਿਆ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਜ਼ਗਾਰ ਅਫਸਰ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਐਚ.ਡੀ.ਐੱਫ.ਸੀ ਬੈਂਕ ਦੇ ਨਿਯੋਜਕ ਵੱਲੋਂ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਅਤੇ ਐਲ.ਆਈ.ਸੀ. ਦੇ ਨਿਯੋਜਕ ਵੱਲੋਂ ਰੂਰਲ ਕਰੀਅਰ ਏਜੰਟ ਅਤੇ ਸਿਟੀ ਕਰੀਅਰ ਏਜੰਟ ਦੀ ਅਸਾਮੀ ਲਈ ਇੰਟਰਵਿਊ ਕੀਤੀ ਗਈ। ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਦੀ ਅਸਾਮੀ ਲਈ ਫਰੈਸ਼ ਅਤੇ ਤਜਰਬਾ ਰੱਖਣ ਵਾਲੇ ਦੋਵੇਂ ਉਮੀਦਵਾਰਾਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਦੀ ਅਸਾਮੀ ਲਈ ਚੁਣੇ ਗਏ ਉਮੀਦਵਾਰਾ ਦਾ ਕੰਮ ਦਾ ਸਥਾਨ ਰੋਪੜ, ਮੋਰਿੰਡਾ, ਕੁਰਾਲੀ, ਚਮਕੌਰ ਸਾਹਿਬ, ਨੰਗਲ, ਮਾਜਰੀ, ਆਨੰਦਪੁਰ ਸਾਹਿਬ, ਨੂਰਪੁਰ ਬੇਦੀ, ਕੀਰਤਪੁਰ ਸਾਹਿਬ, ਮਾਛੀਵਾੜਾ ਅਤੇ ਸਮਰਾਲਾ ਹੋਵੇਗਾ।
ਇਸੇ ਤਰ੍ਹਾਂ ਰੂਰਲ ਕਰੀਅਰ ਏਜੰਟ ਅਤੇ ਸਿਟੀ ਕਰੀਅਰ ਏਜੰਟ ਦੀ ਅਸਾਮੀ ਲਈ ਚੁਣੇ ਗਏ ਉਮੀਦਵਾਰ ਦਾ ਕੰਮ ਦਾ ਸਥਾਨ ਰੋਪੜ, ਭਰਤਗੜ੍ਹ, ਘਨੌਲੀ, ਸ੍ਰੀ ਚਮਕੌਰ ਸਾਹਿਬ, ਮੀਆਂਪੁਰ ਹੋਵੇਗਾ।
ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਇਹਨਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕੀਤਾ ਜਾ ਸਕਦਾ ਹੈ