ਅੰਮ੍ਰਿਤਸਰ 16 ਜਨਵਰੀ 2024

ਜਿਲਾ  ਅੰਮ੍ਰਿਤਸਰ ਵਿਖੇ  ਡੇਅਰੀ  ਵਿਕਾਸ  ਵਿਭਾਗ, ਪੰਜਾਬ ਅਤੇ ਨੈਸ਼ਨਲ ਲਾਈਵਸਟਾਕ ਮਿਸ਼ਨ ਦੀਆਂ ਸਕੀਮਾਂ ਸਬੰਧੀ ਪਿੰਡ ਮਿਆਦੀਕਲਾਂ ਬਲਾਕ ਅਜਾਨਾਲਾ ਵਿਖੇ ਮਿਤੀ 18 ਜਨਵਰੀ 2024 ਨੂੰ ਸਵੇਰੇ 10:00 ਵਜੇ ਬਲਾਕ ਪੱਧਰੀ ਸੈਮੀਨਾਰ ਲਗਾਇਆ ਜਾਵੇਗਾ।

ਇਸ  ਸਬੰਧੀ ਜਾਣਕਾਰੀ  ਦਿੰਦਿਆ ਸ੍ਰੀ  ਵਰਿਆਮ ਸਿੰਘ ਡਿਪਟੀ  ਡਾਇਰੈਕਟਰ  ਡੇਅਰੀ ਵਿਕਾਸ ਅੰਮ੍ਰਿਤਸਰ ਨੇ ਡੇਅਰੀ  ਫਾਰਮਾਰਾਂ  ਨੂੰ  ਅਪੀਲ  ਕੀਤੀ  ਕਿ  ਉਹ ਨੈਸ਼ਨਲ ਲਾਈਵਸਟਾਕ ਮਿਸ਼ਨ ਸਕੀਮ ਅਧੀਨ ਦੁੱਧ  ਉਤਪਾਦਕ  ਜਾਗਰੂਕਤਾ  ਸੈਮੀਨਾਰ ਵਿੱਚ ਪਹੁੰਚ ਕੇ  ਸਰਕਾਰ  ਦੀਆਂ  ਸਕੀਮਾ  ਦਾ  ਲਾਭ ਉਠਾਉਣ  ਸੈਮੀਨਾਰ ਵਿੱਚ ਡੇਅਰੀ ਫਾਰਮਰਾਂ ਨੂੰ  ਉਹਨਾਂ ਦੇ  ਪਸੂਆਂ ਨੂੰ  ਮਿਨਰਲ ਮਿਕਸਚਰ ( ਧਾਤਾਂ ਦਾ ਚੂਰਾ ) ਅਤੇ  ਕਿੱਟਾਂ  ਦੇ  ਨਾਲ ਲਿਟਰੇਚਰ  ਮੁਫਤ  ਵੰਡਿਆ  ਜਾਵੇਗਾ । ਇਸ ਸਬੰਧੀ ਜਾਣਕਾਰੀ ਲਈ  dd.dairy.asr@punjab.gov.in ਫੋਨ ਨੰ :0183-2263083 ਸੰਪਰਕ ਕਰ ਸਕਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।