Mukhya Mantri Tirth Yatra Yojna

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ 33,500 ਤੋਂ ਵੱਧ ਯਾਤਰੀਆਂ ਨੂੰ ਲਾਭ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਮਾਨ ਸਰਕਾਰ ਵੱਲੋਂ ਸਾਂਝੀਵਾਤਾ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਵੱਡੇਰੀ ਉਮਰ ਵਾਲੇ ਨਾਗਰਿਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾਵਾਂ ਦਾ ਅਨੁਭਵ ਕਰਨ ਲਈ ਆਰਥਿਕ ਬੋਝ ਤੋਂ ਮੁਕਤ ਕਰਨ ਦੀ ਇੱਕ ਮਹੱਤਵਪੂਰਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ, ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਨੂੰ ਸਫਲਤਾਪੂਰਕ ਸ਼ੁਰੂ ਕੀਤਾ ਹੈ, ਜੋ ਰਾਜ ਦੇ ਵੱਡੇਰੀ ਉਮਰ ਵਾਲੇ ਨਾਗਰਿਕਾਂ ਨੂੰ ਧਾਰਮਿਕ ਸਥਾਨਾਂ ਲਈ ਮੁਫ਼ਤ ਯਾਤਰਾਵਾਂ ਦੀ ਸਹੂਲਤ ਦਿੰਦੀ ਹੈ। ਇਹ ਯੋਜਨਾ 27 ਨਵੰਬਰ 2023 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਲਾਗੂ ਕੀਤੀ ਗਈ ਸੀ, ਜੋ ਕਿ ਸ਼ਾਂਤੀ ਤੇ ਭਾਈਚਾਰੇ ਦੇ ਪਸਾਰੇ ਲਈ ਗੁਰੂ ਸਾਹਿਬ ਦੀ ਸਿੱਖਿਆਵਾਂ ਨੂੰ ਉਤਸ਼ਾਹਿਤ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਇਸ ਯੋਜਨਾ ਤਹਿਤ, ਪੰਜਾਬ ਸਰਕਾਰ ਸਫ਼ਰ, ਖਾਣ-ਪੀਣ ਅਤੇ ਆਵਾਸ ਨਾਲ ਸਬੰਧਤ ਸਾਰੇ ਖਰਚੇ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹੈ, ਜਿਸ ਨਾਲ ਯਾਤਰੀਆਂ ਨੂੰ ਇੱਕ ਸੁਚੱਜਾ ਅਤੇ ਆਰਾਮਦਾਇਕ ਅਨੁਭਵ ਮਿਲਦਾ ਹੈ। ਹਰ ਭਾਗੀਦਾਰ ਨੂੰ ਕੁਝ ਜਰੂਰੀ ਸਮਾਨ, ਜਿਵੇਂ ਕਿ ਬੈੱਡ- ਸ਼ੀਟ, ਰਜਾਈਆਂ, ਤੌਲੀਆ, ਤੇਲ ਅਤੇ ਕੰਘੇ ਆਦਿ ਵਾਲੀ ਇੱਕ ਕਿਟ ਦਿੱਤੀ ਜਾਂਦੀ ਹੈ। ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ, 33,500 ਤੋਂ ਵੱਧ ਯਾਤਰੀਆਂ ਨੇ ਆਪਣੇ ਚੁਣੇ ਹੋਏ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਦਾ ਲਾਭ ਉਠਾਇਆ ਹੈ।

ਸਰਕਾਰ ਵੱਲੋਂ ਬੱਸਾਂ ਟਰੇਨਾਂ ਰਾਹੀ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ, ਸ੍ਰੀ ਪਟਨਾ ਸਾਹਿਬ, ਵਾਰਾਣਸੀ, ਮਥੁਰਾ ਅਤੇ ਅਜਮੇਰ ਸ਼ਰੀਫ਼, ਸਥਾਨਕ ਯਾਤਰਾਵਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਮਾਤਾ ਵੈਸ਼ਨੋ ਦੇਵੀ ਵਰਗੇ ਵੱਖ-ਵੱਖ ਪਵਿੱਤਰ ਸਥਾਨਾਂ ਦੀ ਮੁਫ਼ਤ ਯਾਤਰਾ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਹ ਬੱਸਾਂ ਕਿ 43 ਯਾਤਰੀਆਂ ਤੱਕ ਦੀ ਯਾਤਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਸਰਕਾਰ ਯਾਤਰੀਆਂ ਦੀ ਤੀਰਥ ਯਾਤਰਾ ਲਈ ਚੁਣੇ ਹੋਏ ਲਾਭਾਰਥੀਆਂ ਦੀ ਪੁਸ਼ਟੀ ਐਸਐਮਐਸ ਰਾਹੀਂ ਕਰਨਾ ਯਕੀਨੀ ਬਣਾਉਂਦੀ ਹੈ।

ਯਾਤਰੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਵਧਾਉਣ ਲਈ, ਯਾਤਰਾ ਦੌਰਾਨ ਇੱਕ ਸਮਰਪਿਤ ਡਾਕਟਰ, ਸੇਵਾ ਕਰਨ ਵਾਲੇ ਅਤੇ ਸਰਕਾਰੀ ਅਧਿਕਾਰੀਆਂ ਦੀ ਟੀਮ ਉਨ੍ਹਾਂ ਦੇ ਨਾਲ ਰਹਿੰਦੀ ਹੈ।

ਇਸ ਯੋਜਨਾ ਲਈ ਯੋਗਤਾ 60 ਸਾਲ ਤੋਂ ਵੱਧ ਦੀ ਉਮਰ ਨਿਰਧਾਰਿਤ ਕੀਤੀ ਗਈ ਹੈ, ਜਿੱਥੇ 75 ਸਾਲ ਤੋਂ ਵੱਧ ਦੇ ਲੋਕਾਂ ਨੂੰ ਇੱਕ ਨੌਜਵਾਨ ਸਹਾਇਕ ਲਿਆਉਣ ਦੀ ਆਗਿਆ ਹੈ। ਬਿਨੈਕਾਰਾਂ ਨੂੰ ਰਿਹਾਇਸ਼ ਦਾ ਸਬੂਤ, ਵੋਟਰ ਕਾਰਡ, ਆਧਾਰ ਕਾਰਡ, ਉਮਰ ਦਾ ਸਬੂਤ, ਮੈਡੀਕਲ ਸਰਟੀਫਿਕੇਟ, ਮੋਬਾਈਲ ਨੰਬਰ ਅਤੇ ਈਮੇਲ 94 ਆਨਲਾਈਨ ਜਮ੍ਹਾਂ ਕਰਵਾਉਣੇ ਪੈਂਦੇ ਹਨ।

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਮਾਨ ਸਰਕਾਰ ਦੇ ਸੁਹਿਰਦ ਕੋਸ਼ਿਸ਼ਾਂ ਦੀ ਉਦਾਹਰਣ ਹੈ, ਜੋ ਸਾਂਝੀਵਾਤਾ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਵੱਡੇਰੀ ਉਮਰ ਵਾਲੇ ਨਾਗਰਿਕਾਂ ਨੂੰ ਤੀਰਥ ਯਾਤਰਾਵਾਂ ’ਤੇ ਜਾਣ ਦਾ ਮੌਕਾ ਦੇਣ ਵਿੱਚ ਆਰਥਿਕ ਬੋਝ ਤੋਂ ਮੁਕਤ ਕਰਨ ਵਿੱਚ ਯੋਗਦਾਨ ਪਾਉਂਦੀ ਹੈ।