ਦਸਮ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ: ਹਰਭਜਨ ਸਿੰਘ ਈ.ਟੀ.ਓ
ਚੰਡੀਗੜ੍ਹ, 27 ਦਸੰਬਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਤੋਂ ਸੇਧ ਲੈ ਕੇ ਅਸੀਂ ਆਪਣਾ ਜੀਵਨ ਮਨੁੱਖਤਾ ਦੀ…
ਚੰਡੀਗੜ੍ਹ, 27 ਦਸੰਬਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਤੋਂ ਸੇਧ ਲੈ ਕੇ ਅਸੀਂ ਆਪਣਾ ਜੀਵਨ ਮਨੁੱਖਤਾ ਦੀ…
ਹੁਸ਼ਿਆਰਪੁਰ, 27 ਦਸੰਬਰ:ਮੁਹੰਮਦ ਰਫ਼ੀ ਕਲਚਰਲ ਐਂਡ ਚੈਰੀਟੇਬਲ ਸੋਸਾਇਟੀ ਹੁਸ਼ਿਆਰਪੁਰ ਵੱਲੋਂ ਸਰਕਾਰੀ ਕਾਲਜ ਦੇ ਸੰਗੀਤ ਵਿਭਾਗ ਦੇ ਸਹਿਯੋਗ ਨਾਲ ਮਹਾਨ ਫ਼ਨਕਾਰ ਮੁਹੰਮਦ ਰਫ਼ੀ ਦਾ 99ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ…
ਬਲਾਚੌਰ, 27 ਦਸੰਬਰ: ਦੇਸ਼ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਈ ਗਈ ਆਫ਼ਤ ਦੀ ਸਥਿਤੀ ਵਿੱਚ ਰਾਹਤ ਪ੍ਰਦਾਨ ਕਰਨ ਲਈ ਭਾਰਤ ਸਰਕਾਰ, ਐਨ.ਡੀ.ਐਮ.ਏ., ਐਸ.ਡੀ.ਐਮ.ਏ. ਪੰਜਾਬ, ਡੀ.ਡੀ.ਐਮ.ਏ ਐਸ.ਬੀ.ਐਸ.ਨਗਰ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ ਚੰਡੀਗੜ ਵਲੋਂ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦੀ ਸ਼ੁਰੂਆਤ ਬੀਤੇ ਦਿਨ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੋਰਸ ਡਾਇਰੈਕਟਰ ਪ੍ਰੋ. ਜੋਗ ਸਿੰਘ ਭਾਟੀਆ ਜੀ (ਸੀਨੀਅਰ ਕੰਸਲਟੈਂਟ ਮਗਸੀਪਾ) ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋ: ਭਾਟੀਆ ਨੇ ਦੱਸਿਆ ਕਿ ਇਸ ਸਕੀਮ ਤਹਿਤ ਭਾਰਤ ਦੇ ਕਈ ਜ਼ਿਲ੍ਹਿਆਂ ਵਿੱਚ ਆਪਦਾ ਮਿੱਤਰ ਵਲੰਟੀਅਰਾਂ ਨੂੰ ਆਫ਼ਤਾਂ ਨਾਲ ਨਜਿੱਠਣ ਅਤੇ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਹਰੇਕ ਸਿੱਖਿਅਤ ਕਮਿਊਨਿਟੀ ਵਲੰਟੀਅਰ ਨੂੰ ਇੱਕ ਨਿੱਜੀ ਸੁਰੱਖਿਆ ਉਪਕਰਨ/ਐਮਰਜੈਂਸੀ ਐਕਸ਼ਨ ਕਿੱਟ ਦੇ ਨਾਲ ਨਾਲ ਜੀਵਨ ਅਤੇ ਡਾਕਟਰੀ ਸਹੂਲਤਾਂ ਨੂੰ ਕਵਰ ਕਰਨ ਵਾਲਾ ਸਮੂਹ ਬੀਮਾ ਪ੍ਰਦਾਨ ਕੀਤਾ ਜਾਵੇਗਾ। ਜ਼ਰੂਰੀ ਰੋਸ਼ਨੀ ਖੋਜ ਅਤੇ ਬਚਾਅ ਉਪਕਰਨ, ਫਸਟ ਏਡ ਕਿੱਟਾਂ ਆਦਿ ਦਾ ਇੱਕ ‘ਕਮਿਊਨਿਟੀ ਐਮਰਜੈਂਸੀ ਜ਼ਰੂਰੀ ਸਰੋਤ ਰਿਜ਼ਰਵ’ ਜ਼ਿਲ੍ਹਾ/ਬਲਾਕ ਪੱਧਰ ‘ਤੇ ਬਣਾਇਆ ਜਾਵੇਗਾ। ਯੋਜਨਾ ਦੇ ਤਹਿਤ, ਹੜ੍ਹ, ਚੱਕਰਵਾਤ, ਜ਼ਮੀਨ ਖਿਸਕਣ, ਸੋਕਾ, ਭੂਚਾਲ ਆਦਿ ਵਰਗੀਆਂ ਹੋਰ ਆਫ਼ਤਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਲਈ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰੋ. ਜੋਗ ਸਿੰਘ ਭਾਟੀਆ (ਕੋਰਸ ਡਾਇਰੈਕਟਰ ਅਤੇ ਸੀਨੀਅਰ ਕੰਸਲਟੈਂਟ, ਮਗਸੀਪਾ) ਦੀ ਦੇਖ-ਰੇਖ ਹੇਠ ਸਿਖਲਾਈ ਦਿੱਤੀ ਗਈ। ਉਪਰੋਕਤ ਕੈਂਪ ਵਿੱਚ ਸ਼ਰੂਤੀ ਅਗਰਵਾਲ (ਸਲਾਹਕਾਰ), ਯੋਗੇਸ਼ ਉਨਿਆਲ (ਸਿਖਲਾਈ ਕੋਆਰਡੀਨੇਟਰ), ਅਮਨਪ੍ਰੀਤ ਕੌਰ, ਗੁਲਸ਼ਨ ਹੀਰਾ, ਹਰਕੀਰਤ ਸਿੰਘ, ਯੋਗੇਸ਼ ਭਾਰਦਵਾਜ, ਸ਼ੁਭਮ ਵਰਮਾ, ਸਟੈਨਜਿਨ ਸੇਲਾ, ਕੁਮਾਰੀ ਨੂਰਨਿਸ਼ਾ, ਸਚਿਨ ਸ਼ਰਮਾ ਅਤੇ ਅੰਸ਼ੂਮਨ ਸ਼ਾਰਦਾ ਆਪਦਾ ਮਿੱਤਰ ਯੋਜਨਾ ਦੇ ਟ੍ਰੇਨਰ ਨੇ ਭਾਗ ਲਿਆ ਅਤੇ ਕੈਂਪ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਦੌਰਾਨ ਪ੍ਰੋ. ਭਾਟੀਆ ਜੀ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਆਪਦਾ ਮਿੱਤਰ ਸਕੀਮ ਤਹਿਤ 12 ਰੋਜ਼ਾ ਸਿਖਲਾਈ ਕੈਂਪ ਦੇ ਆਖਰੀ ਦਿਨ ਵਲੰਟੀਅਰਾਂ ਨੂੰ ਪਹਿਚਾਣ ਪੱਤਰ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਬਲਾਚੌਰ ਰਵਿੰਦਰ ਬਾਂਸਲ , ਤਹਿਸੀਲਦਾਰ ਨਵਾਸ਼ਹਿਰ ਪਰਵੀਨ ਛਿੱਬਰ, ਵਾਈਸ ਚਾਂਸਲਰ ਲੈਮਰੀਨ ਟੈਕ ਸਕਿੱਲ ਯੂਨੀਵਰਸਿਟੀ ਡਾ.ਏ.ਐਸ.ਚਾਵਲਾ ਵੀ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਟ੍ਰੇਨਿੰਗ ਲੈਣ ਵਾਲੇ ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ ਅਤੇ ਆਈ ਕਾਰਡ ਵੰਡੇ ਗਏ।ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਸਾਰੇ ਵਲੰਟੀਅਰਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਮਹਿਮਾਨਾਂ, ਟ੍ਰੇਨਿੰਗ ਟੀਮ ਦੇ ਮੈਂਬਰਾਂ ਅਤੇ ਆਮ ਲੋਕਾਂ ਨੂੰ ਡਰਿੱਲ ਰਿਹਰਸਲ ਦਿੱਤੀ ਅਤੇ ਉਨ੍ਹਾਂ ਦੇ 12 ਦਿਨ ਵਿੱਚ ਜੌ ਸਿੱਖਿਆ ਉਸ ਤਰ੍ਹਾਂ ਹੀ ਪ੍ਰਦਰਸ਼ਨ ਕੀਤਾ।
ਚੰਡੀਗੜ੍ਹ, 27 ਦਸੰਬਰ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ, ਨਵੀਂ ਦਿੱਲੀ ਦੇ ਚੇਅਰਮੈਨ, ਸ੍ਰੀ ਪ੍ਰਿਯੰਕ ਕੰਨਗੂ ਨੇ ਪੰਜਾਬ ਦੇ ਵੱਖ ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਬੱਚਿਆਂ ਦੇ ਅਧਿਕਾਰਾਂ ਨਾਲ ਸਬੰਧਤ ਕਾਨੂੰਨਾਂ…
ਸੱਤਾ ਦੇ ਨਸ਼ੇ ਵਿੱਚ ਹੰਕਾਰੀ ਕੇਂਦਰ ਸਰਕਾਰ, ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਦਿੱਤੀਆਂ ਲਾਮਿਸਾਲ ਕੁਰਬਾਨੀਆਂ ਦਾ ਨਿਰਾਦਰ ਕਰ ਰਹੀ ਹੈ: ਮੁੱਖ ਮੰਤਰੀ ਗਣਤੰਤਰ ਦਿਵਸ ਮੌਕੇ ਇਹ ਝਾਕੀਆਂ ‘ਕੇਂਦਰ ਸਰਕਾਰ ਵੱਲੋਂ…
ਚੰਡੀਗੜ੍ਹ, 27 ਦਸੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਰਹੱਦੀ ਸੂਬੇ ‘ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਨਸ਼ਿਆਂ ਵਿਰੁੱਧ ਛੇੜੀ ਜੰਗ ਨੂੰ ਹੋਰ ਤੇਜ਼ ਕਰਦਿਆਂ ਡਾਇਰੈਕਟਰ…
ਚੰਡੀਗੜ੍ਹ/ਲੁਧਿਆਣਾ/ਮੋਗਾ, 27 ਦਸੰਬਰ: ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦੁਹਰਾਇਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ…
ਹੁਸ਼ਿਆਰਪੁਰ, 26 ਦਸੰਬਰ :ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਗੁਲਾਮ ਹੁਸੈਨ ਵਿਖੇ ਕੁਦਰਤੀ ਖੇਤੀ ਬਾਰੇ ਸਿਖਲਾਈ ਸਬੰਧੀ ਕੈਂਵਪ ਲਗਾਇਆ ਗਿਆ। ਸਿਖਿਆਰਥੀਆਂ ਦਾ ਸਵਾਗਤ ਕਰਦਿਆਂ ਸਹਿਯੋਗੀ…
ਚੰਡੀਗੜ, 26 ਦਸੰਬਰ, 2023 – ਪੰਜਾਬ ਦੀ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਅਣਥੱਕ ਲੜਾਈ ਦੌਰਾਨ ਸੋਮਵਾਰ ਨੂੰ ਪੁਲਿਸ ਕਮਿਸ਼ਨਰੇਟ ਦਫ਼ਤਰ, ਅੰਮ੍ਰਿਤਸਰ ਦੀ ਆਰਥਿਕ ਅਪਰਾਧ ਸ਼ਾਖਾ ਵਿਖੇ…
ਚੰਡੀਗੜ੍ਹ, 26 ਦਸੰਬਰ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਮਿਡ-ਡੇ-ਮੀਲ ਕੁੱਕਜ਼ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸਕੂਲ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ…