ਚੰਡੀਗੜ੍ਹ, 23 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ): ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਸੁੱਕੀ ਠੰਡ ਪੈ ਰਹੀ ਸੀ। ਉੱਥੇ ਹੀ ਹੁਣ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਬਰਸਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਕਾਰਨ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ। ਉੱਥੇ ਹੀ ਕਿਸਾਨਾਂ ਦੇ ਚਿਹਰੇ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਕਿਉਂਕਿ ਕਣਕ ਦੀ ਫਸਲ ਬੀਜੀ ਹੋਈ ਹੈ ਤੇ ਅਜਿਹੇ ਦੇ ਵਿੱਚ ਕਣਕ ਦੀ ਫਸਲ ਨੂੰ ਪਾਣੀ ਦੀ ਸਖਤ ਜਰੂਰਤ ਹੁੰਦੀ ਹੈ।
ਜਿਸ ਤੋਂ ਬਾਅਦ ਹੁਣ ਕਿਸਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਿ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਚ ਹਲਕੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਪਹਾੜਾਂ ਦੇ ਵਿੱਚ ਵੀ ਲਗਾਤਾਰ ਭਾਰੀ ਬਰਫਬਾਰੀ ਹੋ ਰਹੀ ਹੈ।
ਤਾਜ਼ਾ ਤਸਵੀਰਾਂ ਗੁਲ ਮਰਗ ਤੋਂ ਵੀ ਸਾਹਮਣੇ ਆਈਆਂ ਸਨ। ਜਿੱਥੇ ਕਿ ਇੱਕ ਨਦੀ ਅਤੇ ਝਰਨਾ ਬਿਲਕੁਲ ਬਰਫ ਬਣ ਗਿਆ ਹੈ। ਅਤੇ ਸੈਲਾਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਹਨ।
ਸੰਖੇਪ
ਪੰਜਾਬ ਵਿੱਚ ਲਗਾਤਾਰ ਸੁੱਕੀ ਠੰਡ ਪੈ ਰਹੀ ਸੀ, ਪਰ ਹੁਣ ਕਈ ਇਲਾਕਿਆਂ ਵਿੱਚ ਹਲਕੀ ਬਰਸਾਤ ਹੋਣ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ। ਇਸ ਨਾਲ ਕਿਸਾਨਾਂ ਦੇ ਚਿਹਰੇ ਵੀ ਖੁਸ਼ ਨਜ਼ਰ ਆ ਰਹੇ ਹਨ, ਕਿਉਂਕਿ ਕਣਕ ਦੀ ਫਸਲ ਬੀਜੀ ਗਈ ਹੈ ਅਤੇ ਇਸ ਵੇਲੇ ਫਸਲ ਨੂੰ ਪਾਣੀ ਦੀ ਸਖ਼ਤ ਜਰੂਰਤ ਹੈ।