Author: Punjabi Khabarnama

‘ਬੇਟੀ ਬਚਾਉ ਬੇਟੀ ਪੜ੍ਹਾਉ’ ਮੁਹਿੰਮ ਤਹਿਤ 200 ਲੜਕੀਆਂ ਨੂੰ ਮੁਫ਼ਤ ਡਰਾਇਵਿੰਗ ਅਤੇ 550 ਨਵਜੰਮੀਆਂ ਬੱਚੀਆਂ ਨੂੰ ਦਿੱਤੀਆਂ ਜਾਣਗੀਆਂ ‘ਬੇਬੀ ਕਿੱਟਸ’ – ਡਿਪਟੀ ਕਮਿਸ਼ਨਰ

ਭਾਰਤ ਸਰਕਾਰ ਦੁਆਰਾ 22 ਜਨਵਰੀ 2015 ਤੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ‘ਬੇਟੀ ਬਚਾਉ ਬੇਟੀ ਪੜ੍ਹਾਉ’ ਤਹਿਤ ਲੜਕੀਆਂ ਦੀ ਸਮਾਜ ਵਿੱਚ ਭਾਗੀਦਾਰੀ ਵਧਾਉਣ ਅਤੇ ਸ਼ਸ਼ਕਤੀਕਰਨ ਲਈ ਅੰਮ੍ਰਿਤਸਰ ਜਿਲ੍ਹੇ ਵਿੱਚ ਵੱਖ-ਵੱਖ ਸਹਿਯੋਗੀ ਵਿਭਾਗਾਂ ਦੁਆਰਾ ਗਤੀਵਿਧੀਆਂ ਕਰਵਾਈਆ ਜਾ…

ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਲਿਆਂਦੀ ਜਾਵੇ ਤੇਜੀ-ਧਾਲੀਵਾਲ

ਅੰਮ੍ਰਿਤਸਰ, 27 ਦਸੰਬਰ:  ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਤੇਜੀ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਵਿਕਾਸ ਕਾਰਜਾਂ ਲਈ…

ਜ਼ਿਲ੍ਹੇ ਦੀਆਂ ਬੈਂਕਾਂ ਵੱਲੋਂ ਕਰਜ਼ਾ ਯੋਜਨਾ ਸਾਲ 2023-24 ਤਹਿਤ 4783.35 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ-ਕੋਮਲ ਮਿੱਤਲ

ਹੁਸ਼ਿਆਰਪੁਰ, 27 ਦਸੰਬਰ :ਜ਼ਿਲ੍ਹੇ ਦੀਆਂ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਜਾਇਜ਼ਾ ਕਮੇਟੀ ਦੀ ਮੀਟਿੰਗ…

ਆਰ. ਟੀ. ਓ ਨੇ ਅਵਾਰਾ ਪਸ਼ੂੁਆਂ ਦੇ ਗਲ਼ਾਂ ਵਿਚ ਰੇਡੀਅਮ ਰਿਫਲੈਕਟਰ ਟੇਪ ਬੈਂਡ ਪਾਉਣ ਦੀ ਮੁਹਿੰਮ ਕੀਤੀ ਸ਼ੁਰੂ

ਹੁਸ਼ਿਆਰਪੁਰ, 27 ਦਸੰਬਰ :ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਸੀਤ ਲਹਿਰ ਅਤੇ ਧੁੰਦ ਬਾਰੇ ਜਾਰੀ ਕੀਤੀ ਅਡਵਾਇਜ਼ਰੀ ਦੇ ਮੱਦੇਨਜ਼ਰ ਆਰ. ਟੀ. ਓ ਰਵਿੰਦਰ ਸਿੰਘ ਗਿੱਲ ਵੱਲੋ ਐਨ. ਜੀ. ਓ ‘ਵਾਇਸਲੈਸ ਸੈਕਿੰਡ…

ਸ਼ਹੀਦੀ ਸਭਾ ਦੌਰਾਨ ਮੁੱਖ ਮੰਤਰੀ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

ਫਤਹਿਗੜ੍ਹ ਸਾਹਿਬ, 27 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ…

ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਕੀਤਾ ਦੌਰਾ

ਪਟਿਆਲਾ, 27 ਦਸੰਬਰ:ਪਟਿਆਲਾ ਜ਼ਿਲ੍ਹੇ ਦੇ ਸਕੂਲ ਆਫ਼ ਐਮੀਨੈਂਸ ਦੇ 51 ਵਿਦਿਆਰਥੀਆਂ ਨੇ ਅੱਜ ਐਕਸਪੋਜ਼ਰ ਵਿਜ਼ਟ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ…

ਦਸਮ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ: ਹਰਭਜਨ ਸਿੰਘ ਈ.ਟੀ.ਓ

ਚੰਡੀਗੜ੍ਹ, 27 ਦਸੰਬਰ  ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।  ਉਨ੍ਹਾਂ ਤੋਂ ਸੇਧ ਲੈ ਕੇ ਅਸੀਂ ਆਪਣਾ ਜੀਵਨ ਮਨੁੱਖਤਾ ਦੀ…

ਮੁਹੰਮਦ ਰਫ਼ੀ ਕਲਚਰਲ ਐਂਡ ਚੈਰੀਟੇਬਲ ਸੋਸਾਇਟੀ ਨੇ ਮਹਾਨ ਫ਼ਨਕਾਰ ਦਾ ਮਨਾਇਆ 99ਵਾਂ ਜਨਮ ਦਿਵਸ

ਹੁਸ਼ਿਆਰਪੁਰ, 27 ਦਸੰਬਰ:ਮੁਹੰਮਦ ਰਫ਼ੀ ਕਲਚਰਲ ਐਂਡ ਚੈਰੀਟੇਬਲ ਸੋਸਾਇਟੀ ਹੁਸ਼ਿਆਰਪੁਰ ਵੱਲੋਂ ਸਰਕਾਰੀ ਕਾਲਜ ਦੇ ਸੰਗੀਤ ਵਿਭਾਗ ਦੇ ਸਹਿਯੋਗ ਨਾਲ ਮਹਾਨ ਫ਼ਨਕਾਰ ਮੁਹੰਮਦ ਰਫ਼ੀ ਦਾ 99ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ…

ਆਪਦਾ ਮਿੱਤਰ ਯੋਜਨਾ ਦਾ 12 ਰੋਜ਼ਾ ਕੈਂਪ ਸਮਾਪਤ

ਬਲਾਚੌਰ, 27 ਦਸੰਬਰ: ਦੇਸ਼ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਈ ਗਈ ਆਫ਼ਤ ਦੀ ਸਥਿਤੀ ਵਿੱਚ ਰਾਹਤ ਪ੍ਰਦਾਨ ਕਰਨ ਲਈ ਭਾਰਤ ਸਰਕਾਰ, ਐਨ.ਡੀ.ਐਮ.ਏ., ਐਸ.ਡੀ.ਐਮ.ਏ. ਪੰਜਾਬ, ਡੀ.ਡੀ.ਐਮ.ਏ ਐਸ.ਬੀ.ਐਸ.ਨਗਰ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ ਚੰਡੀਗੜ ਵਲੋਂ ਆਪਦਾ ਮਿੱਤਰ ਯੋਜਨਾ  ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦੀ ਸ਼ੁਰੂਆਤ ਬੀਤੇ ਦਿਨ  ਸ਼ਹੀਦ ਭਗਤ ਸਿੰਘ ਨਗਰ ਵਿਖੇ ਕੋਰਸ ਡਾਇਰੈਕਟਰ ਪ੍ਰੋ. ਜੋਗ ਸਿੰਘ ਭਾਟੀਆ ਜੀ (ਸੀਨੀਅਰ ਕੰਸਲਟੈਂਟ ਮਗਸੀਪਾ) ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋ: ਭਾਟੀਆ ਨੇ ਦੱਸਿਆ ਕਿ ਇਸ ਸਕੀਮ ਤਹਿਤ ਭਾਰਤ ਦੇ ਕਈ ਜ਼ਿਲ੍ਹਿਆਂ ਵਿੱਚ ਆਪਦਾ ਮਿੱਤਰ ਵਲੰਟੀਅਰਾਂ ਨੂੰ ਆਫ਼ਤਾਂ ਨਾਲ ਨਜਿੱਠਣ ਅਤੇ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਹਰੇਕ ਸਿੱਖਿਅਤ ਕਮਿਊਨਿਟੀ ਵਲੰਟੀਅਰ ਨੂੰ ਇੱਕ ਨਿੱਜੀ ਸੁਰੱਖਿਆ ਉਪਕਰਨ/ਐਮਰਜੈਂਸੀ ਐਕਸ਼ਨ ਕਿੱਟ ਦੇ ਨਾਲ ਨਾਲ ਜੀਵਨ ਅਤੇ ਡਾਕਟਰੀ ਸਹੂਲਤਾਂ ਨੂੰ ਕਵਰ ਕਰਨ ਵਾਲਾ ਸਮੂਹ ਬੀਮਾ ਪ੍ਰਦਾਨ ਕੀਤਾ ਜਾਵੇਗਾ। ਜ਼ਰੂਰੀ ਰੋਸ਼ਨੀ ਖੋਜ ਅਤੇ ਬਚਾਅ ਉਪਕਰਨ, ਫਸਟ ਏਡ ਕਿੱਟਾਂ ਆਦਿ ਦਾ ਇੱਕ ‘ਕਮਿਊਨਿਟੀ ਐਮਰਜੈਂਸੀ ਜ਼ਰੂਰੀ ਸਰੋਤ ਰਿਜ਼ਰਵ’ ਜ਼ਿਲ੍ਹਾ/ਬਲਾਕ ਪੱਧਰ ‘ਤੇ ਬਣਾਇਆ ਜਾਵੇਗਾ। ਯੋਜਨਾ ਦੇ ਤਹਿਤ, ਹੜ੍ਹ, ਚੱਕਰਵਾਤ, ਜ਼ਮੀਨ ਖਿਸਕਣ, ਸੋਕਾ, ਭੂਚਾਲ ਆਦਿ ਵਰਗੀਆਂ ਹੋਰ ਆਫ਼ਤਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਲਈ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰੋ. ਜੋਗ ਸਿੰਘ ਭਾਟੀਆ (ਕੋਰਸ ਡਾਇਰੈਕਟਰ ਅਤੇ ਸੀਨੀਅਰ ਕੰਸਲਟੈਂਟ, ਮਗਸੀਪਾ) ਦੀ ਦੇਖ-ਰੇਖ ਹੇਠ ਸਿਖਲਾਈ ਦਿੱਤੀ ਗਈ। ਉਪਰੋਕਤ ਕੈਂਪ ਵਿੱਚ ਸ਼ਰੂਤੀ ਅਗਰਵਾਲ (ਸਲਾਹਕਾਰ), ਯੋਗੇਸ਼ ਉਨਿਆਲ (ਸਿਖਲਾਈ ਕੋਆਰਡੀਨੇਟਰ), ਅਮਨਪ੍ਰੀਤ ਕੌਰ, ਗੁਲਸ਼ਨ ਹੀਰਾ, ਹਰਕੀਰਤ ਸਿੰਘ, ਯੋਗੇਸ਼ ਭਾਰਦਵਾਜ, ਸ਼ੁਭਮ ਵਰਮਾ, ਸਟੈਨਜਿਨ ਸੇਲਾ, ਕੁਮਾਰੀ ਨੂਰਨਿਸ਼ਾ, ਸਚਿਨ ਸ਼ਰਮਾ ਅਤੇ ਅੰਸ਼ੂਮਨ ਸ਼ਾਰਦਾ ਆਪਦਾ ਮਿੱਤਰ ਯੋਜਨਾ ਦੇ ਟ੍ਰੇਨਰ ਨੇ ਭਾਗ ਲਿਆ ਅਤੇ ਕੈਂਪ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਦੌਰਾਨ ਪ੍ਰੋ. ਭਾਟੀਆ ਜੀ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਆਪਦਾ ਮਿੱਤਰ ਸਕੀਮ ਤਹਿਤ 12 ਰੋਜ਼ਾ ਸਿਖਲਾਈ ਕੈਂਪ ਦੇ ਆਖਰੀ ਦਿਨ ਵਲੰਟੀਅਰਾਂ ਨੂੰ ਪਹਿਚਾਣ ਪੱਤਰ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |        ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਬਲਾਚੌਰ ਰਵਿੰਦਰ ਬਾਂਸਲ , ਤਹਿਸੀਲਦਾਰ ਨਵਾਸ਼ਹਿਰ ਪਰਵੀਨ ਛਿੱਬਰ, ਵਾਈਸ ਚਾਂਸਲਰ ਲੈਮਰੀਨ ਟੈਕ ਸਕਿੱਲ ਯੂਨੀਵਰਸਿਟੀ ਡਾ.ਏ.ਐਸ.ਚਾਵਲਾ  ਵੀ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਨਾਲ ਸਨ।           ਇਸ ਦੌਰਾਨ ਟ੍ਰੇਨਿੰਗ ਲੈਣ ਵਾਲੇ ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ ਅਤੇ ਆਈ ਕਾਰਡ ਵੰਡੇ ਗਏ।ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਸਾਰੇ ਵਲੰਟੀਅਰਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਮਹਿਮਾਨਾਂ, ਟ੍ਰੇਨਿੰਗ ਟੀਮ ਦੇ ਮੈਂਬਰਾਂ ਅਤੇ ਆਮ ਲੋਕਾਂ ਨੂੰ ਡਰਿੱਲ ਰਿਹਰਸਲ ਦਿੱਤੀ ਅਤੇ ਉਨ੍ਹਾਂ ਦੇ 12 ਦਿਨ ਵਿੱਚ ਜੌ ਸਿੱਖਿਆ ਉਸ ਤਰ੍ਹਾਂ ਹੀ ਪ੍ਰਦਰਸ਼ਨ ਕੀਤਾ।

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ

ਚੱਬੇਵਾਲ/ਹੁਸ਼ਿਆਰਪੁਰ, 27 ਦਸੰਬਰ :  ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਪੰਜਾਬ ਅਨੁਸੂਚਿਤ ਜਾਤੀ ਭੌਂ ਵਿਕਾਸ…