ਮਾਨਸਿਕ ਤੇ ਸਰੀਰਕ ਸਿਹਤਯਾਬੀ ਲਈ “ਮੁੱਖ ਮੰਤਰੀ ਦੀ ਯੋਗਸ਼ਾਲਾ” ਯੋਜਨਾ ਸ਼ੁਰੂ ਕੀਤੀ
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਭਲਾਈ ’ਤੇ ਧਿਆਨ ਕੇਂਦ੍ਰਿਤ ਕਰਦਿਆਂ “ਮੁੱਖ ਮੰਤਰੀ ਦੀ ਯੋਗਸ਼ਾਲਾ” ਯੋਜਨਾ ਸ਼ੁਰੂ ਕੀਤੀ ਹੈ, ਜਿਸਦਾ ਉਦੇਸ਼ ਸੂਬੇ ਭਰ ’ਚ ਯੋਗਾ ਦਾ ਪ੍ਰਚਾਰ ਕਰਨਾ ਹੈ। ਇਹ ਸਰਕਾਰੀ ਯੋਜਨਾ ਇੱਕ ਮਹੱਤਵਪੂਰਕ ਕਦਮ ਹੈ, ਜੋ ਇੱਕ ਸਿਹਤਮੰਦ, ਉੱਨਤ ਅਤੇ ਹਸਦੇ-ਵਸਦੇ ਪੰਜਾਬ ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਕਰਦੀ ਹੈ, ਜਿਸ ਵਿੱਚ ਸਾਰੇ ਜ਼ਿਲ੍ਹਿਆਂ, ਬਲਾਕਾਂ ਅਤੇ ਪਿੰਡਾਂ ਵਿੱਚ ਯੋਗਾ ਸੈਸ਼ਨ ਕਰਵਾਏ ਜਾ ਰਹੇ ਹਨ।
ਸਰਕਾਰ ਵੱਲੋਂ ਨਿਯੁਕਤ ਸਰਟੀਫਾਇਡ ਯੋਗਾ ਅਧਿਆਪਕ ਹਰ ਰੋਜ਼ ਮੁਫ਼ਤ ਕਲਾਸਾਂ ਦੀ ਪੇਸ਼ਕਸ਼ ਕਰ ਰਹੇ ਹਨ, ਤਾਂ ਜੋ ਸਰੀਰਕ ਤੰਦਰੁਸਤੀ ਅਤੇ ਮਾਨਸਿਕ ਆਰਾਮ ਵਿੱਚ ਸੁਧਾਰ ਕੀਤਾ ਜਾ ਸਕੇ। ਇਹ ਯੋਜਨਾ ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ, ਜਿਵੇਂ ਕਿ ਤਣਾਵ, ਚਿੰਤਾ ਅਤੇ ਡਿਪ੍ਰੈਸ਼ਨ ਨਾਲ ਨਜਿੱਠਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ, ਜਿਸ ਵਿੱਚ ਮਨੁੱਖਤਾ ਅਤੇ ਯੋਗ ਥੈਰੇਪੀ ਫਾਇਦੇਆਂ ’ਤੇ ਜ਼ੋਰ ਦਿੱਤਾ ਗਿਆ ਹੈ। ਕੰਮ, ਅਧਿਐਨ ਅਤੇ ਨਿੱਜੀ ਜੀਵਨ ਵਿੱਚ ਉਭਰ ਰਹੀਆਂ ਪਰੇਸ਼ਾਨੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਯੋਗਾ ’ਤੇ ਧਿਆਨ ਦੇਣਾ ਸਮੇਂ ਦੀ ਲੋੜ ਹੈ।
ਵਿਆਪਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਨੇ ਨਾਗਰਿਕਾਂ ਲਈ ਅਧਿਕਾਰਕ ਚੈਨਲਾਂ ਦੁਆਰਾ ਯੋਗਾ ਸੈਸ਼ਨਾਂ ਲਈ ਰਜਿਸਟਰਸ਼ਨ ਆਸਾਨ ਕਰ ਦਿੱਤੀ ਹੈ। ਰਜਿਸਟਰੇਸ਼ਨ ਕਰਨ ਲਈ ਇੱਕ ਟੋਲ-ਫਰੀ ਨੰਬਰ (76694-00500) ਅਤੇ ਇੱਕ ਵੈਬਸਾਈਟ cmdiyogshala.punjab.gov.in ਸਥਾਪਿਤ ਕੀਤੀ ਗਈ ਹੈ। ਇਸਦੇ ਨਾਲ ਹੀ ਸਰਕਾਰ ਵੱਲੋਂ 25 ਜਾਂ ਉਸ ਤੋਂ ਜ਼ਿਆਦਾ ਲੋਕਾਂ ਦੇ ਸਮੂਹਾਂ ਲਈ ਸਰਟੀਫਾਇਡ ਅਧਿਆਪਕ , ਨੂੰ ਕਿਸੇ ਵੀ ਸੁਵਿਧਾਜਨਕ ਸਥਾਨ, ਜਿਸ ਵਿੱਚ ਉਨ੍ਹਾਂ ਦੇ ਘਰ ਵੀ ਸ਼ਾਮਲ ਹਨ,ਵਿਖੇ ਯੋਗਾ ਕਲਾਸਾਂ ਲਗਾਉਣ ਲਈ ਬੁਲਾਉਣ ਦੀ ਵਿਅਵਸਥਾ ਕੀਤੀ ਗਈ ਹੈ।
ਇਹ ਯੋਜਨਾ ਸਰਕਾਰ ਦੇ ਵਿਆਪਕ ਮਿਸ਼ਨ ਦਾ ਹਿੱਸਾ ਹੈ, ਜੋ ਲੋਕਾਂ ਦੀ ਸਿਹਤ ਅਤੇ ਭਲਾਈ ਨੂੰ ਪ੍ਰਚਾਰਿਤ ਕਰਦਿਆਂ ਇਹ ਯਕੀਨੀ ਬਣਾਉਂਦੀ ਹੈ ਕਿ ਯੋਗਾ ਪੰਜਾਬ ਦੇ ਹਰ ਵਾਸੀ ਦੀ ਰੋਜ਼ਾਨਾ ਜਿੰਦਗੀ ਦਾ ਅੰਗ ਬਣੇ। “ਮੁੱਖ ਮੰਤਰੀ ਦੀ ਯੋਗਸ਼ਾਲਾ”ਯੋਜਨਾ ਨੂੰ ਵਿਆਪਕ ਜਨ ਸਮਰਥਨ ਮਿਲਿਆ ਹੈ, ਜੋ ਸਿਹਤ-ਕੇਂਦਰਿਤ ਯੋਜਨਾਵਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਹੀ ਹੈ।