8 ਅਕਤੂਬਰ 2024 : ਆਯੁਰਵੇਦ ਵਿੱਚ, ਘਿਓ ਤੇ ਗੁੜ ਨੂੰ ਦੋ ਅਜਿਹੇ ਫੂਡ ਆਈਟਮ ਮੰਨਿਆ ਗਿਆ ਹੈ ਜੋ ਸਿਹਤ ਲਈ ਬਹੁਤ ਫ਼ਾਇਦੇਮੰਦ (Ghee And Jaggery Benefits) ਹਨ। ਇਨ੍ਹਾਂ ਦੋਵਾਂ ਨੂੰ ਇਕੱਠੇ ਖਾਣ ਨਾਲ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ। ਖਾਸ ਕਰਕੇ ਦੁਪਹਿਰ ਦੇ ਖਾਣੇ ਤੋਂ ਬਾਅਦ ਇਨ੍ਹਾਂ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਦੁਪਹਿਰ ਦੇ ਖਾਣੇ ਤੋਂ ਬਾਅਦ ਘਿਓ ਅਤੇ ਗੁੜ ਖਾਣ ਦੇ ਕੀ ਫ਼ਾਇਦੇ ਹਨ।
ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੈ
ਪਾਚਨ ਸ਼ਕਤੀ ਵਧਾਉਂਦੀ ਹੈ – ਘਿਓ ਅਤੇ ਗੁੜ ਦੋਵੇਂ ਪਾਚਨ ਸ਼ਕਤੀ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਇਸ ਨਾਲ ਭੋਜਨ ਦਾ ਪਾਚਨ ਆਸਾਨ ਹੋ ਜਾਂਦਾ ਹੈ ਅਤੇ ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਅੰਤੜੀਆਂ ਨੂੰ ਰੱਖਦਾ ਹੈ ਸਿਹਤਮੰਦ – ਘਿਓ ਅਤੇ ਗੁੜ ਅੰਤੜੀਆਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ, ਜਿਸ ਨਾਲ ਕਬਜ਼ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
ਪਾਚਨ ਤੰਤਰ ਨੂੰ ਸਰਗਰਮ ਕਰਦਾ ਹੈ- ਘਿਓ ਪਾਚਨ ਤੰਤਰ ਨੂੰ ਸਰਗਰਮ ਕਰਨ ‘ਚ ਮਦਦ ਕਰਦਾ ਹੈ, ਜਿਸ ਕਾਰਨ ਭੋਜਨ ਨੂੰ ਜ਼ਿਆਦਾ ਤੋਂ ਜ਼ਿਆਦਾ ਸੋਖਿਆ ਜਾਂਦਾ ਹੈ।
ਸਰੀਰ ਨੂੰ ਊਰਜਾ ਮਿਲਦੀ ਹੈ
ਤੇਜ਼ ਊਰਜਾ ਪ੍ਰਦਾਨ ਕਰਦੈ- ਗੁੜ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ ਜੋ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦੀ ਹੈ।
ਥਕਾਵਟ ਦੂਰ ਕਰਦਾ ਹੈ- ਦੁਪਹਿਰ ਦੇ ਖਾਣੇ ਤੋਂ ਬਾਅਦ ਘਿਓ ਅਤੇ ਗੁੜ ਖਾਣ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ ਤਰੋਤਾਜ਼ਾ ਮਹਿਸੂਸ ਕਰਦਾ ਹੈ।
ਇਮਿਊਨਿਟੀ ਵਧਦੀ ਹੈ
ਇਮਿਊਨਿਟੀ ਵਧਾਉਂਦੀ ਹੈ – ਘਿਓ ਵਿੱਚ ਵਿਟਾਮਿਨ ਏ ਅਤੇ ਈ ਹੁੰਦਾ ਹੈ ਜੋ ਇਮਿਊਨ ਸਿਸਟਮ ਦੀ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।
ਇਨਫੈਕਸ਼ਨ ਤੋਂ ਬਚਾਅ- ਘਿਓ ਅਤੇ ਗੁੜ ਦਾ ਨਿਯਮਤ ਸੇਵਨ ਕਰਨ ਨਾਲ ਜ਼ੁਕਾਮ, ਖਾਂਸੀ ਅਤੇ ਹੋਰ ਇਨਫੈਕਸ਼ਨਾਂ ਦਾ ਖਤਰਾ ਘੱਟ ਹੁੰਦਾ ਹੈ।
ਸਕਿਨ ਤੇ ਵਾਲਾਂ ਲਈ ਫ਼ਾਇਦੇਮੰਦ
ਸਕਿਨ ਨੂੰ ਕਰਦਾ ਹੈ ਗਲੋ- ਘਿਓ ‘ਚ ਮੌਜੂਦ ਫੈਟੀ ਐਸਿਡ ਸਕਿਨ ਨੂੰ ਅੰਦਰੋਂ ਪੋਸ਼ਣ ਦਿੰਦੇ ਹਨ ਅਤੇ ਇਸ ਨੂੰ ਚਮਕਦਾਰ ਬਣਾਉਂਦੇ ਹਨ।
ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ – ਘਿਓ ਵਾਲਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਂਦਾ ਹੈ ਅਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ।
ਘਿਓ ਤੇ ਗੁੜ ਦੇ ਹੋਰ ਫ਼ਾਇਦੇ
ਹੱਡੀਆਂ ਨੂੰ ਮਜ਼ਬੂਤ ਕਰਦਾ ਹੈ- ਘਿਓ ‘ਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਦਿਮਾਗ ਲਈ ਫ਼ਾਇਦੇਮੰਦ- ਘਿਓ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਦਿਮਾਗ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਪੀਰੀਅਡਜ਼ ਦੌਰਾਨ ਦਰਦ ਘੱਟ ਕਰਦੈ- ਗੁੜ ਪੀਰੀਅਡਜ਼ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
ਕਦੋਂ ਤੇ ਕਿੰਨਾ ਹੈ ਖਾਣਾ?
ਦੁਪਹਿਰ ਦੇ ਖਾਣੇ ਤੋਂ ਬਾਅਦ- ਦੁਪਹਿਰ ਦੇ ਖਾਣੇ ਤੋਂ ਬਾਅਦ ਘਿਓ ਤੇ ਗੁੜ ਦਾ ਸੇਵਨ ਕਰਨਾ ਬਿਹਤਰ ਹੁੰਦਾ ਹੈ।
ਮਾਤਰਾ- ਇੱਕ ਚੱਮਚ ਘਿਓ ਤੇ ਗੁੜ ਦਾ ਇੱਕ ਛੋਟਾ ਟੁਕੜਾ ਕਾਫ਼ੀ ਹੈ।
ਘਿਓ ਤੇ ਗੁੜ ਕਿਸ ਨੂੰ ਨਹੀਂ ਖਾਣਾ ਚਾਹੀਦਾ?
ਸ਼ੂਗਰ – ਸ਼ੂਗਰ ਦੇ ਰੋਗੀਆਂ ਨੂੰ ਘਿਓ ਤੇ ਗੁੜ ਦਾ ਸੇਵਨ ਸੀਮਤ ਮਾਤਰਾ ‘ਚ ਕਰਨਾ ਚਾਹੀਦਾ ਹੈ।
ਮੋਟਾਪਾ- ਮੋਟਾਪੇ ਦੇ ਮਰੀਜ਼ਾਂ ਨੂੰ ਘਿਓ ਤੇ ਗੁੜ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।
ਐਲਰਜੀ- ਜੇ ਤੁਹਾਨੂੰ ਘਿਓ ਜਾਂ ਗੁੜ ਤੋਂ ਐਲਰਜੀ ਹੈ ਤਾਂ ਇਸ ਦਾ ਸੇਵਨ ਨਾ ਕਰੋ।